ਭਾਜਪਾ ਤੇ ਚੋਣ ਕਮਿਸ਼ਨ ਦਾ ਚੋਣਾਂ ਦੌਰਾਨ ਧੋਖਾਧੜੀਆਂ ਉੱਪਰ ਪੱਖ ਬੇਨਕਾਬ ਹੋਇਆ

0
13
Amrinder Raja Waring

ਅੰਮ੍ਰਿਤਸਰ, 12 ਅਗਸਤ 2025 : ਪੰਜਾਬ ਕਾਂਗਰਸ ਦੇ ਪ੍ਰਧਾਨ (Punjab Congress President) ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਪੁਖਤਾ ਸਬੂਤ ਪੇਸ਼ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਭਾਰਤ ਦੇ ਚੋਣ ਕਮਿਸ਼ਨ (Election Commission)  ਦਾ ਚੋਣਾਂ ਸਬੰਧੀ ਧੋਖਾਧੜੀਆਂ ਉੱਪਰ ਪੱਖ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਗਿਆ ਹੈ । ਸਥਾਨਕ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਹਰਪ੍ਰਤਾਪ ਸਿੰਘ ਅਜਨਾਲਾ, ਡਾ. ਰਾਜ ਕੁਮਾਰ ਵੇਰਕਾ ਸਣੇ ਹੋਰ ਸੀਨੀਅਰ ਆਗੂਆਂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵੜਿੰਗ ਨੇ ਪੂਰੇ ਵੇਰਵੇ ਦਿੱਤੇ ਕਿ ਕਿਵੇਂ ਭਾਜਪਾ ਚੋਣ ਕਮਿਸ਼ਨ ਨਾਲ ਮਿਲ ਕੇ ਚੋਣਾਂ ਸਬੰਧੀ ਧੋਖਾਧੜੀਆਂ ਦਾ ਸਹਾਰਾ ਲੈ ਰਹੀ ਹੈ ਅਤੇ ਚੋਣਾਂ ਜਿੱਤ ਰਹੀ ਹੈ ।

ਭਾਜਪਾ ਨੇ ਚੋਣਾਂ ਚੋਰੀ ਕਰਨ ਦੇ ਵਿਲੱਖਣ ਅਤੇ ਨਵੇਂ ਤਰੀਕੇ ਕੱਢੇ ਹਨ

ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਚੋਰੀ ਕਰਨ ਦੇ ਵਿਲੱਖਣ ਅਤੇ ਨਵੇਂ ਤਰੀਕੇ ਕੱਢੇ ਹਨ । ਉਨ੍ਹਾਂ ਕਿਹਾ ਕਿ ਜਿੱਥੇ ਮਹਾਰਾਸ਼ਟਰ ਵਿੱਚ ਪਾਰਟੀ ਨੇ ਚਾਰ ਮਹੀਨਿਆਂ ਦੇ ਸਮੇਂ ਵਿੱਚ ਲਗਭਗ ਇੱਕ ਕਰੋੜ ਵੋਟਾਂ ਜੋੜੀਆਂ। ਉੱਥੇ ਹੀ ਬਿਹਾਰ ਵਿੱਚ ਇਸਨੇ 60 ਲੱਖ ਤੋਂ ਵੱਧ ਵੋਟਾਂ ਹਟਾ ਦਿੱਤੀਆਂ ਹਨ । ਉਨ੍ਹਾਂ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਦਾ ਹਵਾਲਾ ਦਿੰਦੇ ਹੋਏ, ਕਿਹਾ ਕਿ ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਵੋਟਿੰਗ ਅਧਿਕਾਰਾਂ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਭਾਜਪਾ ਦਾ ਮੰਨਣਾ ਹੈ ਕਿ ਇਕਹ ਉਸਦੀ ਪਾਰਟੀ ਨੂੰ ਵੋਟ ਨਹੀਂ ਪਾਉਣਗੇ ।

ਹੁਣ ਬਿਹਾਰ ਵਿੱਚ ਭਾਜਪਾ ਉਲਟੀ ਚਾਲ ਵਰਤ ਰਹੀ ਹੈ

ਉਨ੍ਹਾਂ ਜ਼ਿਕਰ ਕੀਤਾ ਕਿ ਲੋਕ ਸਭਾ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਮਹਾਰਾਸ਼ਟਰ ਵਿੱਚ ਇਸਨੇ ਚਾਰ ਮਹੀਨਿਆਂ ਦੇ ਅੰਦਰ-ਅੰਦਰ ਲਗਭਗ ਇੱਕ ਕਰੋੜ ਵੋਟਰ ਜੋੜਨ ਦੀ ਇੱਕ ਵਿਲੱਖਣ ਅਤੇ ਵੱਖਰੀ ਚਾਲ ਵਰਤੀ । ਉਨ੍ਹਾਂ ਕਿਹਾ ਕਿ ਨਤੀਜੇ ਵਜੋਂ, ਲੋਕ ਸਭਾ ਚੋਣਾਂ ਵਿੱਚ ਪੂਰੀ ਤਰ੍ਹਾਂ ਸਾਫ਼ ਹੋਣ ਵਾਲੀ ਭਾਜਪਾ ਨੇ ਸ਼ੁੱਧ ਧੋਖਾਧੜੀ ਨਾਲ ਵਿਧਾਨ ਸਭਾ ਚੋਣਾਂ ਜਿੱਤੀਆਂ ।

