ਅੰਬਾਲਾ, 16 ਅਗਸਤ 2025 : ਹਰਿਆਣਾ ਦੇ ਸ਼ਹਿਰ ਅੰਬਾਲਾ ਛਾਉਣੀ ਨੇੜੇ ਸੀ. ਆਈ. ਏ-1 ਦੀ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ‘ਚ ਪ੍ਰਾਪਤ ਗੁਪਤ ਸੁਚਨਾ ਦੇ ਆਧਾਰ ‘ਤੇ ਦੋ ਨਸ਼ਾ ਤਸਕਰਾਂ (Two drug traffickers) ਨੂੰ ਗ੍ਰਿਫਤਾਰ ਕੀਤਾ ਹੈ ।
ਕੌਣ ਹਨ ਗ੍ਰਿਫ਼ਤਾਰ ਕੀਤੇ ਗਏ ਤਸਕਰ
ਸੀ. ਆਈ. ਏ. ਦੀ ਜਿਸ ਪੁਲਸ ਟੀਮ ਨੇ ਜਿਨਾਂ ਦੋ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਪਕੜਿਆ ਹੈ ਦੀ ਪਛਾਣ ਸਿਕੰਦਰ ਵਾਸੀ ਡੇਹਾ ਕਾਲੋਨੀ ਅਤੇ ਰਾਜ ਕੁਮਾਰ ਉਰਫ ਪਾਈਆ ਵਾਸੀ ਗਵਾਲਾ ਮੰਡੀ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਪੁਲਸ ਨੇ 257 ਗ੍ਰਾਮ 2 ਮਿਲੀਗ੍ਰਾਮ ਹੈਰੋਇਨ (57 grams 2 milligrams of heroin) ਬਰਾਮਦ ਕੀਤੀ ਹੈ ।
ਪੁਲਸ ਨੇ ਅਦਾਲਤ ਵਿਚ ਪੇਸ਼ ਕਰਕੇ ਪ੍ਰਾਪਤ ਕੀਤਾ ਸੀ ਰਿਮਾਂਡ
ਪੁਲਸ ਨੇ ਉਪਰੋਕਤ ਪਕੜੇ ਗਏ ਵਿਅਕਤੀਆਂ ਨੁੂੰ ਮਾਨਯੋਗ ਅਦਾਲਤ (Honorable Court) ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਪ੍ਰਾਪਤ ਕੀਤਾ ਸੀ। ਅੱਜ ਅਦਾਲਤ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ।
ਕੀ ਜਾਣਕਾਰੀ ਦਿੱਤੀ ਇੰਸਪੈਕਟਰ ਨੇ
ਇੰਸਪੈਕਟਰ ਹਰਜਿੰਦਰ ਸਿੰਘ (Inspector Harjinder) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ. ਆਈ. ਏ.-1 ਅੰਬਾਲਾ ਦੀ ਟੀਮ ਨੂੰ ਖੂਫ਼ੀਆ ਜਾਣਕਾਰੀ ਮਿਲੀ ਸੀ ਕਿ ਮੁਲਜਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹਨ ਅਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਟਾਂਗਰੀ ਪੁਲ ਸ਼ਾਹਪੁਰ ਜੀ.ਟੀ. ਰੋਡ ਰਾਹੀਂ ਅੰਬਾਲਾ ਛਾਉਣੀ ਆ ਰਹੇ ਹਨ । ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜਮਾ ਨੂੰ ਕਾਬੂ ਕਰ ਕੇ ਤਲਾਸ਼ੀ ਲਈ, ਜਿਸ ਦੌਰਾਨ ਹੈਰੋਇਨ ਬਰਾਮਦ ਹੋਈ ।
Read More : ਜਲੰਧਰ ਵਿੱਚ ਚੱਲੀਆਂ ਨਸ਼ਾ ਤਸਕਰਾਂ ਅਤੇ ਏ. ਐਨ. ਟੀ. ਐਫ. ਵਿਚਾਲੇ ਗੋਲੀਆਂ