ਸਰਕਾਰ ਵੱਲੋਂ ਚਾਰ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇ ਚੈੱਕ ਕੀਤੇ ਭੇਂਟ

0
99
Lal Chand Kataruchak

ਚੰਡੀਗੜ੍ਹ/ਪਠਾਨਕੋਟ, 4 ਸਤੰਬਰ 2025 : ਪਿਛਲੇ ਦਿਨ੍ਹਾਂ ਦੋਰਾਨ ਆਏ ਹੜ੍ਹਾਂ ਦੀ ਕੁਦਰਤੀ ਮਾਰ ਹੇਠ ਜਿੱਥੇ ਪੰਜਾਬ ਦੀਆਂ ਫਸਲਾਂ ਪ੍ਰਭਾਵਿੱਤ ਹੋਈਆਂ ਹਨ, ਪਸ਼ੂਧਨ ਦਾ ਨੁਕਸਾਨ ਹੋਇਆ, ਲੋਕਾਂ ਦੇ ਘਰ ਵੀ ਪ੍ਰਭਾਵਿੱਤ ਹੋਏ ਹਨ ਉੱਥੇ ਹੀ ਨਾਲ ਸਭ ਤੋਂ ਦੁੱਖਦਾਈ ਘਟਨਾਵਾਂ ਸਾਡੀਆਂ ਬਹੁਤ ਹੀ ਕੀਮਤੀ ਜਾਨਾਂ ਚਲੀਆਂ ਗਈਆਂ, ਸਰਕਾਰ ਹਰ ਦੁੱਖ ਦੀ ਘੜ੍ਹੀ ਵਿੱਚ ਇਨ੍ਹਾ ਪਰਿਵਾਰਾਂ ਦੇ ਨਾਲ ਖੜ੍ਹੀ ਹੈ । ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ (Lal Chand Kataruchak Cabinet Minister) ਪੰਜਾਬ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਆਯੋਜਿਤ ਇੱਕ ਵਿਸੇਸ ਪ੍ਰੋਗਰਾਮ ਦੋਰਾਨ ਸੰਬੋਧਤ ਕਰਦਿਆਂ ਕੀਤਾ ਗਿਆ ।

ਹੜ੍ਹਾਂ ਦੌਰਾਨ ਅਪਣੀਆਂ ਜਾਨਾਂ ਗਵਾਉਂਣ ਵਾਲੇ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਰਕਾਰ ਵੱਲੋਂ ਦਿੱਤੀ ਗਈ ਆਰਥਿਕ ਸਹਾਇਤਾ

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ, ਅੰਮਿਤ ਮੰਟੂ ਹਲਕਾ ਇੰਚਾਰਜ ਸੁਜਾਨਪੁਰ, ਰਾਕੇਸ ਮੀਨਾ ਐਸ. ਡੀ. ਐਮ. ਪਠਾਨਕੋਟ, ਪਵਨ ਕੁਮਾਰ ਜਿਲ੍ਹਾ ਮਾਲ ਅਫਸਰ, ਵਿਕਰਮ ਏ. ਸੀ. ਜੀ. ਪਠਾਨਕੋਟ, ਸੰਦੀਪ ਕੁਮਾਰ ਬਲਾਕ ਪ੍ਰਧਾਨ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜਰ ਸਨ ।

ਹੜ੍ਹਾਂ ਦੇ ਦੋਰਾਨ ਅਸੀਂ ਬਹੁਤ ਮਾਰ ਝੱਲੀ ਹੈ

ਇਸ ਮੋਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਹੜ੍ਹਾਂ ਦੇ ਦੋਰਾਨ ਅਸੀਂ ਬਹੁਤ ਮਾਰ ਝੱਲੀ ਹੈ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਜਿਲ੍ਹੇ ਦੇ ਕੂਝ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ ਅਪਣੇ ਪਰਿਵਾਰਿਕ ਮੈਂਬਰਾਂ ਨੂੰ ਗਵਾਉਂਣਾ ਪਿਆ। ਉਨ੍ਹਾਂ ਕਿਹਾ ਕਿ ਇਸ ਅੋਖੀ ਘੜ੍ਹੀ ਵਿੱਚ ਪੰਜਾਬ ਸਰਕਾਰ ਇਨ੍ਹਾਂ ਪਰਿਵਾਰਾਂ ਦੇ ਨਾਲ ਹੈ ।

ਜਿਲ੍ਹਾ ਪਠਾਨਕੋਟ ਦੇ 8 ਪਰਿਵਾਰ ਹਨ, ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਹੜ੍ਹਾਂ ਦੇ ਅੰਦਰ ਰੁੜ ਗਏ

ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਸਰਕਾਰ ਨੇ ਬਹੁਤ ਜਲਦੀ ਪਹਿਲ ਕਦਮੀ ਕਰਦਿਆਂ ਉਨ੍ਹਾਂ ਪਰਿਵਾਰਾਂ ਦੇ ਲਈ ਆਰਥਿਕ ਸਹਾਇਤਾਂ ਦੀ ਸੁਰੂਆਤ ਕੀਤੀ ਹੈ । ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ 8 ਪਰਿਵਾਰ ਹਨ, ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਹੜ੍ਹਾਂ ਦੇ ਅੰਦਰ ਰੁੜ ਗਏ ।

ਪੰਜਾਬ ਵਿੱਚ ਪਠਾਨਕੋਟ ਪਹਿਲਾ ਜਿਲ੍ਹਾ ਹੈ, ਜਿਸ ਵਿੱਚ ਇਹ ਸੁਰੂਆਤ ਹੋਈ ਹੈ

ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 4 ਪਰਿਵਾਰਾਂ ਦੇ ਲਈ ਜਿਸ ਵਿੱਚ ਪਿੰਡ ਅੱਤੇਪੁਰ ਤੋਂ ਨੋਜਵਾਨ ਜਗਤਾਰ, ਢਾਂਗੂ ਸਰਾਂ ਤੋਂ ਸਾਹਿਲ, ਰਾਜਪੂਰਾ ਤੋਂ ਕੇਸਵ ਕੁਮਾਰ ਅਤੇ ਰੇਸਮਾਂ ਇਨ੍ਹਾਂ ਚਾਰ ਪਰਿਵਾਰਾਂ ਦੇ ਵਾਰਿਸਾਂ ਨੂੰ ਚਾਰ-ਚਾਰ ਲੱਖ ਰੁਪਏ ਦੇ ਚੈਕ ਪੰਜਾਬ ਸਰਕਾਰ ਵੱਲੋਂ ਦਿੱਤੇ ਹਨ ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਠਾਨਕੋਟ ਪਹਿਲਾ ਜਿਲ੍ਹਾ ਹੈ, ਜਿਸ ਵਿੱਚ ਇਹ ਸੁਰੂਆਤ ਹੋਈ ਹੈ, ਜਿਲ੍ਹਾ ਪ੍ਰਸਾਸਨ ਦਾ ਵੀ ਧੰਨਵਾਦ ਹੈ ਕਿ ਉਨ੍ਹਾਂ ਬਹੁਤ ਜਲਦੀ ਕਾਰਵਾਈ ਕਰਦਿਆਂ ਰਿਪੋਰਟ ਪੇਸ ਕੀਤੀ ।

ਰਹਿੰਦੇ ਚਾਰ ਪਰਿਵਾਰਾਂ ਦੇ ਕਾਗਜਾਤ ਜੋ ਪੂਰਨ ਨਹੀਂ ਹਨ ਉਨ੍ਹਾ ਚਾਰ ਪਰਿਵਾਰਾਂ ਨੂੰ ਵੀ ਜਲਦੀ ਆਰਥਿਕ ਸਹਾਇਤਾਂ ਦਿੱਤੀ ਜਾਵੇਗੀ

ਉਨ੍ਹਾਂ ਕਿਹਾ ਕਿ ਰਹਿੰਦੇ ਚਾਰ ਪਰਿਵਾਰਾਂ ਦੇ ਕਾਗਜਾਤ ਜੋ ਪੂਰਨ ਨਹੀਂ ਹਨ ਉਨ੍ਹਾ ਚਾਰ ਪਰਿਵਾਰਾਂ ਨੂੰ ਵੀ ਜਲਦੀ ਆਰਥਿਕ ਸਹਾਇਤਾਂ (Financial assistance) ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਲਈ ਸਾਡੀ ਦਿਲੀ ਹਮਦਰਦੀ ਹੈ ਅਤੇ ਪ੍ਰਮਾਤਮਾਂ ਅੱਗੇ ਅਰਦਾਸ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਸੰਕਟ ਦੀ ਘੜ੍ਹੀ ਵਿੱਚ ਬਾਹਰ ਨਿਕਲਣ ਦੇ ਲਈ ਬੱਲ ਦੇਣ ।

Read More : ਜਲੰਧਰ ਪਹੁੰਚੇ ਮੰਤਰੀ ਲਾਲ ਚੰਦ ਕਟਾਰੂਚੱਕ, 4 ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

LEAVE A REPLY

Please enter your comment!
Please enter your name here