ਪਟਿਆਲਾ, 6 ਸਤੰਬਰ 2025 : ਅੱਜ ਪੰਜਾਬ ਜਿਨ੍ਹਾਂ ਸੱਮਸਿਆਵਾਂ ਨਾਲ ਲੜ੍ਹ ਰਿਹਾ ਹੈ ਉਨ੍ਹਾਂ ਵਿੱਚ ਸਤ ਤੋਂ ਵੱਡੀ ਸੱਮਸਿਆ ਹੈ ਹੜ੍ਹਾਂ ਦੀ ਸੱਮਸਿਆ (Flood problem) । ਇਹ ਕੋਈ ਪਹਿਲੀ ਵਾਰੀ ਆਈ ਸੱਮਸਿਆ ਨਹੀਂ ਇਸ ਤੋਂ ਪਹਿਲਾਂ ਵੀ ਸੰਨ 1988, 1993, 2023 ਵਿਚ ਪੰਜਾਬ ਨੂੰ ਇਨ੍ਹਾਂ ਸੱਮਸਿਆਵਾਂ ਦਾ ਸਾਹਮਣਾ ਕਰਨਾ ਪਿਆ ।
ਸਾਲ 2025 ਵਿਚ ਇਹ ਸੱਮਸਿਆ ਫਿਰ ਤੋਂ ਅਗਸਤ ਮਹੀਨੇ ਵਿਚ ਸ਼ੁਰੂ ਹੁੰਦੀ ਹੈ । ਜਿਸਦਾ ਮੁੱਖ ਕਾਰਣ ਹਿਮਾਚਲ ਤੋਂ ਵਿੱਚ ਬਦਲ ਫਟਣ ਅਤੇ ਭਾਰੀ ਮੀਂਹ ਹੈ। ਜਿਸਦੇ ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਦਿਨੋਂ ਦਿਨ ਵਧਦਾ ਗਿਆ ਜਿਸਦੇ ਕਾਰਨ ਇਨ੍ਹਾਂ ਦਰਿਆਵਾਂ ਦੇ ਕੰਡਿਆਂ ਤੇ ਵਸਦੇ ਸੈਂਕੜੇ ਹੀ ਪਿੰਡ ਹੜ੍ਹ ਦੀ ਹੜ੍ਹਾਂ ਦੀ ਲਪੇਟ ਵਿੱਚ ਆ ਜਾਂਦੇ ਹਨ ।
ਦਿਨੋਂ ਦਿਨ ਜਿਹੜੀ ਸਥਿਤੀ ਹੈ ਉਹ ਭਿਆਨਕ ਤੋਂ ਭਿਆਨਕ (From terrible to terrible) ਹੁੰਦੀ ਗਈ ਤੇ ਪਾਣੀ ਦਾ ਪੱਧਰ ਦਿਨੋਂ ਦਿਨ ਵਧਦਾ ਗਿਆ । ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਗੁਰਦਾਸਪੁਰ, ਅੰਮ੍ਰਿਤਸਰ, ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਕਪੂਰਥਲਾ, ਪਠਾਨਕੋਟ, ਜਲੰਧਰ, ਮੋਗਾ, ਰੂਪਨਗਰ ਅਤੇ ਤਰਨਤਾਰਨ ਰਹੇ ਹਨ ।
ਜੇ ਗੱਲ ਕਰੀਏ ਮਾਲਵੇ ਦੀ ਤਾਂ ਦੁਆਬੇ ਅਤੇ ਮਾਝੇ ਦੇ ਮੁਕਾਬਲੇ ਮਾਲਵੇ ਦੇ ਕੁੱਝ ਹੀ ਜ਼ਿਲ੍ਹਿਆਂ ਵਿੱਚ ਹੜ੍ਹਾ ਦਾ ਪ੍ਰਭਾਵ ਪਿਆ ਹੈ। ਹੜ੍ਹਾ ਦੇ ਕਾਰਨ ਪੰਜਾਬ ਇਸ ਤਰ੍ਹਾਂ ਦੀ ਬਿਪਤਾ ਦੇ ਵਿੱਚ ਘਿਰ ਚੁੱਕਾ ਹੈ, ਜਿਸ ਵਿੱਚ ਆਰਥਿਕ ਨੁਕਸਾਨ ਦੇ ਨਾਲ-ਨਾਲ ਫਸਲਾਂ ਦੀ ਤਬਾਹੀ, ਮਨੁੱਖੀ ਮੋਤਾਂ ਅਤੇ ਪਸ਼ੂ ਧਨ ਦਾ ਵੀ ਭਾਰੀ ਨੁਕਸਾਨ ਪੰਜਾਬ ਨੂੰ ਝਲਣਾ ਪੈ ਰਿਹਾ ਹੈ । ਪੰਜਾਬ ਦੇ ਲੋਕਾਂ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਉਹਨਾਂ ਨੂੰ ਇੰਨੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ।
