ਨਵੀਂ ਦਿੱਲੀ, 22 ਅਗਸਤ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਅਵਾਰਾ ਕੁੱਤਿਆਂ ਸਬੰਧੀ ਸੁਣਵਾਈ ਦੌਰਾਨ ਭਾਰਤ ਦੇਸ਼ ਦੀਆਂ ਸਮੁੱਚੀਆਂ ਸਟੇਟਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ । ਮਾਨਯੋਗ ਕੋਰਟ ਵਲੋਂ ਸਟੇਟਾਂ ਨੂੰ ਜਾਰੀ ਕੀਤੇ ਨੋਟਿਸਾਂ ਵਿਚ ਕੁੱਤਿਆਂ ਦੀ ਨਸਬੰਦੀ ਕੀਤੇ ਜਾਣ ਅਤੇ ਫਿਰ ਹੀ ਉਨ੍ਹਾਂ ਨੂੰ ਛੱਡੇ ਜਾਣ ਸਬੰਧੀ ਆਖਿਆ ਗਿਆ ਹੈ ।
ਕੀ ਹੈ ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਸੁਪਰੀਮ ਕੋਰਟ ਨੇ ਦਿੱਲੀ ਐਨ. ਸੀ. ਆਰ. ਵਿੱਚ ਆਵਾਰਾ ਕੁੱਤਿਆਂ (Stray dogs) ਦੇ ਮਾਮਲੇ ਵਿੱਚ ਵੱਡਾ ਹੁਕਮ ਦਿੰਦਿਆਂ 11 ਅਗਸਤ ਦੇ ਹੁਕਮਾਂ ਵਿੱਚ ਸੋਧ ਕਰਦਿਆਂ ਕਿਹਾ ਕਿ `ਆਵਾਰਾ ਕੁੱਤਿਆਂ ਨੂੰ ਨਸਬੰਦੀ ਅਤੇ ਟੀਕਾਕਰਨ ਤੋਂ ਬਾਅਦ ਉਸੇ ਖੇਤਰ ਵਿੱਚ ਵਾਪਸ ਛੱਡ ਦਿੱਤਾ ਜਾਵੇਗਾ ਸਿਵਾਏ ਉਨ੍ਹਾਂ ਕੁੱਤਿਆਂ ਦੇ ਜੋ ਰੇਬੀਜ਼ ਨਾਲ ਸੰਕਰਮਿਤ (Infected with rabies) ਹਨ ਜਾਂ ਹਮਲਾਵਰ ਵਿਵਹਾਰ ਦਿਖਾਉਂਦੇ ਹਨ । ਅਦਾਲਤ ਨੇ ਕਿਹਾ ਕਿ ਕੋਰਟ ਇਸ ਮਾਮਲੇ ਵਿੱਚ ਪੂਰੇ ਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਫੈਸਲੇ ਤੋਂ ਬਾਅਦ ਕੁੱਤਿਆਂ ਨੂੰ ਕੁਝ ਨਿਰਧਾਰਤ ਥਾਵਾਂ `ਤੇ ਹੀ ਭੋਜਨ (Food only in designated places) ਦਿੱਤਾ ਜਾਵੇਗਾ ।
Read More : ਅਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਤੇ ਹੁਕਮ