ਚੰਡੀਗੜ੍ਹ, 30 ਅਗਸਤ 2025 : ਪਹਿਲੀ ਵਾਰ ਸਿੱਖ ਵਿਰਸੇ ਦੇ ਹੱਕ ਵਿੱਚ ਹੋਏ ਫੈਸਲੇ ਤੋਂ ਸਿੱਖੀ ਵਿਰੋਧੀ ਤਾਕਤਾਂ ਹੋਈਆਂ ਔਖੀਆਂ
ਕਹਾਣੀ ਇਹ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਜਿਹੜਾ ਗੁਰਬਾਣੀ ਦੀ ਕੂੰਜੀ ਹੈ, 1930 ਵਿੱਚ ਛਾਪਿਆ ਗਿਆ । ਹੁਣ ਪੰਜਾਬ ਭਾਸ਼ਾ ਵਿਭਾਗ ਵੱਲੋਂ ਛਾਪ ਕੇ 254 ਰੁਪਏ ਕੀਮਤ ਨਾਲ ਵੇਚਿਆ ਜਾ ਰਿਹਾ ਹੈ । ਸੱਤਵੀਂ ਵਾਰ ਛਪ ਚੱੁਕਿਆ ਹੈ ।
ਕੀ ਭਾਈ ਕਾਹਨ ਸਿੰਘ ਦਾ ਮਹਾਨ ਕੋਸ਼ ਧਾਰਮਕ ਪੁਸਤਕ ਹੈ ਜਾਂ ਹਵਾਲਾ ਪੁਸਤਕ? ਸ਼੍ਰੋਮਣੀ ਕਮੇਟੀ ਦੱਸੇ
ਪੰਜਾਬੀ ਯੂਨੀਵਰਸਿਟੀ ਨੇ ਝੂਠੀ ਮੁਕਾਬਲੇਬਾਜ਼ੀ ਵਿੱਚ ਆ ਕੇ ਇਹ ਕੋਸ਼ ਗਲਤ ਮਲਤ ਛਾਪ ਦਿੱਤਾ, ਜਿਸ ਦੇ ਪੰਜਾਬੀ ਸੰਸਕਰਨ ਵਿੱਚ ਹੀ ਕਰੀਬ 36000 ਗਲਤੀਆਂ ਸਨ, ਪਰ ਹਿੰਦੀ ਤੇ ਅੰਗ੍ਰੇਜੀ ਸੰਸਕਰਨ ਤਾਂ ਬਿਲਕੁਲ ਹੀ ਤੋੜ ਮਰੋੜ ਸਨ, ਕਿਉਂਕਿ ਉਲੱਥਾ ਕਰਨ ਵਾਲਿਆਂ ਨੂੰ ਪੰਜਾਬੀ ਹੀ ਸਮਝ ਨਹੀਂ ਸੀ ਆਉਂਦੀ, ਹਿੰਦੀ ਅੰਗ੍ਰੇਜੀ ਵਿਚ ਤਾਂ ਬਿਲਕੁਲ ਹੀ ਕਹਿਰ ਕਾਫਰੀ ਸੀ ।
ਵਿਦਿਆਰਥੀ ਜਥੇਬੰਦੀ ਵੱਲੋਂ ਸਿੱਖ ਇਤਿਹਾਸ ਨੂੰ ਤੇ ਗੁਰਬਾਣੀ ਦੀ ਵਿਆਖਿਆ ਦੇ ਸ੍ਰੋਤ ਦੀ ਗਲਤੀਆਂ ਭਰੀ ਛਪਾਈ ਕਾਇਮ ਰੱਖਣ ਦੇ ਯਤਨ
ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਨੰਬਰ 26435 ਆਫ 2016 ਵਿੱਚ 14.3.2018 ਨੁੰ ਫੈਸਲੇ ਵਿੱਚ ਯੂਨੀਵਰਸਿਟੀ ਦੇ ਬਿਆਨ ਅਨੁਸਾਰ ਗਲਤੀਆਂ ਭਰੇ ਕੋਸ਼ ਨੂੰ ਵੇਚਣ ਉੱਪਰ ਰੋਕ ਲੱਗੀ ਹੋਈ ਹੈ । ਮਾਹਰਾਂ ਦੀ ਕਮੇਟੀ ਦੇ ਫੈਸਲੇ ਅਨੁਸਾਰ ਅਗਲਾ ਫੈਸਲਾ ਹੋਣਾ ਸੀ ।
ਹਾਈ ਕੋਰਟ ਵਿੱਚ ਵਿਕਰੀ ‘ਤੇ ਰੋਕ।
ਮਾਹਰ ਕਮੇਟੀ ਦੀ ਕਾਰਵਾਈ ਮਿਤੀ 20 ਸਤੰਬਰ, 2020 ਅਨੁਸਾਰ ਮੀਟਿੰਗ ਵਿੱਚ ਸਾਰੇ ਮਾਹਰਾਂ ਦੀ ਇੱਕਲੇ ਇਕੱਲੇ ਤੱਥਾਂ ਸਹਿਤ ਸਪਸ਼ਟ ਰਾਇ ਸੀ ਕਿ ਇਸ ਵਿੱਚਲੀਆਂ ਗਲਤੀਆਂ ਸੋਧੀਆਂ ਨਹੀਂ ਜਾ ਸਕਦੀਆਂ ਅਤੇ ਨਾ ਹੀ ਅੰਤਕਾ ਲਗਾਈ ਜਾ ਸਕਦੀ ਹੈ ।