ਪੰਜਾਬ ਉਹ ਧਰਤੀ ਹੈ ਜੋ ਅੰਨਦਾਤਾ ਵਜੋਂ ਜਾਣੀ ਜਾਂਦੀ ਹੈ । ਇਸ ਹੜ੍ਹ ਦੇ ਕਾਰਨ 1 ਲੱਖ 75 ਹਜ਼ਾਰ, 216 ਹੈਕਟੇਅਰ ਖੇਤੀਬਾੜ੍ਹੀ ਚੋਂ ਫਸਲਾਂ ਦਾ ਨੁਕਸਾਨ (1 lakh 75 thousand, 216 hectares of agricultural crops lost due to floods) ਹੋਇਆ ਹੈ ਅਤੇ ਹਜ਼ਾਰਾਂ ਹੀ ਪਸ਼ੂ ਮਰ ਗਏ ਹਨ । ਇਸ ਤੋਂ ਇਲਾਵਾ ਦੀ ਪ੍ਰਾਪਤ ਰਿਪੋਰਟਾਂ ਅਨੁਸਾਰ 30 ਤੋਂ ਵੱਧ ਲੋਕਾਂ ਦੀ ਮੋਤ ਹੋ ਗਈ ਹੈ ਅਤੇ 3.75 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਹੋਏ ਵੱਡੇ ਨੁਕਸਾਨ ਤੋਂ ਇਲਾਵਾ ਬਹੁਤ ਸਾਰੇ ਪਸ਼ੂ ਅਜਿਹੇ ਵੀ ਹਨ ਜੋ ਵੱਖ-2 ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਮਨੁੱਖੀ ਬਿਮਾਰੀਆਂ ਹਨ ਉਨ੍ਹਾਂ ਦੇ ਫੈਲਣ ਦਾ ਖਤਰਾ ਵੱਧ ਰਿਹਾ ਹੈ ਇਨ੍ਹਾਂ ਵਿੱਚੋਂ ਮੁੱਖ ਬਿਮਾਰੀਆਂ ਮਲੇਰੀਆਂ, ਹੈਜਾ, ਡਾਇਰੀਆ ਅਤੇ ਚਮੜੀ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ।
ਲੋਕਾਂ ਦੇ ਘਰ, ਪਸ਼ੂ, ਫਸਲਾਂ ਸਭ ਕੁਝ ਵਹਿ ਗਿਆ ਹੈ ਪਰ ਇਸ ਸੰਕਟ ਵਿਚ ਪੰਜਾਬੀ ਆਪਣੇ ਹੋਸਲੇ ਨਾਲ ਲੜਾਈ ਲੜ ਰਹੇ ਹਨ, ਪ੍ਰੰਤੂ ਮੁੱਖ ਸਵਾਲ ਇਹ ਹੈ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਦੀ ਬਾਂਹ ਕਿਸੇ ਹੋਰ ਸੂਬੇ ਨੇ ਨਹੀਂ ਫੜੀ। ਸਰਕਾਰ ਵੀ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਫੇਲ ਹੀ ਸਾਬਤ ਹੋ ਰਹੀ ਹੈ ਅਤੇ ਅਜੇ ਤੱਕ ਵੀ ਕੋਈ ਪੁੱਖਤਾ ਪ੍ਰਬੰਧ ਨਹੀਂ ਕੀਤੇ ਗਏ ।
ਨਦੀਆਂ ਅਤੇ ਨਾਲਿਆਂ ਦੀ ਸਮੇਂ ਸਿਰ ਸਫਾਈ ਨਾ ਕੀਤੇ ਹੋਣ ਕਾਰਨ ਇਨ੍ਹਾਂ ਵਿਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ। ਜਿਸ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੁੰਦੀ ਹੈ। ਹੁਣ ਅਸੀ ਕੀ ਦੇਖਦੇ ਹਾਂ ਕੁੱਝ ਨਦੀਆਂ ਨਾਲਿਆਂ ਦੀ ਸਫਾਈ ਕਰਾਈ ਜਾ ਰਹੀ ਹੈ। ਜੇ ਅਜਿਹਾ ਕੰਮ ਸਰਕਾਰ ਦੁਆਰਾ ਪਹਿਲਾਂ ਕਰਵਾਇਆ ਜਾਦਾ ਜਾਂ ਕੀਤਾ ਜਾਂਦਾ ਤਾਂ ਹੜ੍ਹਾਂ ਦੇ ਹੋਣ ਵਾਲੇ ਨੁਕਸਾਨ ਨੂੰ ਕੁੱਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਸੀ ।