ਉਨ੍ਹਾਂ ਕਿਹਾ ਕਿ ਹੁਣ ਬਿਹਾਰ ਵਿੱਚ ਭਾਜਪਾ ਉਲਟੀ ਚਾਲ ਵਰਤ ਰਹੀ ਹੈ, ਜਦੋਂ ਕਿ ਮਹਾਰਾਸ਼ਟਰ ਵਿੱਚ ਇਸਨੇ ਇੱਕ ਕਰੋੜ ਵੋਟਰ ਜੋੜੇ, ਹੁਣ ਬਿਹਾਰ ਵਿੱਚ ਇਸਨੇ ਲਗਭਗ 60 ਲੱਖ ਵੋਟਰ ਹਟਾ ਦਿੱਤੇ ਹਨ । ਉਨ੍ਹਾਂ ਖ਼ੁਲਾਸਾ ਕੀਤਾ ਕਿ ਇਹ ਵੋਟਰ ਦਲਿਤ, ਘੱਟ ਗਿਣਤੀਆਂ, ਆਦਿਵਾਸੀ ਅਤੇ ਮਜ਼ਦੂਰ ਵਰਗ ਦੇ ਹਨ। ਇਨ੍ਹਾਂ ਨੂੰ ਇਸ ਲਈ ਹਟਾ ਦਿੱਤਾ ਗਿਆ ਹੈ, ਕਿਉਂਕਿ ਭਾਜਪਾ ਜਾਣਦੀ ਹੈ ਕਿ ਦਲਿਤ ਅਤੇ ਘੱਟ ਗਿਣਤੀਆਂ ਭਾਜਪਾ ਨੂੰ ਵੋਟ ਨਹੀਂ ਦਿੰਦੀਆਂ, ਇਸ ਲਈ ਬਿਹਤਰ ਹੈ ਕਿ ਉਨ੍ਹਾਂ ਨੂੰ ਵੋਟਰ ਸੂਚੀ ਵਿੱਚੋਂ ਹਟਾ ਦਿੱਤਾ ਜਾਵੇ ।

ਭਾਜਪਾ ਹੁਣ ਬੇਨਕਾਬ ਹੋ ਗਈ ਹੈ ਭਾਜਪਾ ਹੁਣ ਬੇਨਕਾਬ ਹੋ ਗਈ ਹੈ

ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਹੁਣ ਬੇਨਕਾਬ ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਨੇ ਕਿਵੇਂ ਗ੍ਰਾਫਿਕ ਵੇਰਵਿਆਂ ਨਾਲ ਸਾਬਤ ਕੀਤਾ ਕਿ ਕਿਸ ਤਰ੍ਹਾਂ ਕਰਨਾਟਕ ਦੇ ਮਹਾਦੇਵਪੁਰਾ ਵਿਧਾਨ ਸਭਾ ਖੇਤਰ ਵਿੱਚ ਭਾਜਪਾ ਨੇ ਇੱਕ ਲੱਖ ਜਾਅਲੀ ਵੋਟਰ ਸ਼ਾਮਲ ਕੀਤੇ ਸਨ । ਇਸੇ ਤਰ੍ਹਾਂ, ਬੇਂਗਲੁਰੂ ਕੇਂਦਰੀ ਸੰਸਦੀ ਹਲਕੇ ਦੇ ਅਧੀਨ ਆਉਣ ਵਾਲੇ ਇਸ ਵਿਧਾਨ ਸਭਾ ਖੇਤਰ ਤੋਂ ਭਾਜਪਾ ਨੂੰ 1.16 ਲੱਖ ਵੋਟਾਂ ਦੀ ਲੀਡ ਮਿਲੀ ਸੀ, ਜਿਸ ਨਾਲ ਪਾਰਟੀ ਨੇ ਉਹ ਸੀਟ ਸਿਰਫ਼ 32 ਹਜ਼ਾਰ ਵੋਟਾਂ ਨਾਲ ਜਿੱਤੀ ਸੀ। ਜੇਕਰ ਭਾਜਪਾ ਨੇ ਜਾਅਲੀ ਵੋਟਾਂ ਨਾ ਬਣਾਈਆਂ ਹੁੰਦੀਆਂ, ਤਾਂ ਇਹ ਇਸ ਹਲਕੇ ਤੋਂ ਬੁਰੀ ਤਰ੍ਹਾਂ ਹਾਰ ਜਾਂਦੀ ।

