ਹਰਸਿਮਰਤ ਕੋਰ ਬਾਦਲ ਬਿਕਰਮ ਮਜੀਠੀਆ ਦੇ ਰੱਖੜੀ ਬੰਨਣ ਪਹੁੰਚੇ ਨਾਭਾ ਜੇਲ

0
101
Harsimrat badal

ਨਾਭਾ, 9 ਅਗਸਤ 2025 : ਨਾਭਾ ਦੀ ਨਵੀਂ ਜਿਲਾ ਜੇਲ ਨਾਭਾ (New District Jail Nabha) ਵਿੱਚ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ (Harsimrat Kaur Badal) ਜੇਲ ਚ ਬੰਦ ਅਪਣੇ ਭਰਾ ਬਿਕਰਮ ਸਿੰਘ ਮਜੀਠੀਏ ਦੇ ਰੱਖੜੀ ਬੰਨਣ ਪਹੁੰਚੇ । ਜੇਲ ਤੋਂ ਬਾਹਰ ਆਉਂਦਿਆਂ ਹਰਸਿਮਰਤ ਕੌਰ ਨੇ ਗੱਲਬਾਤ ਕਰਦਿਆ ਪ੍ਰਸ਼ਾਸਨ ਤੇ ਸਰਕਾਰ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਬੁਖਲਾਹਟ ਵਿਚ ਆ ਕੇ ਬਦਲੇ ਦੀ ਭਾਵਨਾ ਕੰਮ ਕਰ ਰਹੀ ਹੈ ਪਰ ਅਸੀਂ ਡਰਨ ਵਾਲੇ ਨਹੀਂ ਹਾਂ।

ਜੇਲ ਪ੍ਰਸ਼ਾਸਨ ਤੇ ਸਰਕਾਰ ਲਗਾਏ ਗੰਭੀਰ ਦੋਸ਼

ਉਨ੍ਹਾਂ ਕਿਹਾ ਕਿ ਮੈਨੂੰ ਗੇਟ ਦੇ ਬਾਹਰ ਕਾਫੀ ਸਮਾਂ ਖੜਾ ਕੇ ਰੱਖਿਆ ਅਤੇ ਮੈਂ ਇੰਤਜ਼ਾਰ ਕੀਤਾ ਸਿਰਫ 15 ਮਿੰਟ ਹੀ ਮੈਨੂੰ ਮੇਰੇ ਭਰਾ ਨੂੰ ਮਿਲਣ ਦਿੱਤਾ ਉਹ ਬੜੇ ਖੁਸ਼ ਸਨ। ਉਨ੍ਹਾਂ ਕਿਹਾ ਜੇਲ ਤੋਂ ਬਾਹਰ ਆ ਕੇ ਹੀ ਸਰਕਾਰ ਨਾਲ ਟੱਕਰ ਲਵਾਂਗੇ । ਇਸ ਮੌਕੇ ਤੇ ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜਿ਼ਲਾ ਪ੍ਰਧਾਨ ਅੰਮ੍ਰਿਤ ਰਾਠੀ , ਹਲਕਾ ਇੰਚਾਰਜ ਨਾਭਾ ਮੱਖਣ ਸਿੰਘ ਲਾਲਕਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਪਹੁੰਚੇ ਹੋਏ ਸਨ ।

Read More : ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਪਹੁੰਚੇ ਤਿੰਨ ਸਾਬਕਾ ਮੰਤਰੀ

LEAVE A REPLY

Please enter your comment!
Please enter your name here