ਹੜ੍ਹ ਆਉਣ ਦੇ ਨਾਲ ਜਿੱਥੇ ਅਨੇਕਾਂ ਨੁਕਸਾਨ ਹੋਏ ਹਨ ਉੱਥੇ ਸਿੱਖਿਆ ਉੱਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਸਕੂਲ, ਕਾਲ , ਯੂਨਿਵਰਸਿਟੀ ਸਾਰੇ ਵਿੱਦਿਅਕ ਅਧਾਰੇ ਬੰਦ ਪਏ ਹਨ। ਇਕ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਜਿੱਥੇ ਮਾਲਵੇ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਨਹੀਂ ਆਏ ਉਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਸਰਕਾਰ ਨੇ ਸਕੂਲ, ਕਾਲਜ ਅਤੇ ਯੂਨਿਵਰਸਿਟੀਆਂ ਬੰਦ ਕੀਤੇ ਹੋਏ ਹਨ, ਜਿਸਦਾ ਵਿਦਿਆਰਥੀਆਂ ਦੀ ਪੜ੍ਹਾਈ ਉੱਤੇ ਮਾੜਾ ਅਸਰ ਪੈ ਰਿਹਾ ਹੈ ।
ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਵੱਖ-2 ਜ਼ਿਲ੍ਹਿਆਂ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ, ਵਲੰਟੀਅਰ ਬੋਟਾਂ ਅਤੇ ਟਰੈਕਟਰਾਂ ਨਾਲ ਖਾਣ ਪੀਣ ਦੀ ਵਸਤਾਂ ਅਤੇ ਹੋਰ ਲੋੜੀਂਦੀਆਂ ਵਸਤੂਆਂ ਜਿਵੇਂ ਕਿ ਦਵਾਈਆਂ, ਪਸ਼ੂਆਂ ਲਈ ਚਾਰਾ ਆਦਿ ਵੰਡ ਰਹੇ ਹਨ। ਪਰ ਸਰਕਾਰਾਂ ਨੇ ਹਜੇ ਤੱਕ ਚੁੱਪੀ ਵੱਟੀ ਹੋਈ ਹੈ ਅਤੇ ਅਜੇ ਤੱਕ ਕੋਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਜਿਸਦਾ ਨੁਕਸਾਨ ਪੰਜਾਬ ਦੇ ਹੜ੍ਹ ਪੀੜ੍ਹਤ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ।
ਜਿੱਥੇ ਪੰਜਾਬ ਅੰਨਦਾਤਾ ਹੈ ਉੱਥੇ ਅੱਜ ਦੁੱਖਾਂ ਨਾਲ ਇਕੱਲਾ ਲੜ੍ਹ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਆਰਥਿਕਤਾ ਨੂੰ ਕਾਫੀ ਨੁਕਸਾਨ ਹੋਵੇਗਾ ਅਤੇ ਅਗਲੇ ਸੀਜ਼ਨ ਦੀ ਬਿਜਾਈ ਵੀ ਪ੍ਰਭਾਵਿਤ ਹੋਵੇਗੀ । ਅਸੀਂ ਅਜਿਹੀ ਸਥਿਤੀ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਤੇ ਉਨ੍ਹਾਂ ਦੀ ਸਹਾਇਤਾ ਕਰਦੇ ਕਲਾਕਾਰਾਂ ਅਤੇ ਸਮੂਹ ਪੰਜਾਬੀਆਂ ਦੇ ਹੌਂਸਲੇ ਨੂੰ ਸਲਾਮ ਕਰਦੇ ਹੋਏ ਉਮੀਦ ਕਰਦੀ ਹਾਂ ਕਿ ਇਹ ਸਮੱਸਿਆ ਜਲਦੀ ਹੀ ਖਤਮ ਹੋਵੇਗੀ ।
ਪ੍ਰੋ. ਜੀਵਨਜੋਤ ਕੌਰ ਅਰਥਸ਼ਾਸਤਰੀ
Read More : ਨੀਤੀ ਆਯੋਗ `ਨੀਤੀ` ਦਾ ਅਰਥ ਹੈ ਨੀਤੀ ਅਤੇ `ਆਯੋਗ`