ਨੀਵ ਪੀ. ਐਲ. ਡਬਲਿਊ. ਪਬਲਿਕ ਸਕੂਲ ਪਟਿਆਲਾ ਵਿੱਚ ਹਰੀਤ ਪਹਲ

0
11
Harit Pahal

ਪਟਿਆਲਾ, 22 ਅਗਸਤ 2025 : ਡਬਲਿਊ. ਡਬਲਿਊ. ਓ. /ਪੀ. ਐਲ. ਡਬਲਿਊ (W. W. O. /P. L. W.) ਦੀ ਪ੍ਰਧਾਨ ਅਰਚਨਾ ਮੋਹਨ ਦੀ ਪ੍ਰੇਰਕ ਅਗਵਾਈ ਹੇਠ ਅਤੇ ਮਹਿਲਾ ਕਲਿਆਣ ਸੰਗਠਨ (ਡਬਲਿਊ. ਡਬਲਿਊ. ਓ.) ਦੀਆਂ ਸਾਰੀਆਂ ਸਨਮਾਨਤ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਨਾਲ 650 ਪੌਦੇ ਨੀਵ ਪੀ. ਐਲ. ਡਬਲਿਊ. ਪਬਲਿਕ ਸਕੂਲ ਪਟਿਆਲਾ ਦੇ ਅਧਿਆਪਕਾਂ, ਗੈਰ-ਅਧਿਆਪਕ ਸਟਾਫ ਅਤੇ ਸਾਰੇ ਬੱਚਿਆਂ ਨੂੰ ਵੰਡੇ ਗਏ । ਇਸ ਪੁੰਨ ਮੁਹਿੰਮ ਦਾ ਮਕਸਦ ਪਰਿਆਵਰਣ ਦੀ ਰੱਖਿਆ (Environmental protection) ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਸਮਾਜ ਨੂੰ ਇਕੱਠੇ ਹੋ ਕੇ ਹੋਰ ਹਰਾ-ਭਰਾ ਅਤੇ ਸਿਹਤਮੰਦ ਗ੍ਰਹਿ ਬਣਾਉਣ ਵੱਲ ਉਤਸ਼ਾਹਿਤ ਕਰਨਾ ਸੀ ।

ਇੱਕ ਰੁੱਖ ਲਗਾਉਣਾ ਭਵਿੱਖ ਲਈ ਆਸ ਦਾ ਬੀਜ ਬੋਣਾ ਹੈ

ਇਸ ਮੌਕੇ ਅਰਚਨਾ ਮੋਹਨ ਨੇ ਕਿਹਾ ਕਿ ਇੱਕ ਰੁੱਖ ਲਗਾਉਣਾ (Planting trees) ਭਵਿੱਖ ਲਈ ਆਸ ਦਾ ਬੀਜ ਬੋਣਾ ਹੈ । ਹਰ ਪੌਧਾ ਆਉਣ ਵਾਲੀਆਂ ਪੀੜ੍ਹੀਆਂ ਲਈ ਤਾਜ਼ਾ ਹਵਾ, ਛਾਂ ਅਤੇ ਜੀਵਨ ਦਾ ਵਾਅਦਾ ਹੈ । ਅਸੀਂ ਸਭ ਨੂੰ ਇਕੱਠੇ ਹੋ ਕੇ ਆਪਣੀ ਧਰਤੀ ਨੂੰ ਹੋਰ ਹਰੀ, ਸਿਹਤਮੰਦ ਅਤੇ ਟਿਕਾਊ ਬਣਾਉਣ ਦਾ ਸੰਕਲਪ ਕਰਨਾ ਚਾਹੀਦਾ ਹੈ । ਇਸ ਮੌਕੇ ‘ਤੇ ਡਬਲਿਊ. ਡਬਲਿਊ. ਓ. ਦੀਆਂ ਹੋਰ ਮੈਂਬਰਾਂ ਸੁਚਿਤਰਾ ਰਸਤੋਗੀ, ਅਨੂੰ ਲਤਾ, ਮੋਨਾ ਸਿੱਧੂ, ਸਾਧਨਾ ਸ਼ਰਮਾ, ਓਮੀਤਾ ਮਣਿਕਪੁਰੀ, ਤਾਰਾ ਗਰਗ, ਸਰੋਜ, ਸ਼ਿਵਾਨੀ, ਨਿਧੀ ਗੁਪਤਾ ਅਤੇ ਹਰਦੀਪ ਕੌਰ ਵੀ ਹਾਜ਼ਰ ਸਨ । ਰੁੱਖ ਬਚਾਓ, ਧਰਤੀ ਬਚਾਓ । ਅੱਜ ਪੌਧਾ ਲਗਾਓ, ਕੱਲ੍ਹ ਹਰਾ-ਭਰਾ ਭਵਿੱਖ ਪਾਓ ।

Read More : ਯੰਗ ਸਟਾਰ ਵੈਲਫੇਅਰ ਕਲੱਬ ਨੇ ਇਨਵਾਇਰਮੈਂਟ ਪਾਰਕ ਵਿੱਚ ਲਗਾਏ ਪੌਦੇ

LEAVE A REPLY

Please enter your comment!
Please enter your name here