ਹੜ੍ਹਾਂ ਦੀ ਮਾਰ ਹੇਠਲੇ ਇਲਾਕਿਆਂ ‘ਚੋਂ ਕਰੀਬ 20,000 ਵਿਅਕਤੀ ਸੁਰੱਖਿਅਤ ਕੱਢੇ

0
21
Hardeep Mundiyan

ਚੰਡੀਗੜ੍ਹ, 2 ਸਤੰਬਰ 2025 : ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ (Punjab Revenue, Rehabilitation and Disaster Management Minister) ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਪੰਜਾਬ ਹਾਲ ਹੀ ਦੇ ਦਹਾਕਿਆਂ ਦੇ ਸਭ ਤੋਂ ਵੱਡੇ ਹੜ੍ਹਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਉਣ ਨਾਲ 30 ਮਨੁੱਖੀ ਜਾਨਾਂ ਗਈਆਂ ਹਨ ਅਤੇ 3.54 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਮੇਂ ਸਿਰ ਰਾਹਤ ਪਹੁੰਚਾਉਣ, ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਉਨ੍ਹਾਂ ਦੇ ਮੁੜ-ਵਸੇਬੇ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ।

174 ਰਾਹਤ ਕੈਂਪਾਂ ਵਿੱਚ ਬਸੇਰਾ ਕਰ ਰਹੇ ਹਨ 5167 ਵਿਅਕਤੀ : ਹਰਦੀਪ ਸਿੰਘ ਮੁੰਡੀਆਂ

ਕੈਬਨਿਟ ਮੰਤਰੀ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਹੁਣ ਤੱਕ ਨੀਵੇਂ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚੋਂ 19,597 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ, ਜਿਸ ਵਿੱਚ ਗੁਰਦਾਸਪੁਰ ‘ਚੋਂ (5581 ਵਿਅਕਤੀ), ਫਿਰੋਜ਼ਪੁਰ (3432), ਅੰਮ੍ਰਿਤਸਰ (2734), ਫਾਜ਼ਿਲਕਾ (2422), ਹੁਸ਼ਿਆਰਪੁਰ (1615), ਕਪੂਰਥਲਾ (1428) ਅਤੇ ਪਠਾਨਕੋਟ (1139) ਤੋਂ ਇਲਾਵਾ ਬਰਨਾਲਾ (369), ਜਲੰਧਰ (474), ਰੂਪਨਗਰ (65), ਮਾਨਸਾ (163), ਮੋਗਾ (115) ਅਤੇ ਤਰਨ ਤਾਰਨ ‘ਚੋਂ (60) ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ।

ਹੁਣ ਤੱਕ 3.54 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ, 30 ਲੋਕਾਂ ਦੀ ਗਈ ਜਾਨ ਅਤੇ 1400 ਪਿੰਡ ਹੜ੍ਹਾਂ ਦੀ ਲਪੇਟ ‘ਚ ਆਏ

ਉਨ੍ਹਾਂ ਅੱਗੇ ਦੱਸਿਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਠਹਿਰ ਅਤੇ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਭਰ ਵਿੱਚ 174 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚ ਬਰਨਾਲਾ ਵਿੱਚ 29 ਕੈਂਪ, ਪਟਿਆਲਾ ਵਿੱਚ 26, ਗੁਰਦਾਸਪੁਰ ਵਿੱਚ 25, ਹੁਸ਼ਿਆਰਪੁਰ ਵਿੱਚ 20, ਅੰਮ੍ਰਿਤਸਰ ਵਿੱਚ 16, ਪਠਾਨਕੋਟ ਵਿੱਚ 14, ਫਾਜ਼ਿਲਕਾ ਵਿੱਚ 10, ਮੋਗਾ ਵਿੱਚ 9, ਫਿਰੋਜ਼ਪੁਰ ਅਤੇ ਜਲੰਧਰ ਵਿੱਚ 8-8, ਕਪੂਰਥਲਾ ਵਿੱਚ 4, ਰੂਪਨਗਰ ਵਿੱਚ 3 ਅਤੇ ਮਾਨਸਾ ਅਤੇ ਸੰਗਰੂਰ ਵਿੱਚ 1-1 ਕੈਂਪ ਸ਼ਾਮਲ ਹਨ ।

