ਹਰਿਆਣਾ, 21 ਅਗਸਤ 2025 : ਰਾਜਸਥਾਨ ਦੇ ਜੰਮਪਲ ਤੇ ਪ੍ਰਸਿੱਧ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਗਰੁੱਪ ਦੀ ਹਰਿਆਣਾ ਦੇ ਭਿਵਾਨੀ ’ਚ ਮਹਿਲਾ ਅਧਿਆਪਕ (Female teacher) ਮਨੀਸ਼ਾ ਦੀ ਹੋਈ ਸ਼ੱਕੀ ਮੌਤ ਦੇ ਮਾਮਲੇ ਵਿੱਚ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀ ਹੋਈ ਹੈ ।
ਕੀ ਆਖਿਆ ਹੈ ਬਿਸ਼ਨੋਈ ਗੈਂਗ ਨੇ
ਲਾਰੈਂਸ ਬਿਸ਼ਨੋਈ ਗੈਂਗ ਨੇ ਆਖਿਆ ਹੈ ਕਿ ਮ੍ਰਿਤਕ ਮਨੀਸ਼ਾ (Deceased Manisha) ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਜਿਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਲਾਰੈਂਸ ਦੇ ਨਾਮ ’ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ । ਬਿਸ਼ਨੋਈ ਗੈਂਗ ਨੇ ਕਿਹਾ ਹੈ ਕਿ ਜੇਕਰ ਪੁਲਿਸ ਵੱਲੋਂ ਮਨੀਸ਼ਾ ਦੇ ਪਰਿਵਾਰ ਨੂੰ ਇਨਸਾਫ਼ (Justice) ਨਾ ਦਿੱਤਾ ਗਿਆ ਤਾਂ ਉਹ ਕਾਤਲ ਨੂੰ ਮਾਰ ਦੇਣਗੇ । ਗੈਂਗ ਦੇ ਬਦਮਾਸ਼ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ’ਤੇ ਇਹ ਸੁਨੇਹਾ ਸਾਂਝਾ ਕਰਕੇ ਇਹ ਦਾਅਵਾ ਕੀਤਾ ਹੈ ।
Read More : ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਕੀਤਾ ਗ੍ਰਿਫ਼ਤਾਰ