ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਸਤੰਬਰ 2025 : ਜਿਲਾ ਐਸ. ਏ. ਐਸ. ਨਗਰ ਦੇ ਪੀ. ਪੀ. ਐਸ. ਕਪਤਾਨ ਪੁਲਿਸ (ਜਾਂਚ) ਸੌਰਵ ਜਿੰਦਲ (Saurav Jindal) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਮਨਦੀਪ ਸਿੰਘ ਹਾਂਸ, ਆਈ. ਪੀ. ਐਸ. ਸੀਨੀਅਰ ਕਪਤਾਨ ਪੁਲਸ ਜਿਲਾ ਐਸ. ਏ. ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਪਰਾਧਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਤਲਵਿੰਦਰ ਸਿੰਘ ਪੀ. ਪੀ. ਐਸ. ਕਪਤਾਨ ਪੁਲਿਸ (ਆਪਰੇਸ਼ਨ), ਜਤਿੰਦਰ ਸਿੰਘ ਚੌਹਾਨ ਪੀ. ਪੀ. ਐਸ. ਉਪ-ਕਪਤਾਨ ਪੁਲਸ (ਜਾਂਚ) ਜਿਲਾ ਐਸ. ਏ. ਐਸ. ਨਗਰ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ ਦੀ ਟੀਮ ਵੱਲੋਂ ਅੰਤਰ-ਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਅਲੱਗ-ਅਲੱਗ ਕਿਸਮ ਦੀਆਂ 18 ਗੱਡੀਆਂ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ।
5 ਦੋਸ਼ੀ ਗ੍ਰਿਫ਼ਤਾਰ, 18 ਚੋਰੀਸ਼ੁਦਾ ਗੱਡੀਆਂ ਬਰਾਮਦ
ਸੌਰਵ ਜਿੰਦਲ ਨੇ ਦੱਸਿਆ ਕਿ 18-08-2025 ਨੂੰ ਸੀ. ਆਈ. ਏ. ਸਟਾਫ (C. I. A. Staff) ਦੀ ਟੀਮ ਖਰੜ ਤੋਂ ਲਾਡਰਾਂ ਰੋਡ ਮੌਜੂਦ ਸੀ, ਜਿੱਥੇ ਸੀ. ਆਈ. ਏ. ਸਟਾਫ ਦੇ ਏ. ਐਸ. ਆਈ. ਅੰਮ੍ਰਿਤਪਾਲ ਸਿੰਘ ਨੂੰ ਸੂਚਨਾ ਮਿਲੀ ਕਿ ਨਿਤਿਸ਼ ਸ਼ਰਮਾਂ ਉਰਫ ਨਿਸ਼ੂ, ਰਣਵੀਰ ਸਿੰਘ ਉਰਫ ਜੱਸੂ, ਰਮਨਜੋਤ ਸਿੰਘ ਉਰਫ ਜੋਤ ਜੋ ਕਿ ਆਪਣੇ ਹੋਰ ਸਾਥੀ ਸਰਾਜ ਅਨਵਰ ਸੰਧੂ ਉਰਫ ਰਾਜੂ ਅਤੇ ਸ਼ਿਵ ਚਰਨ ਦਾਸ ਉਰਫ ਸ਼ਿਵ ਧਾਲੀਵਾਲ ਨਾਲ਼ ਮਿਲ਼ ਕੇ ਪੰਜਾਬ ਅਤੇ ਬਾਹਰਲੀਆਂ ਸਟੇਟਾਂ (Foreign states) ਵਿੱਚ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਚੋਰੀ ਕੀਤੇ ਵਹੀਕਲਾਂ ਦੇ ਇੰਜਣ ਨੰਬਰ ਅਤੇ ਚਾਸੀ ਨੰਬਰ ਨੂੰ ਟੈਂਪਰ ਕਰਕੇ ਫਰਜੀ ਦਸਤਾਵੇਜਾਂ ਦੇ ਅਧਾਰ ਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਕੇ, ਅੱਗੇ ਵੇਚਦੇ ਹਨ, ਜਿਨਾਂ ਵਿਰੁੱਧ ਪਹਿਲਾਂ ਵੀ ਵਾਹਨ ਚੋਰੀ ਦੇ ਮੁਕੱਦਮੇ ਦਰਜ ਹਨ। ਜੋ ਮੁੱਖਬਰੀ ਦੇ ਅਧਾਰ ਤੇ ਦੋਸ਼ੀਆਂਨ ਵਿਰੁੱਧ ਮੁਕੱਦਮਾ ਨੰ: 312 ਮਿਤੀ 18-08-2025 ਅ/ਧ 303 (2), 317 (2), 319 (2), 318(4), 338, 336, 340(2), 61(2) BNS ਥਾਣਾ ਸਿਟੀ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ ।
ਨਾਮ ਪਤਾ ਦੋਸ਼ੀਆਂਨ :
ਦੋਸ਼ੀ ਨਿਤੇਸ਼ ਸ਼ਰਮਾਂ ਉਰਫ ਨਿਸ਼ੂ ਪੁੱਤਰ ਸੁਨੀਲ ਸ਼ਰਮਾਂ ਵਾਸੀ ਗਲ਼ੀ ਨੰ: 16 ਅਜੀਤ ਰੋਡ ਬਠਿੰਡਾ, ਥਾਣਾ ਫੇਸ-3 ਸਿਵਲ ਲਾਈਨ, ਬਠਿੰਡਾ, ਜਿਸਦੀ ਉਮਰ ਕ੍ਰੀਬ 31 ਸਾਲ ਹੈ, ਜੋ 08 ਕਲਾਸਾਂ ਪਾਸ ਹੈ ਅਤੇ ਅਨਮੈਰਿਡ ਹੈ ।
ਦੋਸ਼ੀ ਰਣਵੀਰ ਸਿੰਘ ਉਰਫ ਜੋਜੀ ਪੁੱਤਰ ਦਲਬੀਰ ਸਿੰਘ ਵਾਸੀ ਗਲ਼ੀ ਨੰ: 6 ਦਸਮੇਸ਼ ਨਗਰ ਰਾਮਪੁਰਾ ਫੂਲ, ਥਾਣਾ ਰਾਮਪੁਰਾ ਫੂਲ, ਜਿਲਾ ਬਠਿੰਡਾ ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ 12 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ ।
ਦੋਸ਼ੀ ਰਮਨਜੋਤ ਸਿੰਘ ਉਰਫ ਜੋਤ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਮਹਿਰਾਜ ਥਾਣਾ ਰਾਮਪੁਰਾ ਫੂਲ, ਜਿਲਾ ਬਠਿੰਡਾ ਜਿਸਦੀ ਉਮਰ ਕ੍ਰੀਬ 24 ਸਾਲ ਹੈ, ਜਿਸਨੇ ਬੀ. ਏ. ਦੀ ਪੜਾਈ ਕੀਤੀ ਹੋਈ ਹੈ ਅਤੇ ਅਨਮੈਰਿਡ ਹੈ । (ਦੋਸ਼ੀ ਨਿਤੇਸ਼, ਰਣਵੀਰ ਅਤੇ ਰਮਨਜੋਤ ਨੂੰ ਮਿਤੀ 18-08-2025 ਨੂੰ ਏਅਰਪੋਰਟ ਰੋਡ ਮੋਹਾਲ਼ੀ ਤੋਂ ਗ੍ਰਿਫਤਾਰ ਕੀਤਾ ਗਿਆ ।