ਪਰ ਪੰਜਾਬੀ ਯੂਨਵਿਰਸਿਟੀ ਦਾ ਪ੍ਰਸ਼ਾਸ਼ਨ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਪਿਛਲੇ ਚਾਰ ਸਾਲ ਸੁੱਤਾ ਰਿਹਾ। ਹਾਈ ਕੋਰਟ ਦੇ ਹੁਕਮ *ਤੇ ਅਮਲ ਨਹੀਂ ਕੀਤਾ। ਕੋਈ ਕਾਰਵਾਈ ਕਰਨ ਤੋਂ ਇਨਕਾਰੀ ਰਿਹਾ, ਸ਼੍ਰੋਮਣੀ ਕਮੇਟੀ, ਸਾਰੇ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਵੱਲੋਂ ਵੀ ਇਸ ਬਾਬਤ ਕੋਈ ਯਤਨ ਨਹੀਂ ਕੀਤੇ ਗਏ ।
ਸੱਤ ਸਾਲ ਤੋਂ ਇਸ ਪੁਸਤਕ ਦੀਆਂ 10000 ਕਾਪੀਆਂ ਨਸ਼ਟ ਨਾ ਕਰਨ ਲਈ ਯੂਨੀਵਰਸਿਟੀ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੇ ਭਰਪੂਰ ਯਤਨ
ਆਖਰਕਾਰ ਕੇਂਦਰੀ ਸਿੰਘ ਸਭਾ ਵੱਲੋਂ ਮਾਹਰ ਕਮੇਟੀ ਮੈਂਬਰ ਰਾਜਿੰਦਰ ਸਿੰਘ ਖਾਲਸਾ, ਡਾ. ਪਿਆਰਾ ਲਾਲ ਗਰਗ, ਅਮਰਜੀਤ ਸਿੰਘ ਧਵਨ, ਜਸਵਿੰਦਰ ਸਿੰਘ ਐਡਵੋਕੇਟ, ਪਰਮਜੀਤ ਸਿੰਘ ਸਿੱਖ ਮਿਸ਼ਨਰੀ, ਗਿਆਨੀ ਕੇਵਲ ਸਿੰਘ, ਡਾ. ਖੁਸ਼ਹਾਲ ਸਿੰਘ, ਗੁਰਿੰਦਰ ਸਿੰਘ ਅਤੇ ਮਨਦੀਪ ਕੌਰ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀਡਾ. ਪਿਆਰਾ ਲਾਲ ਗਰਗ, ਅਮਰਜੀਤ ਸਿੰਘ ਧਵਨ, ਜਸਵਿੰਦਰ ਸਿੰਘ ਐਡਵੋਕੇਟ, ਪਰਮਜੀਤ ਸਿੰਘ ਸਿੱਖ ਮਿਸ਼ਨਰੀ, ਗਿਆਨੀ ਕੇਵਲ ਸਿੰਘ, ਡਾ. ਖੁਸ਼ਹਾਲ ਸਿੰਘ, ਗੁਰਿੰਦਰ ਸਿੰਘ ਅਤੇ ਮਨਦੀਪ ਕੌਰ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ ਵੱਖ ਵੱਖ ਸਿੱਖ ਸਮੁਦਾਇਆਂ ਦੇ ਸਮਰਥਨ ਨਾਲ ਆਪ ਸਰਕਾਰ ਦੇ ਉੱੱਚ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਇੱਕ ਯਾਦ ਪੱਤਰ ਦਿੱਤਾ ਗਿਆ ।ਪਰ ਉਨ੍ਹਾਂ ਦਾ ਵਿਭਾਗ ਜਲਦੀ ਹੀ ਬਦਲ ਗਿਆ ।
ਸਪੀਕਰ ਪੰਜਾਬ ਵਿਧਾਨ ਸਭਾ ਦੀ ਪ੍ਰਧਾਨਗੀ ਵਿੱਚ ਮੀਟਿੰਗ ਵਿੱਚ ਗੰਭੀਰ ਗਲਤੀਆਂ ਦੇ ਪੁਲੰਦੇ ਨੂੰ ਨਸ਼ਟ ਕਰਨ ਦਾ ਤੇ ਦੋਸ਼ੀਆਂ ਨੂੰ ਸਜ਼ਾ ਦਾ ਫੈਸਲਾ
ਉਪਰੰਤ 20 ਜੂਨ 2024 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾਂ ਨੂੰ ਪਹੁੰਚ ਕਰਕੇ ਮਾਮਲਾ ਬਤੌਰ ਸਪੀਕਰ ਲੈਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਉੱਚ ਸਿੱਖਿਆ ਵਿਭਾਗ, ਯੂਨੀਵਰਸਿਟੀ, ਭਾਸ਼ਾ ਵਿਭਾਗ ਤੇ ਪੀੜਤਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਲੰਬੀ ਚਰਚਾ ਹੋਈ । ਫੈਸਲਾ ਹੋ ਗਿਆ ਕਿ ਇਸ ਗਲਤ ਕਿਤਾਬ ਨੂੰ ਨਸ਼ਟ ਕੀਤਾ ਜਾਵੇ, ਤਿੰਨ ਕਾਪੀਆਂ ਸਾਂਭ ਕੇ ਹਰ ਪੰਨੇ ਤੇ ਹੇਠ ਦਰਜ ਮੋਹਰ ਲਾਈ ਜਾਵੇ ।
ਸਾਨੂੰ ਇਸ ਵਾਸਤੇ ਮਾਹਰ ਕਮੇਟੀ ਦੀ ਮੀਟਿੰਗ ਬੁਲਾ ਲੈਣ ਦਿਉ : ਵਿਭਾਗ
ਵਿਭਾਗ ਨੇ ਕਿਹਾ ਕਿ ਸਾਨੂੰ ਇਸ ਵਾਸਤੇ ਮਾਹਰ ਕਮੇਟੀ ਦੀ ਮੀਟਿੰਗ ਬੁਲਾ ਲੈਣ ਦਿਉ ਤਾਂਕਿ ਉਨ੍ਹਾਂ ਦੀ ਪੁਰਾਣੀ ਰਾਇ ਦੀ ਨਜ਼ੀਰ ਵਿੱਚ ਮੀਟਿੰਗ ਵਿੱਚ ਦਰਜ ਕਾਰਵਾਈ ਅਨੁਸਾਰ ਇਸ ਨੂੰ ਰੱਦ ਕਰਨ ਦਾ ਕੰਮ ਕਰਕੇ ਅੱਗੇ ਕਾਰਵਾਈ ਕੀਤੀ ਜਾਵੇ । ਇਸ ਉਪਰੰਤ ਕਈ ਮੀਟਿੰਗਾਂ ਹੋਈਆਂ ਪਰ ਯੂਨੀਵਰਸਿਟੀ ਦੇ ਉਚ ਸਿੱਖਿਆ ਦੇ ਅਧਿਕਾਰੀ ਜੋ ਬਹੁਤ ਵਾਰੀ ਸਿਵਾਇ ਸਿੱਖੀ ਵਿੱਚ ਤੇ ਸਿੱਖੀ ਤੋਂ ਬਾਹਰਲੇ ਵਿਦਵਾਨ ਚਿਹਰੇ ਇਸ ਗਲਤੀਆਂ ਨਾਲ ਲੱਦੇ ਕੋਸ਼ ਨੂੰ ਕਾਇਮ ਰੱਖਣ ਦੀਆਂ ਚਾਲਾਂ ਕਰਦੇ ਰਹੇ। ਆਖਰ ਮਿਤੀ 5 ਅਗਸਤ 2025 ਨੂੰ ਹੋਈ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਗਲਤੀਆਂ ਨਾਲ ਭਰੀ ਛਾਪੀ ਕਿਤਾਬ ਨੂੰ ਨਸ਼ਟ ਕੀਤਾ ਜਾਵੇ, ਗਲਤੀਆਂ ਕਰਨ ਵਾਲਿਆਂ ਅਤੇ ਆਪਣੇ ਬਿਆਨ ਬਦਲਣ ਵਾਲਿਆਂ ਵਿWੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਤੇ ਸਰਕਾਰੀ ਰਕਮ ਵਸੂਲ ਕੀਤੀ ਜਾਵੇ ਜੋ ਹੇਠ ਲਿਖੇ ਅਨੁਸਾਰ ਹੈ ।
