ਨਵੀਂ ਦਿੱਲੀ, 18 ਅਗਸਤ 2025 : ਮੰਗਲਵਾਰ ਤੱਕ ਪਾਣੀ ਦਾ ਪੱਧਰ 206 ਮੀਟਰ (Water level 206 meters) ਤੱਕ ਪਹੁੰਚਣ ਦੀ ਸੰਭਾਵਨਾ ਸਬੰਧੀ ਦੱਸਦਿਆਂ ਕੇਂਦਰੀ ਜਲ ਕਮਿਸ਼ਨ (Central Water Commission) ਨੇ ਦੱਸਿਆ ਕਿ ਯਮੁਨਾ ਨਦੀ ਵਿਚ 19 ਅਗਸਤ ਤੱਕ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਟੱਪਣ ਦੀ ਪੇਸ਼ੀਨਗੋਈ ਕੀਤੀ ਹੈ । ਕਮਿਸ਼ਨ ਨੇ ਕਿਹਾ ਕਿ ਜਦੋਂ ਕਿ ਖਤਰੇ ਦਾ ਨਿਸ਼ਾਨ 205.33 ਮੀਟਰ ਹੈ । ਕਮਿਸ਼ਨ ਇਹਤਿਆਤੀ ਉਪਰਾਲੇ ਵਜੋਂ ਪਾਣੀ ਦੀ ਨਿਕਾਸੀ ਸ਼ੁਰੂ ਕਰ ਸਕਦਾ ਹੈ ।
ਸੋਮਵਾਰ ਸਵੇਰੇ 7 ਵਜੇ ਤੱਕ ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ ਸੀ 204. 80 ਮੀਟਰ
ਕਮਿਸ਼ਨ ਮੁਤਾਬਕ ਸੋਮਵਾਰ ਸਵੇਰੇ 7 ਵਜੇ ਤੱਕ ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ 204.80 ਮੀਟਰ ਸੀ (The water level was 204.80 meters) ਜੋ ਐਤਵਾਰ ਸ਼ਾਮ ਨੂੰ 204.60 ਮੀਟਰ ਤੋਂ ਵੱਧ ਗਿਆ ਹੈ । ਕਮਿਸ਼ਨ ਨੇ ਦੱਸਿਆ ਕਿ ਚਿਤਾਵਨੀ ਦਾ ਨਿਸ਼ਾਨ 204.50 ਮੀਟਰ ਹੈ ਅਤੇ ਨਦੀ ਲਗਾਤਾਰ ਦੋ ਦਿਨਾਂ ਤੋਂ ਇਸ ਪੱਧਰ ਤੋਂ ਉਪਰ ਹੈ ।