ਹੜ੍ਹਾਂ ਕਰਕੇ 1.48 ਲੱਖ ਹੈਕਟੇਅਰ ਤੋਂ ਵੱਧ ਫ਼ਸਲੀ ਰਕਬੇ ਨੂੰ ਨੁਕਸਾਨ ਪਹੁੰਚਿਆ

ਇਸ ਸਮੇਂ ਇਨ੍ਹਾਂ ਕੈਂਪਾਂ ਵਿੱਚ 5167 ਲੋਕਾਂ ਨੂੰ ਠਹਿਰਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਹੁਸ਼ਿਆਰਪੁਰ ਦੇ (1041) ਵਿਅਕਤੀ, ਫਾਜ਼ਿਲਕਾ (1304), ਫਿਰੋਜ਼ਪੁਰ (706), ਗੁਰਦਾਸਪੁਰ (424), ਅੰਮ੍ਰਿਤਸਰ (371), ਬਰਨਾਲਾ (369) ਅਤੇ ਜਲੰਧਰ ਦੇ (474) ਅਤੇ ਹੋਰਨਾਂ ‘ਚ ਮਾਨਸਾ ਦੇ 163, ਮੋਗਾ ਦੇ 115, ਸੰਗਰੂਰ ਦੇ 60, ਕਪੂਰਥਲਾ ਦੇ 57, ਪਠਾਨਕੋਟ ਦੇ 48 ਅਤੇ ਰੂਪਨਗਰ ਦੇ 35 ਵਿਅਕਤੀ ਸ਼ਾਮਲ ਹਨ।

ਕੁੱਲ 1400 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ

ਪਿੰਡਾਂ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਮੁੰਡੀਆਂ ਨੇ ਕਿਹਾ ਕਿ ਕੁੱਲ 1400 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ । ਇਨ੍ਹਾਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦੇ (324 ਪਿੰਡ), ਅੰਮ੍ਰਿਤਸਰ (135), ਹੁਸ਼ਿਆਰਪੁਰ (119), ਕਪੂਰਥਲਾ (115), ਮਾਨਸਾ (108), ਫਿਰੋਜ਼ਪੁਰ (93), ਪਠਾਨਕੋਟ (82), ਫਾਜ਼ਿਲਕਾ (72), ਜਲੰਧਰ (62) ਅਤੇ ਤਰਨ ਤਾਰਨ ਦੇ (66) ਪਿੰਡ ਸ਼ਾਮਲ ਹਨ। ਇਸ ਤੋਂ ਇਲਾਵਾ ਮੋਗਾ ਵਿੱਚ 48 ਪਿੰਡ, ਰੂਪਨਗਰ ਵਿੱਚ 44, ਬਰਨਾਲਾ ਵਿੱਚ 34, ਲੁਧਿਆਣਾ ਵਿੱਚ 26, ਸ੍ਰੀ ਮੁਕਤਸਰ ਸਾਹਿਬ ਵਿੱਚ 23, ਪਟਿਆਲਾ ਵਿੱਚ 16, ਫ਼ਰੀਦਕੋਟ ਵਿੱਚ 15, ਸੰਗਰੂਰ ਵਿੱਚ 13 ਅਤੇ ਮਾਲੇਰਕੋਟਲਾ ਵਿੱਚ 5 ਪਿੰਡ ਪ੍ਰਭਾਵਿਤ ਹੋਏ ਹਨ ।

ਹੜ੍ਹਾਂ ਕਾਰਨ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਕੁੱਲ 3,54,626 ਆਬਾਦੀ ਪ੍ਰਭਾਵਿਤ ਹੋਈ ਹੈ

ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਦੱਸਿਆ ਕਿ ਹੜ੍ਹਾਂ ਕਾਰਨ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਕੁੱਲ 3,54,626 ਆਬਾਦੀ ਪ੍ਰਭਾਵਿਤ ਹੋਈ ਹੈ । ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ ‘ਚ 1,45,000 ਲੋਕ, ਅੰਮ੍ਰਿਤਸਰ ਵਿੱਚ 1,17,534, ਫਿਰੋਜ਼ਪੁਰ ਵਿੱਚ 38,112 ਅਤੇ ਫਾਜ਼ਿਲਕਾ ਵਿੱਚ 21,562 ਲੋਕ ਪ੍ਰਭਾਵਿਤ ਹੋਏ ਹਨ। ਹੋਰ ਜ਼ਿਲ੍ਹਿਆਂ ਵਿੱਚ ਪਠਾਨਕੋਟ ਵਿੱਚ 15,053, ਕਪੂਰਥਲਾ ਵਿੱਚ 5748, ਐਸ. ਏ. ਐਸ. ਨਗਰ ਵਿੱਚ 7000, ਹੁਸ਼ਿਆਰਪੁਰ ਵਿੱਚ 1960 ਅਤੇ ਜਲੰਧਰ ਵਿੱਚ 991 ਵਿਅਕਤੀ ਪ੍ਰਭਾਵਿਤ ਹੋਏ ਹਨ। ਘੱਟ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਰਨਾਲਾ ‘ਚ (403) ਲੋਕ, ਮੋਗਾ (800), ਰੂਪਨਗਰ (300) ਅਤੇ ਮਾਨਸਾ ਵਿੱਚ 163 ਲੋਕ ਪ੍ਰਭਾਵਿਤ ਹੋਏ ਹਨ ।

