ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਬੰਧਾਂ ਦਾ ਕੋਹਲੀ ਨੇ ਕੀਤਾ ਦਾਅਵਾ

0
15
Virat Kohli

ਨਵੀਂ ਦਿੱਲੀ, 3 ਸਤੰਬਰ 2025 : ਪ੍ਰਸਿੱਧ ਕ੍ਰਿਕਟਰ ਵਿਰਾਟ ਕੋਹਲੀ (Cricketer Virat Kohli) ਨੇ ਬੇਂਗੁਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮਚੀ ਭੱਜਨਠ ਵਿਚ 11 ਜਣਿਆਂ ਦੀ ਜਾਨ (11 lives lost) ਚਲੇ ਜਾਣ ਤੇ ਤਿੰਨ ਮਹੀਨਿਆਂ ਬਾਅਦ ਆਪਣਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਪੀੜ੍ਹਤ ਪਰਿਵਾਰਾਂ ਲਈ ਪ੍ਰਾਰਥਨਾ ਕੀਤੀ ਹੈ । ਕੋਹਲੀ ਨੇ ਕਿਹਾ ਕਿ ਟੀਮ ਨੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਦੇ ਉਦੇਸ਼ ਨਾਲ ਪਹਿਲਾਂ ਤੋਂ ਹੀ ਭੀੜ ਲਈ ਇੰਤਜਾਮ ਕਰਨ ਦਾ ਵਾਅਦਾ ਕੀਤਾ ਹੈ ।

ਐਮ ਚਿੰਨਾਸਵਾਮੀ ਸਟੇਡੀਅਮ ਵਿਚ ਕਿਊਂ ਰੱਖਿਆ ਗਿਆ ਸੀ ਪ੍ਰੋਗਰਾਮ

ਦੱਸਣਯੋਗ ਹੈ ਕਿ 18 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਰਾਇਲ ਚੈਲੇਂਜਰ ਬੰਗਲੌਰ (Royal Challengers Bangalore) ਨੇ ਆਈ. ਪੀ. ਐਲ. ਦਾ ਜੋ ਖਿਤਾਬ ਜਿੱਤਿਆ ਸੀ ਦੇ ਚਲਦਿਆਂ ਆਰ. ਸੀ. ਬੀ. ਦੇ ਫੈਨਜ਼ ਲਈ ਇਹ ਮੌਕਾ ਬਹੁਤ ਹੀ ਮਾਈਨੇ ਰੱਖਦਾ ਸੀ ਤੇ ਇਸ ਸਭਾ ਦੇ ਚਲਦਿਆਂ ਆਰ. ਸੀ. ਬੀ. ਦੇ ਬਹੁਤ ਸਾਰੇ ਫੈਨਜ਼ ਬੇਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਇਕੱਠੇ ਹੋ ਗਏ, ਜਿਸ ਤੋਂ ਬਾਅਦ ਇਥੇ ਭਗਦੜ ਮਚ ਗਈ ਅਤੇ ਇਸ ਭਗਦੜ ਦੌਰਾਨ 11 ਵਿਅਕਤੀਆਂ ਦੀ ਜਾਨ ਚਲੀ ਗਈ ।

Read More : ਅਯੁੱਧਿਆ ਪਹੁੰਚੇ ਵਿਰਾਟ-ਅਨੁਸ਼ਕਾ, ਰਾਮਲੱਲਾ ਦੇ ਕੀਤੇ ਦਰਸ਼ਨ

LEAVE A REPLY

Please enter your comment!
Please enter your name here