ਰਾਕੇਸ਼ ਗੱਗੀ ਕਤਲ ਕੇਸ ਵਿਚ ਖਰੜ ਤੋਂ ਸ਼ੂਟਰ ਪਿਸਤੌਲ ਸਣੇ ਗ੍ਰਿਫ਼ਤਾਰ

0
32
D. G. P.

ਚੰਡੀਗੜ੍ਹ, 29 ਅਗਸਤ 2025 : ਸੰਗਠਿਤ ਅਪਰਾਧ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ, ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐਫ.) ਪੰਜਾਬ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਪਿੰਡ ਖਵਾਜਾ ਬਸਲ ਵਿੱਚ ਰਾਕੇਸ਼ ਕੁਮਾਰ ਉਰਫ ਗੱਗੀ ਦੇ ਸਨਸਨੀਖੇਜ਼ ਕਤਲ ਵਿੱਚ ਸ਼ਾਮਲ ਮੁੱਖ ਸ਼ੂਟਰਾਂ (Main shooters) ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਦੇਸੀ ਪਿਸਤੌਲ ਸਮੇਤ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ । ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਜਾਂਚ ਮੁਤਾਬਕ ਇਹ ਕਤਲ ਗੈਂਗਾਂ ਦਰਮਿਆਨ ਦੁਸ਼ਮਣੀ ਦਾ ਨਤੀਜਾ ਸੀ: ਡੀ. ਜੀ. ਪੀ. ਗੌਰਵ ਯਾਦਵ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਵਿਪਨ ਕੁਮਾਰ ਵਾਸੀ ਬੱਸੀ ਮੁੱਡਾ, ਬਾਗ਼ਪੁਰ ਮੰਦਰ, ਹੁਸ਼ਿਆਰਪੁਰ ਵਜੋਂ ਹੋਈ ਹੈ । ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਾਰਦਾਤ (ਰਾਕੇਸ਼ ਗੱਗੀ ਕਤਲ) ਵਿਦੇਸ਼ੀ ਗੈਂਗਸਟਰਾਂ ਲਾਡੀ ਭਜਲ ਉਰਫ਼ ਕੂਨਰ ਅਤੇ ਮੋਨੂੰ ਗੁੱਜਰ (ਰਵੀ ਬਲਾਚੌਰੀਆ ਗੈਂਗ) ਅਤੇ ਬੱਬੀ ਰਾਣਾ (ਸੋਨੂੰ ਖੱਤਰੀ ਗੈਂਗ) ਵਿਚਕਾਰ ਗੈਂਗ ਰੰਜਿਸ਼ ਦਾ ਸਿੱਧਾ ਨਤੀਜਾ ਸੀ । ਉਨ੍ਹਾਂ ਦੱਸਿਆ ਕਿ ਮ੍ਰਿਤਕ ਰਾਕੇਸ਼ ਕੁਮਾਰ ਉਰਫ਼ ਗੱਗੀ ਦੇ ਵਿਦੇਸ਼ੀ ਗੈਂਗਸਟਰ ਬੱਬੀ ਰਾਣਾ, ਜੋ ਸੋਨੂੰ ਖੱਤਰੀ ਦਾ ਸਾਥੀ ਹੈ, ਨਾਲ ਨਜ਼ਦੀਕੀ ਸਬੰਧ ਸਨ ।

ਗ੍ਰਿਫ਼ਤਾਰ ਵਿਅਕਤੀ ਅਪਰਾਧਿਕ ਪਿਛੋਕੜ ਵਾਲਾ ਮੁਲਜ਼ਮ, ਹੁਸ਼ਿਆਰਪੁਰ ਪੁਲਿਸ ਨੂੰ ਵੀ ਸੀ ਲੋੜੀਂਦਾ: ਏ. ਡੀ. ਜੀ. ਪੀ. ਏ. ਜੀ. ਟੀ. ਐਫ. ਪ੍ਰਮੋਦ ਬਾਨ

ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ । ਹੋਰ ਵੇਰਵੇ ਸਾਂਝੇ ਕਰਦਿਆਂ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏ. ਡੀ. ਜੀ. ਪੀ.) ਏ. ਜੀ. ਟੀ. ਐਫ. ਪ੍ਰਮੋਦ ਬਾਨ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਡੀ. ਐਸ. ਪੀ. ਏ. ਜੀ. ਟੀ. ਐਫ. ਰਾਜਨ ਪਰਮਿੰਦਰ ਦੀ ਅਗਵਾਈ ਹੇਠ ਏ. ਜੀ. ਟੀ. ਐਫ. ਦੀਆਂ ਪੁਲਸ ਟੀਮਾਂ ਨੇ ਮੁਲਜ਼ਮ ਨੂੰ ਖਰੜ ਦੇ ਪਿੰਡ ਖਾਨਪੁਰ (Village Khanpur) ਨੇੜਿਓਂ ਗ੍ਰਿਫ਼ਤਾਰ ਕਰ ਲਿਆ ।

ਏ. ਡੀ. ਜੀ. ਪੀ. (A. D. G. P.) ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ । ਉਨ੍ਹਾਂ ਦੱਸਿਆ ਕਿ ਰਾਕੇਸ਼ ਗੱਗੀ ਦੇ ਕਤਲ ਕੇਸ ਵਿੱਚ ਸ਼ਾਮਲ ਹੋਣ ਤੋਂ ਇਲਾਵਾ, ਉਸ ਵਿਰੁੱਧ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਰਾਦਾ ਕਤਲ, ਅਸਲਾ ਐਕਟ ਅਤੇ ਐਨ. ਡੀ. ਪੀ. ਐਸ. ਐਕਟ ਨਾਲ ਸਬੰਧਤ ਕਈ ਮਾਮਲੇ ਦਰਜ ਹਨ । ਇਸ ਸਬੰਧੀ ਐਫ. ਆਈ. ਆਰ. ਨੰਬਰ 326 ਮਿਤੀ 28/08/2025 ਨੂੰ ਅਸਲਾ ਐਕਟ ਦੀ ਧਾਰਾ 25 ਤਹਿਤ ਐਸ. ਏ. ਐਸ. ਨਗਰ ਦੇ ਥਾਣਾ ਸਿਟੀ ਖਰੜ ਵਿਖੇ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ ।

Read More : ਡੀ. ਜੀ. ਪੀ. ਨੇ ਕੀਤੀ ਯੁੱਧ ਨਸ਼ਿਆਂ ਵਿਰੁੱਧ-ਕਾਨੂੰਨ-ਵਿਵਸਥਾ ਮੀਟਿੰਗ ਦੀ ਪ੍ਰਧਾਨਗੀ

LEAVE A REPLY

Please enter your comment!
Please enter your name here