ਨਾਭਾ, 8 ਸਤੰਬਰ 2025 : ਥਾਣਾ ਸਦਰ ਨਾਭਾ (Case registered) ਪੁਲਸ ਨੇ ਪੰਜ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 351 (2), 324 (4),191 (3), 190 ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ, ਭੰਨਤੋੜ ਕਰਨ ਅਤੇ ਜਾਨੋਂ ਮਾਰਨ ਦੀਆਂ ਧਮੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸ਼ਮਸੇ਼ਰ ਸਿੰਘ, ਹਰਮਨ ਸਿੰਘ ਪੁੱਤਰਾਨ ਹਰੀ ਸਿੰਘ, ਜਸਪਾਲ ਕੌਰ ਪਤਨੀ ਹਰੀ ਸਿੰਘ, ਮਨਪ੍ਰੀਤ ਕੋਰ ਪੁੱਤਰੀ ਹਰੀ ਸਿੰਘ, ਹਰੀ ਸਿੰਘ ਵਾਸੀਆਨ ਪਿੰਡ ਕਮੇਲੀ ਥਾਣਾ ਸਦਰ ਨਾਭਾ ਸ਼ਾਮਲ ਹਨ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਅਮਨਦੀਪ ਕੌਰ ਪੁੱਤਰੀ ਹੰਸਰਾਜ ਵਾਸੀ ਪਿੰਡ ਕਮੇਲੀ ਥਾਣਾ ਸਦਰ ਨਾਭਾ ਨੇ ਦੱਸਿਆ ਕਿ 7 ਜੂਨ ਨੂੰ ਉਪਰੋਕਤ ਵਿਅਕਤੀ ਉਸਦੇ ਭਰਾ ਸੁਖਚੈਨ ਸਿੰਘ ਦੀ ਕੁੱਟਮਾਰ ਕਰ ਰਹੇ ਸਨ ਤਾਂ ਜਦੋਂ ਉਸਨੇ ਘਰ ਦਾ ਗੇਟ ਖੋਲ੍ਹਿਆ ਤਾਂ ਉਪਰੋਕਤ ਵਿਅਕਤੀ ਨੇ ਮੌਕੇ ਤੇ ਆ ਕੇ ਉਸਦੀ ਕੁੱਟਮਾਰ ਕੀਤੀ ਅਤੇੇ ਲੋਹੇ ਦੀ ਰਾਡ ਨਾਲ ਸਿਰ ਤੇ ਹਮਲਾ ਕੀਤਾ ।ਸਿ਼ਕਾਇਤਕਰਤਾ ਅਮਨਦੀਪ ਕੌਰ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਨ੍ਹਾਂ ਦੇ ਵਾਹਨ ਦੀ ਵੀ ਭੰਨਤੋੜ (Vandalism) ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਦਿੰਦਿਆਂ ਮੌਕੇ ਤੋਂ ਫਰਾਰ ਹੋ ਗਏ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਸੜਕ ਵਿਚਾਲੇ ਖੜ੍ਹੇ ਟਰੱਕ ਵਿਚ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਹੋਈ ਮੌਤ