ਸੂਬੇ ਵਿੱਚ 1,48,590 ਹੈਕਟੇਅਰ ਰਕਬੇ ‘ਚ ਖੜ੍ਹੀ ਫ਼ਸਲ ਨੂੰ ਨੁਕਸਾਨ ਪੁੱਜਾ ਹੈ

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 1,48,590 ਹੈਕਟੇਅਰ ਰਕਬੇ ‘ਚ ਖੜ੍ਹੀ ਫ਼ਸਲ ਨੂੰ ਨੁਕਸਾਨ ਪੁੱਜਾ ਹੈ (Crops standing in an area of ​​1,48,590 hectares have been damaged in the state.) । ਇਨ੍ਹਾਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਗੁਰਦਾਸਪੁਰ ‘ਚ (40,193 ਹੈਕਟੇਅਰ), ਮਾਨਸਾ (27,291), ਅੰਮ੍ਰਿਤਸਰ (23,000), ਕਪੂਰਥਲਾ (14,934), ਫਿਰੋਜ਼ਪੁਰ (14,665) ਅਤੇ ਤਰਨ ਤਾਰਨ (11,883 ਹੈਕਟੇਅਰ), ਹੁਸ਼ਿਆਰਪੁਰ (5971), ਜਲੰਧਰ (3000) ਅਤੇ ਪਠਾਨਕੋਟ (2442) ਸ਼ਾਮਲ ਹਨ । ਇਸੇ ਤਰ੍ਹਾਂ ਐਸ. ਏ. ਐਸ. ਨਗਰ (2000), ਪਟਿਆਲਾ (1450), ਮੋਗਾ (949), ਰੂਪਨਗਰ (300), ਫ਼ਰੀਦਕੋਟ (141), ਲੁਧਿਆਣਾ (108), ਬਠਿੰਡਾ (97), ਸ੍ਰੀ ਮੁਕਤਸਰ ਸਾਹਿਬ (84), ਫਾਜ਼ਿਲਕਾ (64), ਐਸਬੀਐਸ ਨਗਰ (7), ਮਾਲੇਰਕੋਟਲਾ (5), ਸੰਗਰੂਰ (3), ਬਰਨਾਲਾ (2), ਫਤਹਿਗੜ੍ਹ ਸਾਹਿਬ ‘ਚ (1) ਹੈਕਟੇਅਰ ਫ਼ਸਲੀ ਰਕਬੇ ਨੂੰ ਨੁਕਸਾਨ ਪਹੁੰਚਿਆ ਹੈ ।

