ਪੰਜਾਬੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਸੰਸਕ੍ਰਿਤ ਗੋਸ਼ਟੀ ਸ਼ੁਰੂ

0
21
Punjabi University
ਪਟਿਆਲਾ, 20 ਅਗਸਤ 2025 : ਪੰਜਾਬੀ ਯੂਨੀਵਰਸਿਟੀ (Punjabi University) ਦੇ ਸੰਸਕ੍ਰਿਤ ਅਤੇ ਪਾਲੀ ਵਿਭਾਗ ਵੱਲੋਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨਵੀਂ ਦਿੱਲੀ ਅਤੇ ‘ਸੰਸਕ੍ਰਿਤ ਭਾਰਤੀ ਪੰਜਾਬ’ ਅਦਾਰੇ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਦੋ ਰੋਜ਼ਾ ਸੰਸਕ੍ਰਿਤ ਗੋਸ਼ਟੀ ਦੇ ਉਦਘਾਟਨੀ ਸੈਸ਼ਨ ਵਿੱਚ ਪੰਜਾਬ ਦੇ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ।
ਰਾਜਪਾਲ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਸ਼੍ਰੀ ਨਿਵਾਸ ਵਾਰਾਖੇੜੀ (Prof. Shri Niwas Varakheri, Vice-Chancellor of Dari Sanskrit University) ਅਤੇ ਸੰਸਕ੍ਰਿਤ ਭਾਰਤੀ ਤੋਂ ਸੰਗਠਨ ਮੰਤਰੀ ਜੈ ਪ੍ਰਕਾਸ਼ ਗੌਤਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਉਦਘਾਟਨੀ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਰਸਮੀ ਰੂਪ ਵਿੱਚ ਧੰਨਵਾਦੀ ਭਾਸ਼ਣ ਦਿੱਤਾ ਗਿਆ । ਸਵਾਗਤੀ ਭਾਸ਼ਣ ਵਿਭਾਗ ਮੁਖੀ ਡਾ. ਵਰਿੰਦਰ ਕੁਮਾਰ ਨੇ ਦਿੱਤਾ ।

ਪੰਜਾਬੀ ਯੂਨੀਵਰਸਿਟੀ, ਜਿਸ ਦੀ ਸਥਾਪਨਾ ਹੀ ਪੰਜਾਬੀ ਭਾਸ਼ਾ ਅਤੇ ਵਿਰਸੇ ਦੀ ਸੁਰੱਖਿਆ ਸੰਭਾਲ਼ ਲਈ ਹੋਈ ਹੈ

ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਜਿਸ ਦੀ ਸਥਾਪਨਾ ਹੀ ਪੰਜਾਬੀ ਭਾਸ਼ਾ ਅਤੇ ਵਿਰਸੇ ਦੀ ਸੁਰੱਖਿਆ ਸੰਭਾਲ਼ ਲਈ ਹੋਈ ਹੈ, ਇਸ ਗੱਲ ਨੂੰ ਬਾਖ਼ੂਬੀ ਸਮਝ ਸਕਦੀ ਹੈ ਕਿ ਆਪਣੀ ਸੰਸਕ੍ਰਿਤੀ ਦੀ ਸਾਂਭ ਸੰਭਾਲ਼ ਦਾ ਕੀ ਮਹੱਤਵ ਹੈ । ਪੰਜਾਬੀ ਵਿਰਸੇ ਦੀ ਸੰਭਾਲ਼ ਪੱਖੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਅਤੀਤ
ਨਾਲ਼ ਜੁੜੇ ਰਹਿ ਕੇ ਹੀ ਅਸੀਂ ਸਮਰੱਥ ਰਹਿ ਸਕਦੇ ਹਾਂ ।

ਅੱਜ ਵੀ ਭਾਰਤ ਦੇ ਜਿ਼ਆਦਾਤਰ ਘਰਾਂ ਵਿੱਚ ਖੁਸ਼ੀ ਗਮੀ ਦੇ ਮੌਕੇ ਸ਼ਰਧਾ ਅਤੇ ਸਤਿਕਾਰ ਨਾਲ਼ ਸੰਸਕ੍ਰਿਤ ਦੇ ਸ਼ਲੋਕ ਪੜ੍ਹੇ ਜਾਂਦੇ ਹਨ

