ਭਾਸ਼ਾ ਵਿਭਾਗ ਦੀ ਪੰਜਾਬੀ ਪ੍ਰਬੋਧ ਪ੍ਰੀਖਿਆ 14 ਸਤੰਬਰ ਨੂੰ 

0
17
Punjabi Proficiency Exam
ਪਟਿਆਲਾ 12 ਅਗਸਤ 2025 : ਪੰਜਾਬ ਸਰਕਾਰ (Punjab Government) ਵੱਲੋਂ ਭਰੀਆਂ ਜਾਣ ਵਾਲੀਆਂ ਗਰੁੱਪ ਸੀ ਅਤੇ ਇਸ ਤੋਂ ਉੱਪਰ ਦੀਆਂ ਅਸਾਮੀਆਂ ਲਈ ਨਿਰਧਾਰਤ ਯੋਗਤਾਵਾਂ ਵਿੱਚੋਂ ਇਕ ਯੋਗਤਾ ਉਮੀਦਵਾਰਾਂ ਲਈ ਮੈਟ੍ਰਿਕ ਪੱਧਰ ਦੀ ਪੰਜਾਬੀ ਦਾ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ ।
ਜਿਨ੍ਹਾਂ ਉਮੀਦਵਾਰਾਂ ਪਾਸ ਮੈਟ੍ਰਿਕ ਪੱਧਰ ਦੀ ਪੰਜਾਬੀ ਭਾਸ਼ਾ ਦੀ ਯੋਗਤਾ ਨਹੀਂ ਹੈ, ਭਾਸ਼ਾ ਵਿਭਾਗ ਪੰਜਾਬ ਵੱਲੋਂ ਅਜਿਹੇ ਉਮੀਦਵਾਰਾਂ ਦੀ ਪੰਜਾਬੀ ਪ੍ਰਬੋਧ ਪ੍ਰੀਖਿਆ 14 ਸਤੰਬਰ (ਦਿਨ ਐਤਵਾਰ) (September 14 (Sunday) ਨੂੰ ਲਈ ਜਾਵੇਗੀ । ਦਫ਼ਤਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ (Office of the Director, Language Department, Punjab) ਵੱਲੋਂ ਜਾਰੀ ਸੂਚਨਾ ਮੁਤਾਬਕ ਉਕਤ ਪ੍ਰੀਖਿਆ ਲਈ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 05 ਸਤੰਬਰ, 2025 ਹੋਵੇਗੀ। ਪਹਿਲਾਂ ਦੀ ਤਰ੍ਹਾਂ ਇਹ ਪ੍ਰੀਖਿਆ ਵਿਭਾਗ ਦੇ ਮੁੱਖ ਦਫਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਹੋਵੇਗੀ ।
ਇਸ ਪ੍ਰੀਖਿਆ ਲਈ ਫੀਸ 2000/- ਰੁਪਏ ਹੋਵੇਗੀ ਜੋ ਕਿ ਨਕਦ ਵਸੂਲ ਕੀਤੀ ਜਾਵੇਗੀ । ਫਾਰਮ ਜਮ੍ਹਾਂ ਕਰਵਾਉਣ ਵਾਲੇ ਉਮੀਦਵਾਰ ਆਪਣੇ ਨਾਲ ਦਸਵੀਂ, ਬਾਰ੍ਹਵੀਂ ਅਤੇ ਗ੍ਰੈਜੁਏਸ਼ਨ ਦੇ ਅਸਲ ਸਰਟੀਫਿਕੇਟ, ਅਤੇ ਇਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਇਕ 30×25 ਸੈ.ਮੀ. ਸਾਈਜ਼ ਦਾ ਸਵੈ ਪਤੇ ਵਾਲਾ ਲਿਫਾਫਾ ਜਿਸ ਉਤੇ 40 ਰੁਪਏ ਦੀਆਂ ਡਾਕ ਟਿਕਟਾਂ ਲੱਗੀਆਂ ਹੋਣ ਅਤੇ ਪੰਜ ਫੋਟੋਆਂ ਇੱਕੋ ਸਨੈਪ ਦੀਆਂ ਪਾਸਪੋਰਟ ਸਾਈਜ਼ (ਜਿਨ੍ਹਾਂ ਵਿੱਚੋਂ ਦੋ ਫੋਟੋਆਂ ਗਜ਼ਟਿਡ ਅਫਸਰ ਵੱਲੋਂ ਤਸਦੀਕੀਆਂ ਹੋਣ) ਜਿਨ੍ਹਾਂ ਦੀ ਬੈਕ ਗਰਾਊਂਡ ਅਤੇ ਕੱਪੜੇ ਫਿੱਕੇ (ਲਾਈਟ) ਰੰਗ ਦੇ ਹੋਣ, ਨਾਲ ਲਿਆਉਣ । ਪੰਜਾਬੀ ਪ੍ਰਬੋਧ ਪ੍ਰੀਖਿਆ (Punjabi Proficiency Test) ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਦੇ ਫੋਨ ਨੰ. 0175-2214469 ਤੇ ਸੰਪਰਕ ਕੀਤਾ ਜਾ ਸਕਦਾ ਹੈ ।

LEAVE A REPLY

Please enter your comment!
Please enter your name here