ਪਟਿਆਲਾ, 13 ਅਗਸਤ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ (Former President of Shiromani Gurdwara Parbandhak Committee) ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸਮੁੱਚੇ ਦੇਸ ਨਿਵਾਸੀਆਂ ਨੂੰ 15 ਅਗਸਤ ਦੌਰਾਨ 79ਵੇ ਅਜ਼ਾਦੀ ਦਿਵਸ ਮਨਾਉਣ ਦੀ ਸਮੂਹ ਦੇਸ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਨ੍ਹਾਂ ਸਿੰਘਾਂ-ਸਿੰਘਣੀਆਂ ਅਤੇ ਭਾਰਤ ਵਾਸੀਆਂ ਨੇ ਮਹਾਨ ਕੁਰਬਾਨੀਆਂ-ਸ਼ਹੀਦੀਆਂ ਦਿਤੀਆਂ, ਅਣਗਿਣਤ ਅਸਹਿ ਅਤੇ ਅਕਹਿ ਤਸੀਹੇ ਅਤੇ ਕਠਿਨਾਈਆਂ ਆਪਣੇ ਪਿੰਡੇ ਉਤੇ ਝਲੀਆਂ, ਉਨ੍ਹਾਂ ਨੂੰ ਸੀਸ ਨਿਵਾਕੇ ਹਾਰਦਿਕ ਸਿਜਦਾ ਅਤੇ ਸਤਿਕਾਰ ਭੇਂਟ ਕਰਦਾ ਹਾਂ ।
ਅਮੀਰ ਹੋਰ ਅਮੀਰ ਹੋ ਗਿਆ ਅਤੇ ਗਰੀਬ ਹੋਰ ਵੀ ਗਰੀਬ ਹੋ ਗਿਆ
ਪ੍ਰੋਫੈਸਰ ਬਡੂੰਗਰ (Professor Badungar) ਨੇ ਕਿਹਾ ਐਨੇ ਲੰਮੇ ਸਮੇਂ ਵਿਚ ਅਨੇਕਾਂ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ, ਭਾਵੇਂ ਦੇਸ ਦੇ ਉਥਾਨ ਲਈ ਬਹੁਤ ਸਕੀਮਾਂ ਵੀ ਉਲੀਕੀਆਂ ਗਈਆਂ ਅਤੇ ਦਮਗਜੇ ਵੀ ਮਾਰੇ ਜਾਂਦੇ ਰਹੇ ਤੇ ਨਿਸਚੇ ਹੀ ਕਈ ਖੇਤਰਾਂ ਵਿਚ ਤਰੱਕੀ ਹੋਈ ਹੈ ਪਰੰਤੂ ਦੇਸ ਅੰਦਰ ਨੀਤੀਆਂ ਘੜੀਆਂ ਅਤੇ ਲਾਗੂ ਕੀਤੀਆਂ ਗਈਆਂ, ਨੀਤੀਆਂ ਅਤੇ ਪ੍ਰੋਗਰਾਮ ਵੀ ਕੀਤੇ ਗਏ ਅਤੇ ਅੱਜ ਵੀ ਜਾਰੀ ਹਨ ਪਰੰਤੂ ਇਸ ਦੌਰਾਨ ਅਮੀਰ ਹੋਰ ਅਮੀਰ ਹੋ ਗਿਆ ਅਤੇ ਗਰੀਬ ਹੋਰ ਵੀ ਗਰੀਬ ਹੋ ਗਿਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਕਹਿਣ ਅਨੁਸਾਰ ਅਜੇ ਵੀ 80 ਕਰੋੜ ਤੋਂ ਵੱਧ ਭਾਰਤੀ ਲੋਕ ਗਰੀਬੀ ਰੇਖਾ ਤੋਂ ਹੇਠ ਰਹਿੰਦਿਆਂ ਹੋਇਆਂ ਆਪਣਾ ਨਰਕਮਈ ਜੀਵਨ ਬਤੀਤ ਕਰ ਰਹੇ ਹਨ ।
ਦੇਸ਼ ਅੰਦਰ ਵਧੀ ਹੈ ਮੰਗਤਿਆਂ ਦੀ ਬੇਸ਼ੁਮਾਰ ਗਿਣਤੀ
ਮੰਗਤਿਆਂ ਦੀ ਗਿਣਤੀ ਬੇਸੁਮਾਰ ਵਧੀ ਹੈ, ਇਸ ਲਈ ਭਾਰਤ ਨੂੰ ਅਸਲ ਅਜ਼ਾਦੀ ਦਾ ਸਹੀ ਨਿਘ ਉਦੋਂ ਹੀ ਮਾਣਨ ਨੂੰ ਮਿਲੇਗਾ ਜਦੋਂ ਬਿਲਕੁਲ ਹੇਠਲੇ ਪੱਧਰ ਉਤੇ ਵਿਚਾਰ ਹਰ ਭਾਰਤੀ ਨੂੰ ਕੁਲੀ, ਜੁਲੀ, ਗੁਲੀ ਪ੍ਰਾਪਤ ਹੋਵੇਗੀ, ਉਨ੍ਹਾਂ ਮੌਜੂਦਾ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮ ਦਾ ਪੁਨਰ ਮੁਲਅੰਕਣ ਕਰਨ ਅਤੇ ਦੇਸ ਵਿਚੋਂ ਗਰੀਬੀ, ਬੇਰੁਜਗਾਰੀ ਦੀ ਬਿਮਾਰੀ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਸੁੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਕੇ ਦਿਲੀ ਸ਼ਰਧਾਂਜਲੀ ਭੇਟ ਕਰੀਏ ।
Read More : ਪ੍ਰਧਾਨ ਮੰਤਰੀ ਐਮ. ਐਸ. ਪੀ. ਦੀ ਕਨੂੰਨੀ ਗਰੰਟੀ ਲਾਗੂ ਕਰਨ : ਪ੍ਰੋ. ਬਡੂੰਗਰ