ਨਵੀਂ ਦਿੱਲੀ, 21 ਅਗਸਤ 2025 : ਲੋਕਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਤੇ ਬਹੁਤ ਹੀ ਘੱਟ ਸਮੇਂ ਵਿਚ ਅਤੇ ਸਸਤੇ ਰੇਟਾਂ ਤੇ ਉਹ ਵੀ
ਸੁਰੱਖਿਅਤ ਪਹੁੰਚਾਉਣ ਦਾ ਦਾਅਵਾ ਕਰਕੇ ਮਾਰਕੀਟ ਵਿਚ ਕੰਮ ਕਰ ਰਹੀ ਰੈਪੀਡੋ (Rapido) ਨਾਮੀ ਕੰਪਨੀ ਵਿਰੁੱਧ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਬੀਤੇ ਬੁੱਧਵਾਰ ਨੂੰ ਬਾਈਕ ਟੈਕਸੀ ਸੇਵਾ ਪ੍ਰਦਾਨ ਕਰਨ ਵਾਲੀ ਰਾਈਡ-ਹੇਲਿੰਗ ਕੰਪਨੀ ਰੈਪੀਡੋ ’ਤੇ ਝੂਠੇ ਅਤੇ ਗੁੰਮਰਾਹਕੁੰਨ ਇਸ਼ਤਿਹਾਰ ਚਲਾਉਣ ਲਈ 10 ਲੱਖ ਰੁਪਏ ਦਾ ਜੁਰਮਾਨਾ (Fine of Rs 10 lakh) ਲਗਾਇਆ, ਇਸ ਦੇ ਨਾਲ ਹੀ ਕੰਪਨੀ ਨੂੰ ਗਾਹਕਾਂ ਨੂੰ ਪੈਸੇ ਵਾਪਸ ਕਰਨ ਅਤੇ ਗੁੰਮਰਾਹਕੁੰਨ ਇਸ਼ਤਿਹਾਰ ਨੂੰ ਤੁਰੰਤ ਹਟਾਉਣ ਦਾ ਆਦੇਸ਼ ਦਿੱਤਾ ਗਿਆ ਹੈ, ਜਦਕਿ ਰੈਪਿਡੋ ਨੇ ਅਜੇ ਤੱਕ ਇਸ ਜੁਰਮਾਨੇ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਅਥਾਰਿਟੀ ਦੀ ਜਾਂਚ ਵਿਚ ਰੈਪੀਡੋ ਵਲੋਂ ਜਾਣ ਬੁੱਝ ਕੇ ਗਾਹਕਾਂ ਨੂੰ ਗੁੰਮਰਾਹ ਕਰਨ ਵਾਲੇ ਇਸ਼ਤਿਹਾਰ ਚਲਾਉਣਾ ਪਾਇਆ ਗਿਆ
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਜਾਂਚ ’ਚ ਪਾਇਆ ਕਿ ਰੈਪਿਡੋ ਨੇ ਜਾਣ-ਬੁੱਝ (Intentionally) ਕੇ ਅਜਿਹੇ ਇਸ਼ਤਿਹਾਰ ਚਲਾਏ ਜੋ ਗਾਹਕਾਂ ਨੂੰ ਗੁੰਮਰਾਹ ਕਰਦੇ ਸਨ। ਕੰਪਨੀ ਨੇ ਨਾ ਸਿਰਫ਼ ਝੂਠੇ ਵਾਅਦੇ ਕੀਤੇ ਸਗੋਂ ਮਹੱਤਵਪੂਰਨ ਜਾਣਕਾਰੀ ਵੀ ਲੁਕਾਈ । ਉਦਾਹਰਣ ਵਜੋਂ ਇਸ ਨੇ ‘5 ਮਿੰਟਾਂ ਵਿੱਚ ਗਾਰੰਟੀਸ਼ੁਦਾ ਆਟੋ’ ਦਾ ਦਾਅਵਾ ਕੀਤਾ ਪਰ ਇਹ ਨਹੀਂ ਦੱਸਿਆ ਕਿ ਇਹ ਸਹੂਲਤ ਹਰ ਜਗ੍ਹਾ ਜਾਂ ਹਰ ਸਮੇਂ ਉਪਲਬਧ ਨਹੀਂ ਹੋ ਸਕਦੀ। ਇਸ ਨਾਲ ਗਾਹਕਾਂ ਨੂੰ ਰੈਪਿਡੋ ਦੀ ਸੇਵਾ ਨੂੰ ਵਾਰ-ਵਾਰ ਵਰਤਣ ਲਈ ਮਜਬੂਰ ਕੀਤਾ ਗਿਆ, ਜਿਸਨੂੰ ਇੱਕ ਸਹੀ ਵਪਾਰਕ ਸੋਚ ਨਹੀਂ ਮੰਨਿਆ ਜਾਂਦਾ ਸੀ ।
Read More : ਚੰਡੀਗੜ੍ਹ ਦੀ ਅਦਾਲਤ ਨੇ ਬਲਾਤਕਾਰੀ ਨੂੰ ਸੁਣਾਈ 20 ਸਾਲ ਦੀ ਕੈਦ