ਸੁਨਾਮ, 2 ਸਤੰਬਰ 2025 : ਬਰਸਾਤ ਦੇ ਮੌਸਮ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਉਪ-ਮੰਡਲ ਮੈਜਿਸਟਰੇਟ (Sub-Divisional Magistrate) ਸੁਨਾਮ ਊਧਮ ਸਿੰਘ ਵਾਲਾ ਪ੍ਰਮੋਦ ਸਿੰਗਲਾ (Pramod Singla) ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਦੇ ਮੱਦੇਨਜ਼ਰ ਵੱਖੋ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।
ਉਪ-ਮੰਡਲ ਮੈਜਿਸਟਰੇਟ ਵੱਲੋਂ ਪਾਣੀ ਨਿਕਾਸੀ ਵਿੱਚ ਰੁਕਾਵਟ ਦੀ ਸਮੱਸਿਆ ਦਾ ਸਥਾਈ ਹੱਲ ਲੱਭਣ ਬਾਬਤ ਅਪੀਲ
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿੰਗਲਾ ਨੇ ਦੱਸਿਆ ਕਿ ਦੌਰੇ ਦੌਰਾਨ ਵੱਖੋ-ਵੱਖ ਪਿੰਡ ਵਾਸੀਆਂ ਨੇ ਦੱਸਿਆ ਕਿ ਮੀਂਹ ਦੇ ਪਾਣੀ ਦੀ ਰੁਕਾਵਟ ਮੁੱਖ ਤੌਰ ‘ਤੇ ਕੁਝ ਪਿੰਡਾਂ/ ਲੋਕਾਂ ਵੱਲੋਂ ਕੁਦਰਤੀ ਨਾਲਿਆਂ ਜਾਂ ਨਿਕਾਸੀ ਸਾਧਨਾਂ ਉੱਤੇ ਕਬਜ਼ੇ ਜਾਂ ਉਹਨਾਂ ਨੂੰ ਬੰਦ ਕਰਨ ਕਾਰਨ ਪੈਦਾ ਹੋ ਰਹੀ ਹੈ । ਇਸ ਕਾਰਨ ਪਾਣੀ ਦਾ ਕੁਦਰਤੀ ਵਹਾਅ ਰੁਕ ਜਾਂਦਾ ਹੈ ਅਤੇ ਖੇਤਾਂ ਵਿੱਚ ਅਤੇ ਘਰਾਂ ਅੰਦਰ ਪਾਣੀ ਖੜ੍ਹਾ ਹੋ ਜਾਂਦਾ ਹੈ ।
ਪ੍ਰਮੋਦ ਸਿੰਗਲਾ ਵੱਲੋਂ ਵੱਖੋ ਵੱਖ ਪਿੰਡਾਂ ਦਾ ਦੌਰਾ
ਪਾਣੀ ਰੁਕਣ ਕਰ ਕੇ ਗਰੀਬ ਲੋਕਾਂ ਦੇ ਮਕਾਨ ਡਿੱਗਦੇ ਹਨ, ਜਿਸ ਨਾਲ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਤਰ੍ਹਾਂ ਦੀ ਸਥਿਤੀ ਨਾਲ ਜਾਨੀ ਨੁਕਸਾਨ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਅਤੇ ਗਰੀਬ ਲੋਕਾਂ ਨੂੰ ਵੱਡਾ ਵਿੱਤੀ ਨੁਕਸਾਨ ਵੀ ਝੱਲਣਾ ਪੈਂਦਾ ਹੈ । ਇਸ ਮੁਸ਼ਕਲ ਬਹੁਪੱਖੀ ਮੁਸ਼ਕਲ ਬਣ ਚੁੱਕੀ ਹੈ ।
