ਟੋਕਾ ਮਸ਼ੀਨ `ਚ ਦੁਪੱਟਾ ਫਸਣ ਕਾਰਨ ਔਰਤ ਦੀ ਮੌਤ

0
56
Woman dies

ਚੰਡੀਗੜ੍ਹ, 18 ਅਗਸਤ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਟੋਕਾ ਪਾਉਣ ਲਈ ਗਈ ਇਕ ਔਰਤ ਦਾ ਦੁਪੱਟਾ ਟੋਕਾ ਮਸ਼ੀਨ ਵਿਚ ਫਸ (Dupatta stuck in the toka machine) ਜਾਣ ਦੇ ਚਲਦਿਆਂ ਮੌਤ ਹੋ ਗਈ ਹੈ । ਪਾਪਤ ਜਾਣਕਾਰੀ ਅਨੁਸਾਰ 51 ਸਾਲਾਂ ਦੀ ਸੀ ਤੇ ਗਊਆਂ ਨੂੰ ਟੋਕਾ ਪਾਉਣ ਗਊਸ਼ਾਲਾ ਗਈ ਸੀ ਪਰ ਉਥੇ ਇਹ ਭਾਣਾ ਵਾਪਰ ਗਿਆ । ਉਕਤ ਘਟਨਾ ਐਤਵਾਰ 17 ਅਗਸਤ ਦੀ ਹੈ ।

ਕਿਥੋਂ ਦੀ ਰਹਿਣ ਵਾਲੀ ਹੈ ਮ੍ਰਿਤਕਾ

ਜਿਸ ਔਰਤ ਦਾ ਦੁਪੱਟਾ ਮਸ਼ੀਨ ਵਿਚ ਆਉਣ ਦੇ ਚਲਦਿਆਂ ਮੌਤ ਹੋ ਗਈ ਹੈ ਅਮਨਦੀਪ ਕੌਰ ਹੈ ਅਤੇ ਉਹ ਦੇਸੂ ਮਾਜਰਾ ਦੇ ਮਾਂ ਸ਼ਿਮਲਾ ਹੋਮਜ਼ ਫ਼ਲੈਟ ਦੀ ਰਹਿਣ ਵਾਲੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਅਮਨਦੀਪ ਕੌਰ ਗਊ ਨੂੰ ਚਾਰਾ ਪਾਉਣ ਲਈ ਆਈ ਸੀ । ਇਸ ਦੌਰਾਨ ਉਸ ਨੇ ਪਹਿਲੀ ਟ੍ਰੇ ਗਾਂ ਨੂੰ ਖੁਆਈ। ਜਦੋਂ ਉਹ ਦੂਜੀ ਟ੍ਰੇ ਲੈ ਕੇ ਜਾ ਰਹੀ ਸੀ ਤਾਂ ਅਚਾਨਕ ਉਸ ਦਾ ਦੁਪੱਟਾ ਮਸ਼ੀਨ ਦੀ ਮੋਟਰ ਵਿਚ ਫਸ ਗਿਆ । ਝਟਕੇ ਕਾਰਨ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ । ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰਤ ਮਸ਼ੀਨ ਬੰਦ ਕਰ ਦਿਤੀ ਅਤੇ ਅਮਨਦੀਪ ਕੌਰ ਨੂੰ ਇੰਡਸ ਹਸਪਤਾਲ (Indus Hospital) ਵਿਚ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿਤਾ ।

ਪੁਲਸ ਨੇ ਅਗਲੇਰੀ ਕਾਰਵਾਈ ਲਈ ਲਾਸ਼ ਰੱਖ ਦਿੱਤੀ ਹੈ ਮੁਰਦਾਘਰ ਵਿਚ

ਹਾਦਸੇ ਤੋਂ ਬਾਅਦ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ (Corpse) ਨੂੰ ਸਿਵਲ ਹਸਪਤਾਲ ਫ਼ੇਜ਼-6 ਦੇ ਮੁਰਦਾਘਰ ਵਿਚ ਰੱਖ ਦਿਤਾ ਗਿਆ। ਫੇਜ਼-1 ਥਾਣੇ ਦੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਜਦੋਂ ਅਮਨਦੀਪ ਕੌਰ ਨੇ ਪਹਿਲਾ ਤਸਲਾ ਗਾਂ ਅੱਗੇ ਰਖਿਆ ਅਤੇ ਦੂਜੀ ਵਾਰ ਚੁੱਕਣ ਲੱਗੀ ਤਾਂ ਉਸ ਦਾ ਦੁਪੱਟਾ ਮਸ਼ੀਨ ਦੀ ਮੋਟਰ ਵਿਚ ਫਸ ਗਿਆ । ਜਦੋਂ ਉਹ ਜ਼ਮੀਨ ’ਤੇ ਡਿੱਗ ਪਈ ਤਾਂ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰਤ ਮਸ਼ੀਨ ਬੰਦ ਕਰ ਦਿੱਤੀ ਅਤੇ ਉਸ ਨੂੰ ਹਸਪਤਾਲ ਲੈ ਗਏ ।

ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਕੌਰ ਖਰੜ ਦੇ ਦੇਸੂ ਮਾਜਰਾ ਦੀ ਰਹਿਣ ਵਾਲੀ ਸੀ ਅਤੇ ਪਹਿਲੀ ਵਾਰ ਫ਼ੇਜ਼-1 ਦੇ ਗਊਸ਼ਾਲਾ ਵਿਚ ਗਾਵਾਂ ਨੂੰ ਚਾਰਾ ਪਾਉਣ ਆਈ ਸੀ । ਅਮਨਦੀਪ ਕੌਰ (Amandeep Kaur) ਚੰਡੀਗੜ੍ਹ ਦੇ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕਾ ਸੀ । ਉਸ ਦੀ ਇਕ ਧੀ ਹੈ ਜੋ ਇਸ ਸਮੇਂ ਕੈਨੇਡਾ ਵਿਚ ਰਹਿੰਦੀ ਹੈ।

Read More : ਥਾਰ ਦੀ ਤੇਜ਼ ਰਫ਼ਤਾਰ ਟੱਕਰ ਨੇ ਮੋਟਰਸਾਈਕਲ ਸਵਾਰ ਨੂੰ ਲਾਹਿਆ ਮੌਤ ਦੇ ਘਾਟ

LEAVE A REPLY

Please enter your comment!
Please enter your name here