ਸੰਤ ਬਾਬਾ ਈਸ਼ਰ ਸਿੰਘ ਜੀ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਮਨਾਈ

0
21
death anniversary celebrated

ਨਾਭਾ, 1 ਸਤੰਬਰ 2025 : ਨਾਭਾ ਦੇ ਨਜ਼ਦੀਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ (Gurdwara Sidhsar Aloharan Sahib) ਵਿਖੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਦੀ ਅਗਵਾਈ ਹੇਠ ਪਰਮ ਸੰਤ ਬਾਬਾ ਈਸ਼ਰ ਸਿੰਘ ਜੀ (Sant Baba Ishar Singh Ji) ਮਹਾਰਾਜ ਤੇ ਪਰਮ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਸਲਾਨਾ ਬਰਸੀ (Annual anniversary) ਤੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ ।

ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁਖੀ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਵਾਲੇ ਬਨਣ ਦੀ ਅਪੀਲ ਕੀਤੀ ।

ਇਸ ਮੌਕੇ ਤੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁਖੀ ਸੰਤ ਬਾਬਾ ਕਸ਼ਮੀਰਾ ਸਿੰਘ ਜੀ (Sant Baba Kashmira Singh Ji) ਨੇ ਸੰਗਤਾਂ ਨੂੰ ਗੁਰੂ ਵਾਲੇ ਬਨਣ ਦੀ ਅਪੀਲ ਕੀਤੀ । ਉਨਾਂ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਰਾਹੀਂ ਨਿਹਾਲ ਵੀ ਕੀਤਾ । ਦੂਰੋਂ ਨੇੜਿਓਂ ਆਈਆਂ ਸਮੁੱਚੀਆਂ ਸੰਗਤਾਂ, ਮਹਾਂਪੁਰਖਾਂ ਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ ।

ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਨੇ ਕੀਤਾ ਕਥਾ ਗੁਰਬਾਣੀ ਕੀਰਤਨ ਰਾਹੀਂ ਗੁਰੂ ਦਾ ਜੱਸ ਗਾਇਨ

ਇਸ ਮੌਕੇ ਤੇ ਭਾਈ ਜਗਜੀਤ ਸਿੰਘ ਜੀ ਕਥਾਵਾਚਕ ਅੰਬਾਲਾ, ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲਾ, ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ, ਬੀਬੀ ਕੁਲਵੰਤ ਕੌਰ ਰਾਏਪੁਰ ਵਾਲੇ, ਭਾਈ ਜਸਵੀਰ ਸਿੰਘ ਜੀ, ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਬੀਬਾ ਸੁਖਪਾਲ ਕੌਰ ਢਾਡੀ ਜੱਥਾ, ਭਾਈ ਇੰਦਰਜੀਤ ਸਿੰਘ ਪਟਿਆਲਾ ਵਾਲੇ ਰਾਗੀ ਜੱਥਾ, ਬਾਬਾ ਹਰਦੇਵ ਸਿੰਘ ਇਟਲੀ , ਅਜੈਬ ਸਿੰਘ ਗਲਵੱਟੀ, ਭਾਈ ਅਮਰੀਕ ਸਿੰਘ ਯੂ. ਕੇ. ਵਾਲੇ, ਬੀਬੀ ਪਵਨਦੀਪ ਕੌਰ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਗਿਆਨੀ ਕੁਲਵੰਤ ਸਿੰਘ ਲੁਧਿਆਣਾ ਵਾਲੇ, ਭਾਈ ਮਨਜੋਤ ਸਿੰਘ ।

ਬਾਬਾ ਅਮਰੀਕ ਸਿੰਘ, ਭਾਈ ਜਸਕਰਨ ਸਿੰਘ, ਭਾਈ ਕੁਲਦੀਪ ਸਿੰਘ ਯੂ. ਐਸ. ਏ., ਬਾਬਾ ਹਿੰਮਤ ਸਿੰਘ ਰਾਮਪੁਰ ਛੰਨਾ ਵਾਲੇ, ਭਾਈ ਰਣਜੀਤ ਸਿੰਘ ਢੀਂਗੀ ਵਾਲੇ, ਸੁਆਮੀ ਰਾਜੇਸ਼ਵਰਨੰਦ ਜੀ, ਬਾਬਾ ਜਸਪਾਲ ਸਿੰਘ ਪਾਲੀਆਂ ਵਾਲੇ, ਜਥੇਦਾਰ ਬਾਬਾ ਜਸਵੀਰ ਸਿੰਘ, ਬਾਬਾ ਜਤਿੰਦਰ ਸਿੰਘ ਯੂਕੇ ਇੰਗਲੈਂਡ ਵਾਲੇ, ਭਾਈ ਬਰਖੁਰਦਾਰ ਗੋਸਲਾ ਵਾਲੇ, ਭਾਈ ਪਲਵਿੰਦਰ ਸਿੰਘ ਗਲਵੱਟੀ ਵਾਲੇ, ਭਾਈ ਕਰਨੈਲ ਸਿੰਘ ਕਵਿਸ਼ਰੀ ਜੱਥਾ, ਭਾਈ ਗੁਰਦੇਵ ਸਿੰਘ ਜੋਗੀ, ਬੀਬੀ ਸਹਿਜ ਪ੍ਰੀਤ ਕੌਰ, ਭਾਈ ਕਮਲਜੀਤ ਸਿੰਘ ਰਾਗੀ ਜੱਥਾ ਗੁਰਮਤਿ ਕਾਲਜ ਪਟਿਆਲਾ, ਭਾਈ ਜਸਵਿੰਦਰ ਸਿੰਘ ਰਾਗੀ ਜੱਥਾ ਪਟਿਆਲਾ ਨੇ ਕਥਾ ਗੁਰਬਾਣੀ ਕੀਰਤਨ ਰਾਹੀਂ ਗੁਰੂ ਦਾ ਜੱਸ ਗਾਇਨ ਕੀਤਾ ।