ਮਹਾਦੇਵਪੁਰਾ ਸਿਰਫ ਇੱਕ ਕੇਸ ਸਟੱਡੀ ਸੀ

ਵੜਿੰਗ ਨੇ ਕਿਹਾ ਕਿ ਮਹਾਦੇਵਪੁਰਾ ਸਿਰਫ ਇੱਕ ਕੇਸ ਸਟੱਡੀ ਸੀ, ਕਿਉਂਕਿ ਦੇਸ਼ ਭਰ ਵਿੱਚ ਕਈ ਪਾਰਲੀਮਾਨੀ ਹਲਕੇ ਹਨ, ਜਿੱਥੇ ਭਾਜਪਾ ਨੇ ਇਸ ਤਰ੍ਹਾਂ ਦੀ ਧੋਖਾਧੜੀ ਨਾਲ ਜਿੱਤ ਪ੍ਰਾਪਤ ਕੀਤੀ ਹੈ, ਉਨ੍ਹਾਂ ਨੇ ਰਾਹੁਲ ਗਾਂਧੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੋਦੀ ਆਪਣੇ ਸਹਿਯੋਗੀਆਂ ਦੇ ਥੋੜ੍ਹੇ ਜਿਹੇ ਬਹੁਮਤ ਨਾਲ ਹੀ ਪ੍ਰਧਾਨ ਮੰਤਰੀ ਹਨ। ਜੇਕਰ ਉਹ 25 ਸੀਟਾਂ ਹੋਰ ਹਾਰ ਜਾਂਦੇ, ਤਾਂ ਅੱਜ ਉਹ ਪ੍ਰਧਾਨ ਮੰਤਰੀ ਨਾ ਹੁੰਦੇ। ਜਦਕਿ ਇਹ ਤੱਥ ਹੈ ਕਿ ਉਨ੍ਹਾਂ ਨੇ ਮਹਾਦੇਵਪੁਰਾ ਵਿੱਚ ਕੀਤੀ ਗਈ ਧੋਖਾਧੜੀ ਦੀ ਤਰ੍ਹਾਂ ਘੱਟੋ-ਘੱਟ 70 ਸੀਟਾਂ ਜਿੱਤੀਆਂ ਹਨ ।

ਹੁਣ ਭਾਜਪਾ ਬਿਹਾਰ ਵਿੱਚ ਉਹੀ ਚਾਲ ਇੱਕ ਵੱਖਰੇ ਤਰੀਕੇ ਨਾਲ ਵਰਤ ਰਹੀ ਹੈ

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹੁਣ ਭਾਜਪਾ ਬਿਹਾਰ ਵਿੱਚ ਉਹੀ ਚਾਲ ਇੱਕ ਵੱਖਰੇ ਤਰੀਕੇ ਨਾਲ ਵਰਤ ਰਹੀ ਹੈ । ਉਨ੍ਹਾਂ ਵੋਟਰਾਂ ਨੂੰ ਹਟਾਇਆ ਜਾ ਰਿਹਾਂ ਹੈ, ਜਿਨ੍ਹਾਂ ਬਾਰੇ ਉਹ ਸੋਚਦੀ ਹੈ ਕਿ ਇਹ ਭਾਜਪਾ ਨੂੰ ਵੋਟ ਨਹੀਂ ਦੇਣਗੇ । ਉਨ੍ਹਾਂ ਨੇ ਬਿਹਾਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਹਵਾਲਾ ਦਿੰਦੇ ਹੋਏ, ਕਿਹਾ ਕਿ ਲੋਕਾਂ ਨੂੰ ਅਜਿਹੇ ਦਸਤਾਵੇਜ਼ ਦੇਣ ਲਈ ਕਿਹਾ ਜਾ ਰਿਹਾ ਹੈ, ਜਿਨ੍ਹਾਂ ਨੂੰ ਇੱਕ ਮਹੀਨੇ ਦੇ ਥੋੜ੍ਹੇ ਸਮੇਂ ਵਿੱਚ ਪ੍ਰਾਪਤ ਕਰਨਾ ਮੁਸ਼ਕਲ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਜਨਮ ਸਰਟੀਫਿਕੇਟ, ਪਾਸਪੋਰਟ, ਵਿਦਿਅਕ ਸਰਟੀਫਿਕੇਟ, ਨਿਵਾਸ ਸਬੰਧੀ ਸਰਟੀਫਿਕੇਟ ਜਾਂ ਸਰਕਾਰੀ ਪਛਾਣ ਪੱਤਰ ਸ਼ਾਮਲ ਹਨ। ਜਿਨ੍ਹਾਂ ਨੂੰ ਚੋਣ ਕਮਿਸ਼ਨ ਰਿਹਾਇਸ਼ ਅਤੇ ਪਛਾਣ ਦੇ ਸਬੂਤ ਵਜੋਂ ਮੰਗ ਰਿਹਾ ਹੈ ।

Read More : ਵੜਿੰਗ ਨੇ ਜਾਖੜ ਨੂੰ ਅਬੋਹਰ ਤੋਂ ਆਪਣੇ ਖ਼ਿਲਾਫ਼ ਚੋਣ ਲੜਨ ਦੀ ਦਿੱਤੀ ਚੁਣੌਤੀ

LEAVE A REPLY

Please enter your comment!
Please enter your name here