ਘਰ ਦੀ ਛੱਤ ਡਿੱਗਣ ਨਾਲ ਦੋ ਬੱਚਿਆਂ ਦੀ ਹੋਈ ਮੌਤ

0
5
Roof

ਹਰਿਆਣਾ, 11 ਅਗਸਤ 2025 : ਹਰਿਆਣਾ (Haryana) ਦੇ ਜਿ਼ਲਾ ਨੂਹ ਜਿ਼ਲੇ ਦੇ ਪਿੰਡ ਰੀਠ ਵਿਖੇ ਇਕ ਘਰ ਦੀ ਛੱਤ (Roof of the house) ਮੀਂਹ ਦੇ ਕਾਰਨ ਡਿੱਗਣ ਦੇ ਚਲਦਿਆਂ ਇੱਕ ਪਰਿਵਾਰ ਦੇ ਪੰਜ ਮੈਂਬਰ (Five members) ਮਲਬੇ ਹੇਠ ਦੱਬ ਗਏ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ । ਇਸ ਘਟਨਾ ਵਿੱਚ ਬੱਚਿਆਂ ਦੇ ਪਿਤਾ ਸਲੀਮ ਅਤੇ ਉਨ੍ਹਾਂ ਦੀ ਪਤਨੀ ਫਰਹਾਨਾ ਅਤੇ ਪੁੱਤਰ ਸਲਮਾਨ ਗੰਭੀਰ ਜ਼ਖ਼ਮੀ ਹੋ ਗਏ ।

ਕੀ ਦੱਸਿਆ ਪਿੰਡ ਵਾਸੀਆਂ ਨੇ

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਰਹਿਣ ਵਾਲਾ 40 ਸਾਲਾ ਸਲੀਮ ਆਪਣੇ ਘਰ ਵਿੱਚ ਸੌਂ ਰਿਹਾ ਸੀ । ਉਸ ਦੀ ਪਤਨੀ ਫਰਾਨਾ ਅਤੇ ਤਿੰਨ ਬੱਚੇ ਉਮਰ ਮੁਹੰਮਦ, ਸਲਮਾਨ ਅਤੇ ਧੀ ਨਾਇਰਾ ਵੀ ਉਸ ਦੇ ਨਾਲ ਸੌਂ ਰਹੇ ਸਨ । ਰਾਤ ਨੂੰ ਕਰੀਬ 1:00 ਵਜੇ ਘਰ ਦੀ ਪਿਛਲੀ ਕੰਧ ਡਿੱਗ ਪਈ ਅਤੇ ਛੱਤ ਦਾ ਮਲਬਾ ਘਰ ਵਿੱਚ ਸੁੱਤੇ ਪਰਿਵਾਰ `ਤੇ ਡਿੱਗ ਪਿਆ । ਪਰਿਵਾਰ ਦੇ ਪੰਜ ਮੈਂਬਰ ਇਸ ਹੇਠ ਦੱਬ ਗਏ ।

ਪਿੰਡ ਵਾਸੀਆਂ ਨੇ ਕਰਵਾਇਆ ਹੈ ਤਿੰਨੋਂ ਜ਼ਖ਼ਮੀਆਂ ਨੂੰ ਨਲਹੜ ਮੈਡੀਕਲ ਕਾਲਜ ਵਿੱਚ ਦਾਖ਼ਲ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਤਿੰਨੋਂ ਜ਼ਖ਼ਮੀਆਂ ਨੂੰ ਨਲਹੜ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਹੈ । 5 ਸਾਲਾ ਸਲਮਾਨ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਦਿੱਲੀ ਟਰਾਮਾ ਸੈਂਟਰ ਰੈਫ਼ਰ (Trauma Center Referral) ਕਰ ਦਿੱਤਾ ਹੈ । ਇਸ ਦੌਰਾਨ ਜ਼ਖ਼ਮੀ ਸਲੀਮ ਅਤੇ ਫਰਾਨਾ ਦਾ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ । ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਦੂਜੇ ਪਾਸੇ, ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਮਲਬੇ ਵਿਚ ਦੱਬੇ ਪੰਜ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ, ਜਦੋਂ ਬੱਚਿਆਂ ਨੂੰ ਮਲਬੇ ਤੋਂ ਕੱਢਿਆ ਗਿਆ ਤਾਂ ਉਮਰ ਮੁਹੰਮਦ ਅਤੇ ਉਸ ਦੀ ਭੈਣ ਨਾਇਰਾ ਮ੍ਰਿਤਕ ਪਾਏ ਗਏ ।

Read More : ਮੀਂਹ ਦਾ ਕਹਿਰ: ਘਰ ਦੀ ਛੱਤ ਡਿੱਗਣ ਕਾਰਨ ਮਲਬੇ ਹੇਠ ਦੱਬਿਆ ਨੌਜਵਾਨ

LEAVE A REPLY

Please enter your comment!
Please enter your name here