ਪੰਜਾਬੀ ਸਿੰਗਰ ਗੁਰੂ ਰੰਧਾਵਾ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ

0
67
guru-randhawa

ਜਲੰਧਰ, 28 ਅਗਸਤ 2025 : ਪੰਜਾਬੀ ਪੋਪ ਸਿੰਗਰ ਗੁਰੂ ਰੰਧਾਵਾ (Punjabi pop singer Guru Randhawa) ਨੂੰ ਉਸ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਪਿੰਡ ਬਰਮਾ ਦੇ ਵਸਨੀਕ ਸਿ਼ਕਾਇਤ ਦੇ ਆਧਾਰ ਤੇ ਮਾਨਯੋਗ ਅਦਾਲਤ (Honorable Court) ਵਲੋਂ ਗੁਰੂ ਰੰਧਾਵਾ ਨੂੰ ਸੰਮੰਨ ਜਾਰੀ ਹੋਏ ਹਨ ।

ਕਿਊਂ ਆਇਆ ਹੈ ਰੰਧਾਵਾ ਨੂੰ ਸੰਮੰਨ

ਗੁਰੂ ਰੰਧਾਵਾ ਨੂੰ ਜਿਸ ਪਿੰਡ ਬਰਮਾ ਦੇ ਵਿਅਕਤੀ ਵਲੋਂ ਮਾਨਯੋਗ ਅਦਾਲਤ ਵਿਚ ਕੇਸ ਦਾਇਰ ਕਰਕੇ ਸੰਮੰਨ ਜਾਰੀ ਕਰਵਾਏ ਗਏ ਹਨ ਉਹ ਗੁਰੂ ਰੰਧਾਵਾ ਵਲੋਂ ਗਾਏ ਗਏ ਇਕ ਗਾਣੇ “ਜੰਮਿਆਂ ਨੂੰ ਗੁੜ੍ਹਤੀ ਵਿਚ ਮਿਲਦੀ ਅਫੀਮ ਐ” (The opium found in the womb is the birthright.) ਗਾਉਣ ਤੇ ਮਾਨਯੋਗ ਕੋਰਟ ਨੇ 2 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮੰਨ ਜਾਰੀ ਕੀਤੇ ਹਨ।

ਕੀ ਦੱਸਿਆ ਕੇਸ ਦਾਇਕਰਤਾ ਦੇ ਵਕੀਲ ਨੇ

ਮਾਨਯੋਗ ਅਦਾਲਤ ਵਿਚ ਪਹੁੰਚੇ ਸਿ਼ਕਾਇਤਕਰਤਾ ਰਾਜਦੀਪ ਸਿੰਘ ਮਾਨ (Complainant Rajdeep Singh Mann) ਵਾਸੀ ਪਿੰਡ ਬਰਮਾ ਤਹਿਸੀਲ ਸਮਰਾਲਾ ਦੇ ਵਕੀਲ ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨ ਵਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਕਿ ਗਾਇਕ ਵੱਲੋਂ ਆਪਣੇ ਨਵੇਂ ਆਏ ਗੀਤ ‘ਸਿਰਾ’ ਵਿਚ ਇਕ ਲਾਈਨ ਇਤਰਾਜ਼ਯੋਗ ਵਰਤੀ ਗਈ ਹੈ, ਜਿਸ ਵਿਚ ਇਹ ਸ਼ਬਦ ਵਰਤੇ ਗਏ ਹਨ ‘ਜੰਮਿਆਂ ਨੂੰ ਗੁੜ੍ਹਤੀ ’ਚ ਮਿਲਦੀ ਅਫੀਮ ਐ’ । ਇਨ੍ਹਾਂ ਇਤਰਾਜ਼ਯੋਗ ਸ਼ਬਦਾਂ ਤੋਂ ਬਾਅਦ ਸਾਡੇ ਵੱਲੋਂ ਇਸ ਗਾਇਕ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ । ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਇਨ੍ਹਾਂ ਲਾਇਨਾਂ ’ਤੇ ਇਤਰਾਜ਼ ਜ਼ਾਹਿਰ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਗੁੜ੍ਹਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ’ਚ ਵੀ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ ।

Read More : ਅਦਾਲਤ ਨੇ ਫਿਰ ਇਕ ਵਾਰ ਕਰ ਦਿੱਤੀ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ

LEAVE A REPLY

Please enter your comment!
Please enter your name here