ਬੋਇੰਗ 757-300 ਜਹਾਜ਼ ਦੇ ਸੱਜੇ ਇੰਜਣ ਨੂੰ ਲੱਗੀ ਭਿਆਨਕ ਅੱਗ

0
23
Airoplane

ਨਵੀਂ ਦਿੱਲੀ, 18 ਅਗਸਤ 2025 : ਯੂਨਾਨ ਦੇ ਕੋਰਫੂ ਤੋਂ ਜਰਮਨੀ ਦੇ ਡਸੇਲਡੋਰਫ ਜਾ ਰਹੇ ਇੱਕ ਬੋਇੰਗ 757-300 ਜਹਾਜ਼ (Boeing 757-300 aircraft) ਦੇ ਸੱਜੇ ਇੰਜਣ ਵਿਚ ਅੱਗ ਲੱਗ ਗਈ ਪਰ ਪਾਇਲਟ ਦੀ ਸਮਝਦਾਰੀ ਦੇ ਚਲਦਿਆਂ ਅੱਗ ਬੇਸ਼ਕ ਲੱਗ ਗਈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਦੱਸਣਯੋਗ ਹੈ ਕਿ ਜਹਾਜ਼ ਵਿਚ 273 ਯਾਤਰੀ ਅਤੇ 8 ਚਾਲਕ ਦਲ ਦੇ ਮੈਂਬਰ ਮੌਜੂਦ ਸਨ ।

ਰਨਵੇ ਤੋਂ ਉਡਾਨ ਭਰਨ ਦੇ ਥੋੜੀ ਦੇਰ ਬਾਅਦ ਹੀ ਲੱਗ ਗਈ ਅੱਗ

ਬੋਇੰਗ 757-300 ਜਹਾਜ਼ ਜਿਸਨੇ ਹਾਲੇ ਉਡਾਨ ਭਰੀ ਹੀ ਸੀ ਕਿ ਧਮਾਕੇ ਹੋਏ ਅਤੇ ਸੱਜੇ ਇੰਜਣ ਵਿਚੋਂ ਅੱਗ (Fire from the right engine) ਦੀਆਂ ਲਪਟਾਂ ਨਿਕਲਣ ਲੱਗੀਆਂ, ਜਿਸ ਤੇ ਪਾਇਲਟ ਨੇ ਤੁਰੰਤ ਕਾਰਵਾਈ ਕਰਦਿਆਂ ਖਰਾਬ ਇੰਜਣ ਨੂੰ ਬੰਦ ਕਰ ਦਿੱਤਾ ਅਤੇ ਜਹਾਜ਼ ਨੂੰ ਇਟਲੀ ਵੱਲ ਮੋੜ ਲਿਆ, ਜਿਸਦੇ ਲਗਭਗ 30 ਮਿੰਟਾਂ ਬਾਅਦ ਹੀ ਪਾਇਲਟ (Pilot) ਨੇ ਜਹਾਜ਼ ਨੂੰ ਇਟਲੀ ਦੇ ਬ੍ਰਿੰਡੀਸੀ ਵਿੱਚ ਸੁਰੱਖਿਅਤ ਢੰਗ ਨਾਲ ਉਤਾਰ ਲਿਆ ।

Read More : ਰੂਸ ਦਾ 50 ਯਾਤਰੀਆਂ ਵਾਲਾ ਜਹਾਜ਼ ਸੰਪਰਕ ਟੁੱਟਣ ਕਾਰਨ ਹੋਇਆ ਲਾਪਤਾ

LEAVE A REPLY

Please enter your comment!
Please enter your name here