ਪੰਜਾਬੀ ਯੂਨੀਵਰਿਸਟੀ ਪਟਿਆਲਾ ਵੱਲੋਂ ਪਕਸ਼ਿਤ ਮਹਾਨ ਕੋਸ਼ ਨੂੰ ਬਿਨਾਂ ਕਿਸੇ ਦੇਰੀ ਦੇ ਡੈਸਟ੍ਰੋਏ ਕੀਤਾ ਜਾਵੇ
ਵਿਚਾਰ ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ ਕਿ ਪੰਜਾਬੀ ਯੂਨੀਵਰਿਸਟੀ ਪਟਿਆਲਾ ਵੱਲੋਂ ਪਕਸ਼ਿਤ ਮਹਾਨ ਕੋਸ਼ ਨੂੰ ਬਿਨਾਂ ਕਿਸੇ ਦੇਰੀ ਦੇ ਡੈਸਟ੍ਰੋਏ ਕੀਤਾ ਜਾਵੇ ਅਤੇ ਡਾਕਟਰ ਪਰਿਮੰਦਰਜੀਤ ਕੌਰ, ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਿਸਟੀ, ਪਟਿਆਲਾ ਵੱਲੋਂ ਕਮੇਟੀ ਨੂੰ ਮਿਸਲੀਡ ਕਰਨ ਕਰਕੇ ਨਿਯਮਾਂ ਅਨੁਸਾਰ ਬਣਦੀ ਅਨੁਸ਼ਾਸਨੀ ਕਾਰਵਾਈ ਪਹਿਲ ਦੇ ਆਧਾਰ ਤੇ ਕੀਤੀ ਜਾਵੇ ।
ਮਹਾਨ ਕੋਸ਼ ਦੀ ਪਬਲੀਕੇਸ਼ਨ ਵਿੱਚ ਸ਼ਾਮਿਲ ਅਧਿਕਾਰੀਆਂ/ਕਰਮਚਾਰੀਆਂ ਦੀ ਵੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ
ਇਸ ਤੋਂ ਇਲਾਵਾ ਇਸ ਮਹਾਨ ਕੋਸ਼ ਦੀ ਪਬਲੀਕੇਸ਼ਨ ਵਿੱਚ ਸ਼ਾਮਿਲ ਅਧਿਕਾਰੀਆਂ/ਕਰਮਚਾਰੀਆਂ ਦੀ ਵੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ, ਉਨ੍ਹਾਂ ਤੋਂ ਬਣਦੀ ਰਿਕਵਰੀ ਕੀਤੀ ਜਾਵੇ ਤਾਂ ਜੋ ਸਰਕਾਰ ਦੇ ਹੋਏ ਪੈਸੇ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ । ਜਿਨ੍ਹਾਂ ਨੇ ਇਸ ਸਬੰਧ ਵਿਚ ਦਿੱਤੇ ਆਪਣੇ ਸੁਝਾਵਾਂ ਵਿੱਚ ਤਬਦੀਲੀ ਕੀਤੀ ਹੈ ਉਨ੍ਹਾਂ ਵਿਰੁੱਧ ਵੀ ਬਣਦੀ ਕਾਰਵਾਈ ਹੋਵੇ। ਵਾਈਸ ਚਾਂਸਲਰ, ਪੰਜਾਬੀ ਯੂਨੀਵਰਿਸਟੀ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਇਸ ਮਾਮਲੇ ਵਿੱਚ ਲਏ ਗਏ ਫੈਸਲੇ ਅਤੇ ਕੀਤੀ ਗਈ ਕਾਰਵਾਈ ਬਾਰੇ ਮਾਣਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਤਿੰਨ ਹਫਤਿਆਂ ਦੇ ਅੰਦਰ ਅੰਦਰ ਸੂਚਿਤ ਕਰਨਗੇ ।
Read More : ਮਹਾਨਕੋਸ਼ ਸਬੰਧੀ ਯੂਨੀਵਰਸਿਟੀ ਦੀ ਕਾਰਵਾਈ ਪੰਥਕ ਮਰਯਾਦਾ ਵਿਰੁੱਧ