ਮਾਮਲਾ ਟਰਾਲੀ ਚੋਰੀ ਮਾਮਲੇ ਦੇ ਕਥਿਤ ਦੋਸੀ ਦੀ ਗ੍ਰਿਫਤਾਰੀ ਦਾ

0
41
Councilors and leaders of various social organizations

ਨਾਭਾ, 1 ਸਤੰਬਰ 2025 : ਨਾਭਾ ਵਿਖੇ ਸ਼ੰਭੂ ਬਾਰਡਰ ਕਿਸਾਨੀ ਮੋਰਚੇ ਦੀਆਂ ਟਰਾਲੀਆਂ ਦੇ ਸਮਾਨ ਦੀ ਬਰਾਮਦਗੀ ਦਾ ਮਾਮਲਾ ਹੋਰ ਗਰਮਾਉਂਦਾ ਜਾ ਰਿਹਾ ਹੈ ।

ਹਲਕਾ ਵਿਧਾਇਕ ਜਿਸ ਨੂੰ ਦੇਣਗੇ ਅਸ਼ੀਰਵਾਦ ਨਗਰ ਕੌਂਸਲ ਪ੍ਰਧਾਨ ਦੇ ਤੌਰ ਤੇ ਕਰੇਗਾ ਸੇਵਾ : ਭੱਟੀ, ਗੋਲੂ,ਪ੍ਰੀਤ, ਨਾਗਪਾਲ

ਨਾਭਾ ਦੇ ਚੋਣਵੇ ਕੋਂਸਲਰਾਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਆਗੂਆਂ (Councilors and leaders of various social organizations) ਵੱਲੋਂ ਜਿਲਾ ਪੁਲਸ ਮੁਖੀ, ਐਸ. ਪੀ. ਅਤੇ ਡੀ. ਐਸ. ਪੀ. ਨਾਭਾ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਕਿ ਕਿਸਾਨੀ ਮੋਰਚੇ ਤੋਂ ਕਿਸਾਨਾਂ ਦੀਆਂ ਟਰਾਲੀਆਂ ਜਾਂ ਹੋਰ ਗਾਇਬ ਹੋਏ ਸਮਾਨ ਨਾਲ ਹਲਕੇ ਦਾ ਨਾਮ ਬਦਨਾਮ ਕਰਨ ਦੇ ਮਾਮਲੇ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਉਕਤ ਕਥਿਤ ਦੋਸ਼ੀ ਪੰਕਜ ਪੱਪੂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਭਾ ਕੌਂਸਲ ਦੇ ਸਾਬਕਾ ਪ੍ਰਧਾਨ ਜੀ ਐਸ ਭੱਟੀ, ਗੁਰਸੇਵਕ ਸਿੰਘ ਗੋਲੂ ਅਤੇ ਕੌਂਸਲਰ ਹਰਪ੍ਰੀਤ ਸਿੰਘ ਪ੍ਰੀਤ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਆਗੂ ਨੇ ਹਲਕੇ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ ।

ਪੰਕਜ ਪੱਪੂ ਵੱਲੋਂ ਕਿਸਾਨੀ ਮੋਰਚੇ ਦੀਆਂ ਟਰਾਲੀਆਂ ਨਾਲ ਕੀਤੇ ਵਰਤਾਰੇ ਨੇ ਹਲਕਾ ਵਾਸੀਆਂ ਨੂੰ ਵੀ ਸ਼ਰਮਿੰਦਾ ਕਰ ਦਿੱਤਾ ਹੈ

ਉਹਨਾਂ ਕਿਹਾ ਕਿ ਪੰਕਜ ਪੱਪੂ (Pankaj Pappu) ਵੱਲੋਂ ਕਿਸਾਨੀ ਮੋਰਚੇ ਦੀਆਂ ਟਰਾਲੀਆਂ ਨਾਲ ਕੀਤੇ ਵਰਤਾਰੇ ਨੇ ਹਲਕਾ ਵਾਸੀਆਂ ਨੂੰ ਵੀ ਸ਼ਰਮਿੰਦਾ ਕਰ ਦਿੱਤਾ ਹੈ । ਬਿਨਾਂ ਕਿਸੇ ਸੰਵਿਧਾਨਿਕ ਅਹੁੱਦੇ ਤੋਂ ਹਲਕੇ ਵਿੱਚ ਉਕਤ ਆਗੂ ਦੀ ਕਥਿਤ ਮਚਾਈ ਲੁੱਟ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਸੀ । ਇਸੇ ਕਾਰਨ ਕੋਂਸਲਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਉਪਰੋਕਤ ਵਫਦ ਨੇ ਸੀਨੀਅਰ ਪੁਲਿਸ ਅਧਿਕਾਰੀਆਂ (Senior police officers) ਨੂੰ ਬੇਨਤੀ ਕੀਤੀ ਹੈ ਕਿ ਮਾਮਲੇ ਵਿੱਚ ਸੁਚੱਜੀ ਕਾਰਵਾਈ ਕਰਦਿਆਂ ਇਸ ਅਖੌਤੀ ਆਪ ਆਗੂ ਨੂੰ ਗ੍ਰਿਫਤਾਰ ਕਰਕੇ ਜਿੱਥੇ ਕਿਸਾਨ ਭਰਾਵਾਂ ਨੂੰ ਇਨਸਾਫ ਦਿੱਤਾ ਜਾਵੇ ।

ਨਾਭਾ ਕੌਂਸਲ ਪ੍ਰਧਾਨ ਨੂੰ ਬੇਭਰੋਸਗੀ ਮਤੇ ਦੀ ਜਾਣਕਾਰੀ ਦੇ ਕੇ 14 ਦਿਨਾਂ ਦਾ ਸਮਾਂ ਦੇ ਦਿੱਤਾ ਗਿਆ ਹੈ