ਸੰਸਕ੍ਰਿਤ ਦੇ ਮਹੱਤਵ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਭਾਰਤ ਦੇ ਜਿ਼ਆਦਾਤਰ ਘਰਾਂ ਵਿੱਚ ਖੁਸ਼ੀ ਗਮੀ ਦੇ ਮੌਕੇ ਸ਼ਰਧਾ ਅਤੇ ਸਤਿਕਾਰ ਨਾਲ਼ ਸੰਸਕ੍ਰਿਤ ਦੇ ਸ਼ਲੋਕ ਪੜ੍ਹੇ ਜਾਂਦੇ ਹਨ। ਉਨ੍ਹਾਂ ਸੰਸਕ੍ਰਿਤ ਨੂੰ ਪੁਰਾਤਨ ਗਿਆਨ ਦੀ ਭਾਸ਼ਾ ਦਸਦਿਆਂ ਕਿਹਾ ਕਿ ਗਣਿਤ ਤੋਂ ਲੈ ਕੇ ਖਗੋਲ ਸ਼ਾਸਤਰ ਤੱਕ ਦਾ ਗਿਆਨ ਇਸ ਭਾਸ਼ਾ ਵਿੱਚ ਉਪਲਬਧ ਹੈ । ਉਨ੍ਹਾਂ ਸੰਸਕ੍ਰਿਤ ਦੇ ਪ੍ਰਚਾਰ ਪ੍ਰਸਾਰ ਲਈ ਭਾਰਤ ਸਰਕਾਰ ਵੱਲੋਂ ਉਠਾਏ ਜਾ ਰਹੇ ਵੱਖ-ਵੱਖ ਕਦਮਾਂ ਦਾ ਹਵਾਲਾ ਦਿੰਦਿਆਂ ਸ਼ਲਾਘਾ ਕੀਤੀ । ਉਨ੍ਹਾਂ ਹਾਲ ਹੀ ਵਿੱਚ ਸਾਹਮਣੇ ਆਈ ‘ਆਊਟਲੁੱਕ -ਆਈ. ਸੀ. ਏ. ਆਰ. ਈ. ਰੈਂਕਿੰਗ 2025’ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਪ੍ਰਾਪਤ ਹੋਏ 47ਵੇਂ ਰੈਂਕ ਲਈ ਯੂਨੀਵਰਸਿਟੀ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ।

ਪੰਜਾਬੀ ਯੂਨੀਵਰਸਿਟੀ ਦਾ ਭਾਸ਼ਾਵਾਂ ਸਬੰਧੀ ਕੰਮ ਕਰਨ ਦਾ ਘੇਰਾ ਹਮੇਸ਼ਾ ਹੀ ਵਸੀਹ ਰਿਹਾ ਹੈ

ਉਪ-ਕੁਲਪਤੀ ਡਾ. ਜਗਦੀਪ ਸਿੰਘ (Vice-Chancellor Dr. Jagdeep Singh) ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਭਾਸ਼ਾਵਾਂ ਸਬੰਧੀ ਕੰਮ ਕਰਨ ਦਾ ਘੇਰਾ ਹਮੇਸ਼ਾ ਹੀ ਵਸੀਹ ਰਿਹਾ ਹੈ, ਜਿੱਥੇ ਇੱਕ ਪਾਸੇ ਪੰਜਾਬੀ ਦੇ ਨਾਲ਼-ਨਾਲ਼ ਆਧੁਨਿਕ ਭਾਸ਼ਾਵਾਂ ਹਿੰਦੀ, ਫਰੈਂਚ, ਜਰਮਨ, ਉਰਦੂ ਆਦਿ ਦੇ ਖੇਤਰ ਵਿੱਚ ਅਧਿਆਪਨ ਅਤੇ ਖੋਜ ਦਾ ਬਾਖ਼ੂਬੀ ਕਾਰਜ ਹੋ ਰਿਹਾ ਹੈ, ਉੱਥੇ ਹੀ ਪਾਲੀ, ਫ਼ਾਰਸੀ ਅਤੇ ਸੰਸਕ੍ਰਿਤ ਜਿਹੀਆਂ ਪੁਰਾਤਨ ਭਾਸ਼ਾਵਾਂ ਦੇ ਖੇਤਰ ਵਿੱਚ ਵੀ ਇਸ ਨੇ ਅਹਿਮ ਯੋਗਦਾਨ ਪਾਇਆ ਹੈ । ਉਨ੍ਹਾਂ ਕਿਹਾ ਕਿ ਸਾਡੀਆਂ ਸਥਾਨਕ ਅਤੇ ਪੁਰਾਤਨ ਭਾਸ਼ਾਵਾਂ ਨੂੰ ਜਿ਼ੰਦਾ ਰੱਖਣਾ ਬਹੁਤ ਜ਼ਰੂਰੀ ਹੈ ।

ਭਾਸ਼ਾ ਦੇ ਮਰ ਜਾਣ ਨਾਲ਼ ਸਿਰਫ਼ ਭਾਸ਼ਾ ਨਹੀਂ ਮਰਦੀ ਬਲਕਿ ਉਸ ਨਾਲ਼ ਜੁੜਿਆ ਹੋਰ ਬਹੁਤ ਕੁੱਝ ਖਤਮ ਜਾਂਦਾ ਹੈ

