ਨਵੀਂ ਦਿੱਲੀ, 28 ਅਗਸਤ 2025 : ਜਿਨ੍ਹਾਂ ਵੀ ਭਾਰਤੀ ਵਿਅਕਤੀਆਂ ਦੇ ਕੋਲ ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦਾ ਵੀਜ਼ਾ ਹੈ ਉਨ੍ਹਾਂ ਲਈ ਦੱਖਣੀ ਅਮਰੀਕੀ ਦੇਸ਼ ਅਰਜਨਟੀਨਾ (South American country Argentina) ਨੇ ਆਪਣੇ ਦੇਸ਼ ਵਿੱਚ ਵੀਜ਼ਾ ਮੁਕਤ ਪ੍ਰਵੇਸ਼ ਦੀ ਆਗਿਆ ਦੇਣ ਦਾ ਐਲਾਨ ਕੀਤਾ ਹੈ ।
ਕੀ ਦੱਸਿਆ ਅਰਜਨਟੀਨਾ ਦੇ ਰਾਜਦੂਤ ਮਾਰੀਆਨੋ ਕੈਸੀਨੋ ਨੇ
ਅਰਜਨਟੀਨਾ ਦੇ ਰਾਜਦੂਤ ਮਾਰੀਆਨੋ ਕੈਸੀਨੋ (Argentine Ambassador Mariano Cassino) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਜਨਟੀਨਾ ਨੇ ਅਮਰੀਕੀ ਵੀਜ਼ਾ ਹੋਣ ਵਾਲੇ ਭਾਰਤੀ ਨਾਗਰਿਕਾਂ ਲਈ ਦਾਖ਼ਲਾ ਨਿਯਮਾਂ ਵਿੱਚ ਢਿੱਲ ਦਿੱਤੀ ਹੈ । ਉਨ੍ਹਾਂ ਅੱਗੇ ਇਹ ਵੀ ਲਿਖਿਆ ਕਿ ਅਰਜਨਟੀਨਾ ਸਰਕਾਰ ਨੇ ਉਨ੍ਹਾਂ ਭਾਰਤੀ ਨਾਗਰਿਕਾਂ ਲਈ ਦੇਸ਼ ਵਿੱਚ ਦਾਖ਼ਲ ਹੋਣਾ ਆਸਾਨ ਬਣਾ ਦਿੱਤਾ ਹੈ ਜਿਨ੍ਹਾਂ ਕੋਲ ਅਮਰੀਕੀ ਵੀਜ਼ਾ ਹੈ ।
ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਇੱਕ ਪ੍ਰਸਤਾਵ ਦੇ ਅਨੁਸਾਰ, ਹੁਣ ਭਾਰਤੀ ਨਾਗਰਿਕਾਂ ਜਿਨ੍ਹਾਂ ਕੋਲ ਅਮਰੀਕੀ ਸੈਲਾਨੀ ਵੀਜ਼ਾ ਹੈ, ਨੂੰ ਅਰਜਨਟੀਨਾ ਲਈ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ । ਇਹ ਭਾਰਤ ਅਤੇ ਅਰਜਨਟੀਨਾ ਦੋਵਾਂ ਲਈ ਬਹੁਤ ਚੰਗੀ ਖ਼ਬਰ ਹੈ ।
Read More : ਅਮਰੀਕੀ ਵਿਦਿਆਰਥੀ ਵੀਜ਼ਾ ਲੈਣ ਲਈ ਸੋਸ਼ਲ ਮੀਡੀਆ ਪਬਲਿਕ ਹੋਣਾ ਲਾਜ਼ਮੀ