ਉਨਾਂ ਦੀ ਆਪਣੀ ਜਾਣਕਾਰੀ ਅਨੁਸਾਰ ਨਾਭਾ ਕੌਂਸਲ ਪ੍ਰਧਾਨ (Nabha Council President) ਨੂੰ ਬੇਭਰੋਸਗੀ ਮਤੇ ਦੀ ਜਾਣਕਾਰੀ ਦੇ ਕੇ 14 ਦਿਨਾਂ ਦਾ ਸਮਾਂ ਦੇ ਦਿੱਤਾ ਗਿਆ ਹੈ । ਦੋ ਹਫਤਿਆਂ ਵਿੱਚ ਆਪਣੀ ਭਰੋਸੇਯੋਗਤਾ ਨੂੰ ਸਾਬਤ ਕਰਨ ਲਈ ਮੀਟਿੰਗ ਬੁਲਾਉਣੀ ਹੀ ਪਵੇਗੀ । ਉਨ੍ਹਾਂ ਅੱਗੇ ਸਪਸ਼ਟ ਕੀਤਾ ਕਿ ਕੋਈ ਵੀ ਕੌਂਸਲਰ ਪ੍ਰਧਾਨਗੀ ਵਜੋਂ ਆਪਣੀ ਦਾਅਵੇਦਾਰੀ ਨਹੀਂ ਜਤਾ ਰਿਹਾ ਬਲਕਿ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਜਾਏਗੀ ਕਿ ਉਹ ਜਿਸ ਵੀ ਯੋਗ ਸਮਝੇ ਜਾਂਦੇ ਕੌਂਸਲਰ ਨੂੰ ਪ੍ਰਧਾਨ ਬਣਨ ਦੀ ਜਿੰਮੇਵਾਰੀ ਦੇਣ, ਸਮੂਹ ਕੋਂਸਲਰ ਉਸਦਾ ਸਾਥ ਜਰੂਰ ਦੇਣਗੇ ।

ਸੋਮਵਾਰ ਤੱਕ ਗ੍ਰਿਫਤਾਰੀ ਨਾ ਹੋਣ ਤੇ ਮੰਗਲਵਾਰ ਨੂੰ ਧਰਨਾ ਲਗਾਉਣ ਦਾ ਅਲਟੀਮੇਟਮ ਵੀ ਦਿੱਤਾ ਗਿਆ ਹੈ

ਉਨ੍ਹਾਂ ਦੁਆਰਾ ਸੋਮਵਾਰ ਤੱਕ ਗ੍ਰਿਫਤਾਰੀ ਨਾ ਹੋਣ ਤੇ ਮੰਗਲਵਾਰ ਨੂੰ ਧਰਨਾ ਲਗਾਉਣ ਦਾ ਅਲਟੀਮੇਟਮ ਵੀ ਦਿੱਤਾ ਗਿਆ ਹੈ । ਮੁਲਾਕਾਤ ਉਪਰੰਤ ਨਗਰ ਕੌਂਸਲ ਦੇ ਹਾਜ਼ਰੀਨ ਕੋਂਸਲਰਾਂ ਅਤੇ ਮਹਿਲਾ ਕੌਂਸਲਰਾਂ ਦੇ ਪਤੀਆਂ ਨਾਲ ਆੜਤੀਆ ਐਸੋਸੀਏਸ਼ਨ ਅਤੇ ਵਪਾਰ ਮੰਡਲ ਦੇ ਪ੍ਰਧਾਨ ਸੋਮਨਾਥ ਢੱਲ, ਕੰਬਾਈਨ ਐਸੋਸੀਏਸ਼ਨ ਪ੍ਰਧਾਨ ਅਵਤਾਰ ਸਿੰਘ ਨੰਨੜੇ ਅਤੇ ਹੋਰ ਵੱਖ-ਵੱਖ ਐਸੋਸੀਏਸ਼ਨ ਪ੍ਰਧਾਨਾਂ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਪੰਕਜ ਪੱਪੂ ਖਿਲਾਫ ਐਫ. ਆਈ. ਆਰ. ਦਰਜ (FIR registered against Pankaj Pappu)  ਹੋਣ ਬਾਅਦ ਜੇਕਰ ਪ੍ਰਸ਼ਾਸਨ ਨੇ ਸੋਮਵਾਰ ਤੱਕ ਉਸ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਮੰਗਲਵਾਰ ਨੂੰ ਸਵੇਰੇ ਸਮੂਹ ਜਥੇਬੰਦੀਆਂ ਵੱਲ ਆਪਣਾ ਨਿੱਜੀ ਫਰਜ਼ ਸਮਝਦੇ ਹੋਏ ਬੌੜਾਂ ਗੇਟ ਵਿਖੇ ਠੀਕ 10 ਵਜੇ ਇੱਕ ਵਿਸ਼ਾਲ ਧਰਨਾ ਦਿੱਤਾ ਜਾਵੇਗਾ (A massive protest will be held at Bauran Gate at 10 am sharp.) ।

ਉਕਤ ਆਗੂਆਂ ਨੇ ਸਮੂਹ ਸ਼ਹਿਰ ਨਿਵਾਸੀਆਂ ਨਾਲ ਖਾਸ ਤੋਰ ‘ਤੇ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਧਰਨੇ ਦੇ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਗਈ ।

Read More : ਨਗਰ ਕੌਂਸਲ ਨਾਭਾ ਦੀ ਪ੍ਰਧਾਨ ਖਿਲਾਫ ਕੌਂਸਲਰਾਂ ਨੇ ਲਿਖੀ ਈ. ਓ. ਨੂੰ ਚਿੱਠੀ

LEAVE A REPLY

Please enter your comment!
Please enter your name here