ਦੋਸ਼ੀ ਸਰਾਜ ਅਨਵਰ ਸੰਧੂ ਉਰਫ ਰਾਜੂ ਪੁੱਤਰ ਬਲੀ ਮੁਹੰਮਦ ਸੰਧੂ ਵਾਸੀ ਪਿੰਡ ਬਿਜੋਕੀ ਖੁਰਦ, ਥਾਣਾ ਅਮਰਗੜ੍ਹ ਜਿਲਾ ਮਲੇਰਕੋਟਲਾ ਜਿਸਦੀ ਉਮਰ ਕ੍ਰੀਬ 32 ਸਾਲ ਹੈ, ਜੋ 12 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ । ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਸਦਰ ਗੁੜਗਾਓ ਵਿੱਚ ਚੋਰੀ ਦੀਆਂ ਕਾਰਾਂ ਅੱਗੇ ਵੇਚਣ ਸਬੰਧੀ ਮੁਕੱਦਮਾ ਦਰਜ ਹੈ । (ਦੋਸ਼ੀ ਨੂੰ ਮਿਤੀ 21-08-25 ਨੂੰ ਨੇੜੇ ਕੋਹੀਨੂਰ ਢਾਬਾ, ਜੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ) ਦੋਸ਼ੀ ਕ੍ਰਾਈਮ ਬ੍ਰਾਂਚ, ਗਾਜੀਆਬਾਦ ਪੁਲਸ ਨੂੰ ਵੀ ਲੋੜੀਂਦਾ ਹੈ ।
ਦੋਸ਼ੀ ਸ਼ਿਵ ਚਰਨ ਦਾਸ ਉਰਫ ਸ਼ਿਵ ਧਾਲੀਵਾਲ ਪੁੱਤਰ ਮਲਾਗਰ ਰਾਮ ਵਾਸੀ ਮਕਾਨ ਨੰ: 241 ਵਾਰਡ ਨੰ: 6 ਬੈਕਸਾਈਡ ਬਸਤੀ ਪੈਟਰੌਲ ਪੰਪ ਧਰਮਕੋਟ, ਥਾਣਾ ਧਰਮਕੋਟ, ਜਿਲਾ ਮੋਗਾ ਜਿਸਦੀ ਉਮਰ 49 ਸਾਲ ਹੈ, ਜਿਸਨੇ BP.ed ਅਤੇ MP.ed ਦੀ ਪੜਾਈ ਕੀਤੀ ਹੋਈ ਹੈ । ਜੋ ਸ਼ਾਦੀ ਸ਼ੁਦਾ ਹੈ । (ਦੋਸ਼ੀ ਨੂੰ ਮਿਤੀ 25-08-2025 ਨੂੰ ਉਸਦੇ ਘਰ ਧਰਮਕੋਟ ਤੋਂ ਗ੍ਰਿਫਤਾਰ ਕੀਤਾ ਗਿਆ)
ਪੁੱਛਗਿੱਛ ਦੋਸ਼ੀਆਂਨ :
ਉਪਰੋਕਤ ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਆਪਣੇ ਹੋਰ ਕਈ ਸਾਥੀਆਂ ਨਾਲ਼ ਮਿਲ਼ਕੇ ਪੰਜਾਬ ਅਤੇ ਅੱਡ-ਅੱਡ ਰਾਜਾਂ ਤੋਂ ਵਹੀਕਲ ਚੋਰੀ ਕਰਦੇ ਹਨ ਅਤੇ ਚੋਰੀ ਦੇ ਵਹੀਕਲ ਖਰੀਦ ਕੇ (By purchasing a vehicle) ਉਹਨਾਂ ਪਰ ਐਕਸੀਡੈਂਟਲ ਗੱਡੀਆਂ ਦੇ ਚਾਸੀ ਨੰਬਰ ਦੇ ਪੀਸ ਕੱਟ ਕੇ ਚੋਰੀ ਦੀਆਂ ਗੱਡੀਆਂ ਤੇ ਟੈਂਪਰਿੰਗ ਕਰ ਦਿੰਦੇ ਹਨ ਅਤੇ ਐਕਸੀਡੈਂਟਲ ਗੱਡੀਆਂ ਨੂੰ ਅੱਗੇ ਕਬਾੜ ਵਿੱਚ ਵੇਚ ਕੇ ਉਹਨਾਂ ਗੱਡੀਆਂ ਦੇ ਮਾਲਕਾ ਤੋਂ ਲਏ ਗਏ ਪੇਪਰਾਂ ਦੇ ਅਧਾਰ ਤੇ ਦੁਬਾਰਾ ਚੋਰੀ ਕੀਤੀਆਂ ਗੱਡੀਆਂ ਤੇ ਨੰਬਰ ਦੀ ਰਜਿਸਟ੍ਰੇਸ਼ਨ ਕਰਵਾ ਕੇ ਭੋਲ਼ੇ-ਭਾਲ਼ੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਕੇ ਵੇਚ ਦਿੰਦੇ ਸਨ । ਦੋਸ਼ੀ ਰਣਵੀਰ ਸਿੰਘ ਜੋ ਕਿ ਗੱਡੀਆਂ ਨੂੰ ਟੈਂਪਰਿੰਗ ਕਰਨ ਦਾ ਮਾਹਰ ਹੈ, ਜਿਸ ਪਾਸ ਗੱਡੀਆਂ ਦੇ ਇੰਜਣ ਨੰਬਰ ਅਤੇ ਚਾਸੀ ਨੰਬਰ ਨੂੰ ਟੈਂਪਰਿੰਗ ਕਰਨ ਵਾਲ਼ੀ ਡੌਟ ਮਸ਼ੀਨ ਵੀ ਬ੍ਰਾਮਦ ਕੀਤੀ ਗਈ ਹੈ ।
ਉਕਤ ਦੋਸ਼ੀਆਂ ਨਾਲ਼ ਇਸ ਗਿਰੋਹ ਵਿੱਚ ਕਈ ਚੋਰ ਅਤੇ ਜਾਅਲੀ ਦਸਤਾਵੇਜ, ਨੰਬਰ ਪਲੇਟਾਂ ਤਿਆਰ ਕਰਨ ਵਾਲ਼ੇ ਦੋਸ਼ੀ ਵੀ ਸ਼ਾਮਲ ਹਨ। ਜਿਨਾਂ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਲਗਾਤਾਰ ਗ੍ਰਿਫਤਾਰ ਕਰਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਹਨ । ਗ੍ਰਿਫਤਾਰ ਕੀਤੇ ਦੋਸ਼ੀਆਂ ਦੇ ਕਈ ਸਾਥੀ ਅਜੇ ਫਰਾਰ ਚੱਲ ਰਹੇ ਹਨ, ਜਿਨਾਂ ਪਾਸੋਂ ਵੀ ਚੋਰੀ ਦੀਆਂ ਕਈ ਗੱਡੀਆਂ ਬ੍ਰਾਮਦ ਹੋਣੀਆਂ ਬਾਕੀ ਹਨ।
ਬ੍ਰਾਮਦਗੀ ਦਾ ਵੇਰਵਾ:-
1 ਫਾਰਚੂਨਰ ਕਾਰ, 1 ਸਕਾਰਪੀਓ, 02 ਮਹਿੰਦਰਾ ਥਾਰ, 01 ਮਹਿੰਦਰਾ XUV500, 04 ਕਰੇਟਾ, 01 ਬੋਲੈਰੋ, 02 ਸਵਿਫਟ, 03 ਗਲਾਂਜਾ, 01 ਵਰਨਾ, 01 ਆਰਟਿਗਾ ਅਤੇ 01 ਹੌਂਡਾ ਸਿਟੀ ਕਾਰ
ਟਰੇਸ ਹੋਏ ਮੁਕੱਦਮੇ:-
1) ਮੁਕੱਦਮਾ ਨੰ: 21137 ਮਿਤੀ 01-08-2025 ਅ/ਧ 305(B) BNS ਥਾਣਾ ਕ੍ਰਾਈਮ ਬ੍ਰਾਂਚ, ਜਿਲਾ ਰੋਹਿਨੀ, ਦਿੱ ਲੀ। ਦੋਸ਼ੀਆਂ ਦਾ ਪੁਲਸ ਰਿਮਾਂਡ ਖਤਮ ਹੋਣ ਤੇ ਜੁਡੀਸ਼ੀਅਲ ਰਿਮਾਂਡ ਵਿੱਚ ਭੇਜਿਆ ਜਾ ਰਿਹਾ ਹੈ, ਬ੍ਰਾਮਦ ਕੀਤੀਆਂ ਚੋਰੀ ਦੀਆਂ ਗੱਡੀਆਂ ਦੇ ਅਸਲ ਨੰਬਰ/ਮਾਲਕੀ ਟਰੇਸ ਕਰਨ ਲਈ ਸਬੰਧਤ ਏਜੰਸੀਆਂ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਪਾਸੋਂ ਬ੍ਰਾਮਦ ਹੋਈਆਂ ਕਾਰਾਂ ਅਸਲ ਮਾਲਕਾਂ/ਇੰਸ਼ੋਰੈਂਸ ਕੰਪਨੀਆਂ ਨੂੰ ਦਿੱਤੀਆਂ ਜਾ ਸਕਣ ।
Read More : ਥਾਣਾ ਡੇਰਾਬੱਸੀ ਦੀ ਪੁਲਿਸ ਵੱਲੋਂ 2 ਦੋਸ਼ੀਆਂ ਪਾਸੋਂ ਸਵਾ ਤਿੰਨ ਕਿਲੋਗ੍ਰਾਮ ਅਫੀਮ ਬ੍ਰਾਮਦ