ਭਾਸ਼ਾ ਦੇ ਮਰ ਜਾਣ ਨਾਲ਼ ਸਿਰਫ਼ ਭਾਸ਼ਾ ਨਹੀਂ ਮਰਦੀ ਬਲਕਿ ਉਸ ਨਾਲ਼ ਜੁੜਿਆ ਹੋਰ ਬਹੁਤ ਕੁੱਝ ਖਤਮ ਜਾਂਦਾ ਹੈ, ਕਿਉਂਕਿ ਭਾਸ਼ਾ ਚਾਹੇ ਕੋਈ ਵੀ ਹੋਵੇ, ਉਹ ਮਹਿਜ਼ ਸੰਚਾਰ ਦਾ ਹੀ ਸਾਧਨ ਨਹੀਂ ਹੁੰਦੀ ਬਲਕਿ ਭਾਸ਼ਾ ਨਾਲ਼ ਮਨੁੱਖ ਦੀ ਵਿਸ਼ੇਸ਼ ਭਾਵਨਾਤਮਕ ਸਾਂਝ ਹੁੰਦੀ ਹੈ । ਭਾਸ਼ਾ ਵਿੱਚ ਕਿਸੇ ਖਿੱਤੇ ਵਿਸ਼ੇਸ਼ ਦਾ ਗਿਆਨ ਅਤੇ ਸੱਭਿਆਚਾਰ ਸਮੋਇਆ ਹੁੰਦਾ ਹੈ । ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਸ਼੍ਰੀ ਨਿਵਾਸ ਵਾਰਾਖੇੜੀ ਨੇ ਕਿਹਾ ਕਿ ਸੰਸਕ੍ਰਿਤ ਭਾਰਤ ਦੀ ਪਛਾਣ ਹੈ । ਉਨ੍ਹਾਂ ਕਿਹਾ ਕਿ ਸੰਸਕ੍ਰਿਤ ਭਾਸ਼ਾ ਨੂੰ ਅਧਿਐਨ ਦੇ ਨਾਲ਼-ਨਾਲ਼ ਬੋਲਚਾਲ ਦੀ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ।

ਜੈ ਪ੍ਰਕਾਸ਼ ਗੌਤਮ ਨੇ ਕਿਹਾ ਕਿ ਜੇ ਸੰਸਕ੍ਰਿਤ ਸੁਰੱਖਿਅਤ ਰਹੇਗੀ ਤਾਂ ਭਾਰਤ ਦੀਆਂ ਹੋਰ ਭਾਸ਼ਾਵਾਂ ਵੀ ਸੁਰੱਖਿਅਤ ਰਹਿਣਗੀਆਂ

ਜੈ ਪ੍ਰਕਾਸ਼ ਗੌਤਮ (Jay Prakash Gautam) ਨੇ ਕਿਹਾ ਕਿ ਜੇ ਸੰਸਕ੍ਰਿਤ ਸੁਰੱਖਿਅਤ ਰਹੇਗੀ ਤਾਂ ਭਾਰਤ ਦੀਆਂ ਹੋਰ ਭਾਸ਼ਾਵਾਂ ਵੀ ਸੁਰੱਖਿਅਤ ਰਹਿਣਗੀਆਂ । ਉਨ੍ਹਾਂ ਕਿਹਾ ਕਿ ਸੰਸਕ੍ਰਿਤ ਦੇ ਪ੍ਰਚਾਰ ਪ੍ਰਸਾਰ ਲਈ ਜਮੀਨੀ ਪੱਧਰ ਉੱਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਸਮੁੱਚੇ ਦੇਸ ਅਤੇ ਪੰਜਾਬ ਵਿੱਚ ਕਾਲਜਾਂ ਦੀ ਗਿਣਤੀ ਅਤੇ ਉਨ੍ਹਾਂ ਵਿੱਚ ਸੰਸਕ੍ਰਿਤ ਦੀ ਪੜ੍ਹਾਈ ਸਬੰਧੀ ਅੰਕੜਿਆਂ ਦੇ ਹਵਾਲੇ ਨਾਲ਼ ਗੱਲ ਕੀਤੀ । ਸੰਸਕ੍ਰਿਤ ਅਤੇ ਪਾਲੀ ਵਿਭਾਗ ਦੇ ਮੁਖੀ ਡਾ. ਵਰਿੰਦਰ ਕੁਮਾਰ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਇਸ ਗੋਸ਼ਟੀ ਦੇ ਮਨੋਰਥ ਅਤੇ ਵਿਭਾਗ ਵੱਲੋਂ ਕਰਵਾਈਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਚਾਨਣਾ ਪਾਇਆ ।

LEAVE A REPLY

Please enter your comment!
Please enter your name here