ਅਮਰੀਕਾ, 23 ਅਗਸਤ 2025 : ਅਮਰੀਕਾ ਦੇ ਸ਼ਹਿਰ ਨਿਊਯਾਰਕ (New York) ’ਚ ਲੰਘੇ ਦਿਨ ਸ਼ੁੱਕਰਵਾਰ ਨੂੰ ਨਿਆਗਰਾ ਫਾਲਸ ਤੋਂ ਨਿਊਯਾਰਕ ਸ਼ਹਿਰ ਜਾ ਰਹੀ ਇੱਕ ਟੂਰਿਸਟ ਬੱਸ ਪਲਟ ਗਈ ਅਤੇ ਇਸੇ ਹਾਦਸੇ ਦੌਰਾਨ 5 ਵਿਅਕਤੀਆਂ ਦੀ ਮੌ. ਤ (5 people died) ਹੋ ਗਈ ਅਤੇ ਕਈ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ।
ਬਸ ਡਰਾਈਵਰ ਨੇ ਗੁਆ ਦਿੱਤਾ ਸੀ ਕੰਟਰੋਲ
ਨਿਊਯਾਰਕ ਸਟੇਟ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਸੀ ਜਿਸ ਕਾਰਨ ਬੱਸ ਪਲਟ (Bus overturned) ਗਈ । ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 12:30 ਵਜੇ ਦੇ ਕਰੀਬ ਹੋਇਆ। ਬੱਸ ਵਿੱਚ 54 ਯਾਤਰੀ ਸਵਾਰ (54 passengers on board) ਸਨ ਅਤੇ ਜ਼ਿਆਦਾਤਰ ਯਾਤਰੀਆਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ, ਜਿਸ ਕਾਰਨ ਹਾਦਸੇ ਸਮੇਂ ਖਿੜਕੀਆਂ ਟੁੱਟਣ ਕਾਰਨ ਕਈ ਯਾਤਰੀ ਬੱਸ ਵਿੱਚੋਂ ਬਾਹਰ ਡਿੱਗ ਪਏ ।
ਕੀ ਆਖਿਆ ਪੁਲਸ ਨੇ
ਨਿਊਯਾਰਕ ਸਟੇਟ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਬੱਸ ਵਿੱਚ ਬੱਚਿਆਂ ਸਮੇਤ ਅਤੇ ਜ਼ਿਆਦਾਤਰ ਯਾਤਰੀ ਭਾਰਤੀ, ਚੀਨੀ ਅਤੇ ਫਿਲੀਪੀਨਜ ਮੂਲ ਦੇ ਸਨ । ਜ਼ਖਮੀਆਂ ਨੂੰ ਹੈਲੀਕਾਪਟਰਾਂ ਅਤੇ ਐਂਬੂਲੈਂਸਾਂ ਰਾਹੀਂ ਬਫੇਲੋ ਦੇ ਏਰੀ ਕਾਉਂਟੀ ਮੈਡੀਕਲ ਸੈਂਟਰ ਸਮੇਤ ਖੇਤਰ ਦੇ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ।
Read More : ਬਰਨਾਲਾ ਵਿਚ ਸਕੂਲੀ ਬੱਸ ਪਲਟਣ ਨਾਲ ਕੰਡਕਟਰ ਦੀ ਮੌਤ