ਜੇ ਹੋਰ ਪਿੰਡਾਂ ਵਿੱਚ ਵੀ ਕੁਦਰਤੀ ਨਿਕਾਸੀ ਸਾਧਨਾਂ ਉੱਤੇ ਕਬਜ਼ਾ ਨਾ ਕੀਤਾ ਜਾਂਦਾ ਅਤੇ ਨਾ ਹੀ ਉਹਨਾਂ ਨਿਕਾਸੀ ਸਾਧਨਾਂ ਨੂੰ ਰੋਕਿਆ ਜਾਂਦਾ ਤਾਂ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੈਦਾ ਨਾ ਹੁੰਦੀ
ਇਸ ਦੇ ਉਲਟ ਪਿੰਡ ਧਰਮਗੜ੍ਹ (In the village of Dharamgarh) ਵਿੱਚ ਜਿੱਥੇ ਕੁਦਰਤੀ ਨਿਕਾਸੀ ਸਾਧਨ ਨੂੰ ਠੀਕ ਤਰੀਕੇ ਨਾਲ ਸਾਂਭ ਕੇ ਰੱਖਿਆ ਗਿਆ ਹੈ ਅਤੇ ਜਿਸ ਦਾ ਜੋੜ ਸਿਰਹਿੰਦ ਚੋਅ ਨਾਲ ਕੀਤਾ ਗਿਆ ਹੈ, ਉੱਥੇ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੁੰਦੀ ਹੈ ਅਤੇ ਕੋਈ ਰੁਕਾਵਟ ਨਹੀਂ ਹੁੰਦੀ । ਜੇ ਹੋਰ ਪਿੰਡਾਂ ਵਿੱਚ ਵੀ ਕੁਦਰਤੀ ਨਿਕਾਸੀ ਸਾਧਨਾਂ ਉੱਤੇ ਕਬਜ਼ਾ ਨਾ ਕੀਤਾ ਜਾਂਦਾ ਅਤੇ ਨਾ ਹੀ ਉਹਨਾਂ ਨਿਕਾਸੀ ਸਾਧਨਾਂ ਨੂੰ ਰੋਕਿਆ ਜਾਂਦਾ ਤਾਂ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੈਦਾ ਨਾ ਹੁੰਦੀ । ਇਹ ਸਮੱਸਿਆ ਖਾਸ ਕਰ ਕੇ ਵੱਧ ਮੀਂਹ ਜਾਂ ਉੱਚੇ ਪਿੰਡਾਂ ਤੋਂ ਆਉਂਦੇ ਕੁਦਰਤੀ ਪਾਣੀ ਦੇ ਵਹਾਅ ਦੌਰਾਨ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ।
ਗ੍ਰਾਮ ਪੰਚਾਇਤਾਂ ਤੇ ਪਿੰਡਾਂ ਦੇ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਇਕੱਠੇ ਹੋ ਕੇ ਜ਼ਿੰਮੇਵਾਰੀ ਲੈਣ
ਸਿੰਗਲਾ ਨੇ ਸਾਰੀਆਂ ਗ੍ਰਾਮ ਪੰਚਾਇਤਾਂ ਤੇ ਪਿੰਡਾਂ ਦੇ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਇਕੱਠੇ ਹੋ ਕੇ ਜ਼ਿੰਮੇਵਾਰੀ ਲੈਣ । ਹਰ ਪੰਚਾਇਤ ਨੂੰ ਬੇਨਤੀ ਕੀਤੀ ਗਈ ਕਿ ਜਲਦੀ ਤੋਂ ਜਲਦੀ ਗ੍ਰਾਮ ਸਭਾ ਬੁਲਾਈ ਜਾਵੇ ਅਤੇ ਮਤੇ ਪਾਸ ਕੀਤੇ ਜਾਣ ਕਿ ਕੋਈ ਵੀ ਕੁਦਰਤੀ ਜਾਂ ਬਣਾਏ ਨਿਕਾਸੀ ਸਾਧਨ ਉੱਤੇ ਕਿਸੇ ਵੀ ਵਿਅਕਤੀ ਵੱਲੋਂ ਕਬਜ਼ਾ ਨਾ ਕੀਤਾ ਜਾਵੇ ਜਾਂ ਨਿਕਾਸੀ ਸਾਧਨ ਬੰਦ ਨਾ ਕੀਤੀ ਜਾਵੇ । ਮੌਜੂਦਾ ਕੁਦਰਤੀ ਨਾਲਿਆਂ/ ਨਾਲੀਆਂ ਜਾਂ ਹੋਰ ਨਿਕਾਸੀ ਸਾਧਨਾਂ ਨੂੰ ਸਾਫ਼, ਦੁਬਾਰਾ ਬਣਾਕੇ ਅਤੇ ਸੰਭਾਲ ਕੇ ਰੱਖਿਆ ਜਾਵੇ ਤਾਂ ਜੋ ਮੀਂਹ ਦਾ ਪਾਣੀ ਆਪਣੀ ਕੁਦਰਤੀ ਮੰਜ਼ਿਲ (ਜਿਵੇਂ ਡਰੇਨਾਂ ਜਾਂ ਦਰਿਆਵਾਂ) ਵੱਲ ਆਸਾਨੀ ਨਾਲ ਜਾ ਸਕੇ ।
ਗ੍ਰਾਮ ਸਭਾ ਵੱਲੋਂ ਪਾਸ ਕੀਤੇ ਮਤੇ ਦੀ ਕਾਪੀ ਸਬੰਧਤ ਬੀ. ਡੀ. ਪੀ. ਓ. ਦਫ਼ਤਰ ਭੇਜੀ ਜਾਵੇ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ
ਸਾਰੇ ਪਿੰਡਾਂ ਦੇ ਵਾਸੀਆਂ ਅਤੇ ਕਿਸਾਨਾਂ ਵੱਲੋਂ ਆਪਸੀ ਸਹਿਯੋਗ ਯਕੀਨੀ ਬਣਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵਿਵਾਦ (Any disputes in the future) ਪੈਦਾ ਨਾ ਹੋਵੇ । ਗ੍ਰਾਮ ਸਭਾ ਵੱਲੋਂ ਪਾਸ ਕੀਤੇ ਮਤੇ ਦੀ ਕਾਪੀ ਸਬੰਧਤ ਬੀ. ਡੀ. ਪੀ. ਓ. ਦਫ਼ਤਰ ਭੇਜੀ ਜਾਵੇ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ ।ਸਿੰਗਲਾ ਨੇ ਕਿਹਾ ਕਿ ਇਹ ਮਾਮਲਾ ਜਨਹਿਤ ਅਤੇ ਸਮੂਹਕ ਭਲਾਈ ਨਾਲ ਜੁੜਿਆ ਹੋਇਆ ਹੈ । ਸਿਰਫ਼ ਏਕਤਾ ਅਤੇ ਆਪਸੀ ਸਹਿਯੋਗ ਨਾਲ ਹੀ ਸੁਨਾਮ ਉਪ-ਮੰਡਲ ਦੇ ਪਿੰਡ ਪਾਣੀ ਦੀ ਰੁਕਾਵਟ ਦੀ ਸਮੱਸਿਆ ਤੋਂ ਸਦਾ ਲਈ ਛੁਟਕਾਰਾ ਹਾਸਲ ਕਰ ਸਕਦੇ ਹਨ । ਅਣਮੁੱਲੀਆਂ ਜਾਨਾਂ ਨੂੰ ਬਚਾਅ ਸਕਦੇ ਹਨ ਅਤੇ ਗਰੀਬ ਪਰਿਵਾਰਾਂ ਨੂੰ ਵਿੱਤੀ ਨੁਕਸਾਨ ਤੋਂ ਬਚਾ ਸਕਦੇ ਹਨ । ਜੇ ਪਿੰਡ ਇਕੱਠੇ ਹੋ ਕੇ ਕਦਮ ਚੁੱਕਣਗੇ ਤਾਂ ਪ੍ਰਸ਼ਾਸਨ ਵੀ ਪੂਰੀ ਸਹਾਇਤਾ ਦੇਵੇਗਾ ।
Read More : ਤਿਰਪਾਲ ਅਤੇ ਜ਼ਰੂਰੀ ਸਮਾਨ ਮਹਿੰਗੇ ਭਾਅ ਵੇਚਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