ਚੰਡੀਗੜ੍ਹ, 12 ਅਗਸਤ 2025 : ਸ੍ਰੋਮਣੀ ਅਕਾਲੀ ਦਲ (Shiromani Akali Dal) ਦੇ ਕੱਲ ਨਵੇ ਚੁਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਉਨ੍ਹਾਂ ’ਤੇ ਭਰੋਸਾ ਜਤਾਉਣ ਦੇ ਲਈ ਸਾਰੇ ਡੇਲੀਗੇਟ ਸਹਿਬਾਨ ਦਾ ਅਤੇ ਸਮੁੱਚੀ ਲੀਡਰਸਿੱਪ ਦਾ ਧੰਨਵਾਦ ਕੀਤਾ ।
ਪੰਜਾਬ ਦੇ ਲੋਕ ਪੰਥ ਅਤੇ ਪੰਜਬੀਆਂ ਵੱਲੋਂ ਪ੍ਰਮਾਣਿਤ ਲੀਡਰਸ਼ਿਪ ਚਾਹੁੰਦੇ ਹਨ ਨਾ ਕਿ ਥੋਪੀ ਹੋਈ ਲੀਡਰਸ਼ਿਪ
ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲੋਕਤਾਂਤਰਿਕ ਤਰੀਕੇ ਨਾਲ ਚੁਣੇ ਜਾਣ ਅਤੇ ਪੰਜ ਮੈਂਬਰੀ ਭਰਤੀ ਕਮੇਟੀ (Five member recruitment committee) ਦੀ ਅਗਵਾਈ ਹੇਠ ਜਿਸ ਤਰ੍ਹਾਂ ਲੱਖਾਂ ਦੀ ਗਿਣਤੀ ਵਿਚ ਭਰਤੀ ਹੋਈ, ਉਸ ਨੇ ਸਾਬਤ ਕਰ ਦਿੱਤਾ ਸੀ ਕਿ ਪੰਜਾਬ ਦੇ ਲੋਕ ਪੰਥ ਅਤੇ ਪੰਜਬੀਆਂ ਵੱਲੋਂ ਪ੍ਰਮਾਣਿਤ ਲੀਡਰਸ਼ਿਪ ਚਾਹੁੰਦੇ ਹਨ ਨਾ ਕਿ ਥੋਪੀ ਹੋਈ ਲੀਡਰਸ਼ਿਪ । ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਭਵਿੱਖ ਵਿਚ ਵੀ ਪੰਜਾਬੀਆਂ ਦੇ ਹਿੱਤਾਂ ਦੀ ਲੜਾਈ ਲੜੀ ਜਾਵੇਗੀ । ਉਨ੍ਹਾਂ ਫੇਰ ਤੋਂ ਸਮੁੱਚੇ ਡੇਲੀਗੇਟਾਂ ਸਹਿਬਾਨ ਦਾ ਅਤੇ ਲੀਡਰਸਿੱਪ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ।
Read More : ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਕੋਰ ਕਮੇਟੀ ਦਾ ਐਲਾਨ