ਧਾਰਮਿਕ ਸਮਾਗਮ ਵਿਚ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਭਰੀ ਹਾਜ਼ਰੀ

ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ, ਇੰਮਪਰੂਵਮੈਂਟ ਟਰਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਮਲਕੀਤ ਕੰਬਾਇਨ ਦੇ ਐਮ. ਡੀ. ਚਰਨ ਸਿੰਘ, ਪਾਖਰ ਸਿੰਘ ਐਮ. ਡੀ, ਹਰਦੇਵ ਕੰਬਾਈਨ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਬਾਬਾ ਹਰਦੇਵ ਸਿੰਘ ਜੀ, ਹੈਡ ਗ੍ਰੰਥੀ ਬਾਬਾ ਤਰਲੋਚਨ ਪਾਲ ਸਿੰਘ ਲਾਡੀ, ਬਾਬਾ ਬਲਦੇਵ ਸਿੰਘ, ਬਾਬਾ ਗੁਰਬੰਤ ਸਿੰਘ, ਬਾਬਾ ਜਤਿੰਦਰ ਸਿੰਘ ਜੋਤੀ ਹਾਜ਼ਰੀ ਭਰੀ ।

ਬਾਬਾ ਗੁਰਪ੍ਰੀਤ ਸਿੰਘ ਗੋਪੀ, ਬਾਬਾ ਗੁਰਸੇਵਕ ਸਿੰਘ, ਬਾਬਾ ਜਤਿੰਦਰ ਸਿੰਘ ਜੋਤੀ, ਪ੍ਰਧਾਨ ਸੁਰਜੀਤ ਸਿੰਘ, ਡਾਕਟਰ ਹਰਪਾਲ ਸਿੰਘ, ਡਾਕਟਰ ਪੱਪੀ, ਪ੍ਰੋਫੈਸਰ ਸੁਖਵਿੰਦਰਜੀਤ ਸਿੰਘ, ਬਲਵੰਤ ਸਿੰਘ, ਦਰਸ਼ਨ ਸਿੰਘ, ਇੱਛਿਆਮਾਨ ਸਿੰਘ ਭੋਜੋ ਮਾਜਰੀ, ਭੁਪਿੰਦਰ ਸਿੰਘ ਖੋਖ, ਮੁਸ਼ਤਾਕ ਅਲੀ ਕਿੰਗ, ਬੱਗਾ ਸਿੰਘ ਮਸਿੰਘਣ, ਹਰਵਿੰਦਰ ਸਿੰਘ, ਲੱਖਾ ਸਿੰਘ ਨੂਰਪੁਰਾ, ਨਿਸ਼ਾਵਰ ਸਿੰਘ ਕੂਕੇ, ਸੱਜੂ ਸਿੰਘ ਸ੍ਰੀਮਾਨ ਜੀ, ਗੁਰਵਿੰਦਰ ਸਿੰਘ ਢਿੱਲੋਂ, ਰਘਵੀਰ ਸਿੰਘ, ਰਣਧੀਰ ਸਿੰਘ ਅਲੋਹਰਾ, ਸਰਬਜੀਤ ਸਿੰਘ ਬੇਨੜਾ, ਹਰਦੀਪ ਸਿੰਘ,ਪਾਲ ਸਿੰਘ ਅਲੋਹਰਾ ਤੋਂ ਇਲਾਵਾ ਆਦਿ ਸੰਗਤਾ ਨੇ ਹਾਜ਼ਰੀ ਭਰੀ ।

Read More : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾਲ ਸਬੰਧਤ ਵਿਸ਼ਾ ਮਾਹਿਰਾਂ ਨਾਲ ਮੀਟਿੰਗ ਆਯੋਜਿਤ

LEAVE A REPLY

Please enter your comment!
Please enter your name here