ਪ੍ਰਭਾਵਿਤ ਜ਼ਿਲ੍ਹਿਆਂ 23 ਐਨ. ਡੀ. ਆਰ. ਐਫ. ਟੀਮਾਂ ਪੂਰੀ ਮਿਹਨਤ ਨਾਲ ਕੰਮ ਕਰ ਰਹੀਆਂ ਹਨ

ਰਾਹਤ ਕਾਰਜਾਂ ਵਿੱਚ ਸੁਰੱਖਿਆ ਬਲਾਂ ਦੀ ਤਾਇਨਾਤੀ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਪ੍ਰਭਾਵਿਤ ਜ਼ਿਲ੍ਹਿਆਂ 23 ਐਨ. ਡੀ. ਆਰ. ਐਫ. ਟੀਮਾਂ ਪੂਰੀ ਮਿਹਨਤ ਨਾਲ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਪਠਾਨਕੋਟ ‘ਚ (1) ਟੀਮ, ਗੁਰਦਾਸਪੁਰ (6), ਅੰਮ੍ਰਿਤਸਰ (6), ਫਿਰੋਜ਼ਪੁਰ (3), ਫਾਜ਼ਿਲਕਾ (3), ਬਠਿੰਡਾ (1), ਜਲੰਧਰ (2) ਅਤੇ ਰੂਪਨਗਰ ਵਿੱਚ (1) ਟੀਮ ਸ਼ਾਮਲ ਹੈ । ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਨੇ ਬਚਾਅ ਅਤੇ ਰਾਹਤ ਕਾਰਜਾਂ ਲਈ 12 ਟੁਕੜੀਆਂ ਤਾਇਨਾਤ ਕੀਤੀਆਂ ਹਨ ਅਤੇ 8 ਟੁਕੜੀਆਂ ਨੂੰ ਤਿਆਰ ਰੱਖਿਆ ਗਿਆ ਹੈ । ਇਸ ਦੇ ਨਾਲ ਹੀ 2 ਇੰਜੀਨੀਅਰ ਟੀਮਾਂ ਅਤੇ ਲਗਭਗ 35 ਹੈਲੀਕਾਪਟਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ । ਬੀ. ਐਸ. ਐਫ. ਸਰਹੱਦੀ ਜ਼ਿਲ੍ਹਿਆਂ ਵਿੱਚ ਜ਼ਮੀਨੀ ਪੱਧਰ ‘ਤੇ ਸਹਾਇਤਾ ਪ੍ਰਦਾਨ ਕਰ ਰਹੀ ਹੈ । ਇਸ ਤੋਂ ਇਲਾਵਾ ਰਾਹਤ ਸਮੱਗਰੀ ਪਹੁੰਚਾਉਣ ਅਤੇ ਲੋਕਾਂ ਨੂੰ ਬਾਹਰ ਕੱਢਣ ਲਈ 114 ਕਿਸ਼ਤੀਆਂ ਅਤੇ ਸੂਬੇ ਦੇ ਇੱਕ ਹੈਲੀਕਾਪਟਰ ਨੂੰ ਕੰਮ ਵਿੱਚ ਲਗਾਇਆ ਗਿਆ ਹੈ ।

1 ਅਗਸਤ ਤੋਂ 2 ਸਤੰਬਰ ਤੱਕ 12 ਜ਼ਿਲ੍ਹਿਆਂ ਵਿੱਚ ਕੁੱਲ 30 ਲੋਕਾਂ ਦੀ ਜਾਨ ਗਈ ਹੈ

ਕੈਬਨਿਟ ਮੰਤਰੀ ਨੇ ਦੱਸਿਆ ਕਿ 1 ਅਗਸਤ ਤੋਂ 2 ਸਤੰਬਰ ਤੱਕ (From August 1 to September 2) 12 ਜ਼ਿਲ੍ਹਿਆਂ ਵਿੱਚ ਕੁੱਲ 30 ਲੋਕਾਂ ਦੀ ਜਾਨ ਗਈ ਹੈ, ਜਿਨ੍ਹਾਂ ਵਿੱਚੋਂ ਪਠਾਨਕੋਟ ਵਿੱਚ ਸਭ ਤੋਂ ਵੱਧ 6 ਮੌਤਾਂ ਹੋਈਆਂ ਹਨ ਅਤੇ ਪਠਾਨਕੋਟ ਦੇ ਤਿੰਨ ਵਿਅਕਤੀ ਅਜੇ ਵੀ ਲਾਪਤਾ ਹਨ। ਉਨ੍ਹਾਂ ਅੱਗੇ ਕਿਹਾ ਕਿ ਹੜ੍ਹ ਦਾ ਪਾਣੀ ਘੱਟਣ ਤੋਂ ਬਾਅਦ ਪਸ਼ੂਆਂ ਅਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਪਤਾ ਲਗਾਇਆ ਜਾਵੇਗਾ ਪਰ ਸ਼ੁਰੂਆਤੀ ਰਿਪੋਰਟਾਂ ਭਾਰੀ ਨੁਕਸਾਨ ਵੱਲ ਇਸ਼ਾਰਾ ਕਰਦੀਆਂ ਹਨ ।

Read More : ਪੰਜਾਬ ਨੇ ਜਾਇਦਾਦਾਂ ਦੀ ਈ-ਨਿਲਾਮੀ ਤੋਂ 5000 ਕਰੋੜ ਰੁਪਏ ਕਮਾਏ : ਹਰਦੀਪ ਸਿੰਘ ਮੁੰਡੀਆਂ

LEAVE A REPLY

Please enter your comment!
Please enter your name here