ਜੰਮੂ-ਕਸ਼ਮੀਰ ਭ੍ਰਿਸ਼ਟਾਚਾਰ ਵਿਰੋਧੀ ਦਸਤੇ ਨੇ ਜੂਨੀਅਰ ਸਹਾਇਕ ਨੂੰ ਕੀਤਾ ਗ੍ਰਿਫ਼ਤਾਰ

0
15
Bribe

ਜੰਮੂ ਕਸ਼ਮੀਰ, 9 ਅਗਸਤ 2025 : ਭਾਰਤ ਦੇਸ਼ ਦੇ ਸੂਬੇ ਜੰਮੁ ਕਸ਼ਮੀਰ (Jammu and Kashmir) ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਇੱਕ ਜੂਨੀਅਰ ਸਹਾਇਕ ਨੂੰ 4000 ਰੁਪਏ ਦੀ ਰਿਸ਼ਵਤ (Bribe of Rs. 4000) ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ ।

ਕੀ ਸਿ਼ਕਾਇਤ ਮਿਲੀ ਸੀ ਬਿਊਰੋ ਨੂੰ

ਜੰਮੂ ਅਤੇ ਕਸ਼ਮੀਰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (Anti-Corruption Bureau) ਨੂੰ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸ਼ਿਕਾਇਤਕਰਤਾ ਨੂੰ ਏ. ਸੀ. ਆਰ. ਰਾਜੌਰੀ ਦਫ਼ਤਰ ਵਿੱਚ ਆਪਣੇ ਨਾਮ ’ਤੇ 3 ਮਰਲੇ ਜ਼ਮੀਨ ਰਜਿਸਟਰ ਕਰਵਾਉਣੀ ਸੀ, ਜਿਸ ਲਈ ਉਸ ਨੇ ਸਬੰਧਤ ਕਲਰਕ ਨੂੰ ਇਹ ਫਾਈਲ ਸੌਂਪੀ ਅਤੇ ਉਸ ਨੇ ਰਜਿਸਟ੍ਰੇਸ਼ਨ ਲਈ ਉਸ ਤੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਅਤੇ ਬਾਅਦ ’ਚ ਮਾਮਲਾ 4 ਹਜ਼ਾਰ ਰੁਪਏ ਵਿੱਚ ਤੈਅ ਹੋਇਆ ।

ਕੌਣ ਹੈ ਪਕੜਿਆ ਗਿਆ ਜੂਨੀਅਰ ਸਹਾਇਕ

ਜੰਮੁ ਕਸ਼ਮੀਰ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵਲੋਂ ਜਿਸ ਜੂਨੀਅਰ ਸਹਾਇਕ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜਿਆ ਗਿਆ ਹੈ ਨਵਾਜ਼ (Nawaz)  ਪੁੱਤਰ ਨਸੀਰ ਹੁਸੈਨ ਵਾਸੀ ਸਾਜ ਤਹਿਸੀਲ ਥਾਣਾ ਮੰਡੀ ਹੈ । ਉਕਤ ਵਿਅਕਤੀ ਦੀ ਫੜੋ-ਫੜੀ ਲਈ ਇੱਕ ਟੀਮ ਬਣਾਈ ਸੀ ਜਿਸ ਵਲੋਂ ਵਿਛਾਏ ਗਏ ਜਾਲ ਵਿਚ ਉਕਤ ਵਿਅਕਤੀ ਕਾਬੂ ਆ ਗਿਆ ।

ਕਿਥੇ ਤਾਇਨਾਤ ਹੈ ਪਕੜਿਆ ਗਿਆ ਵਿਅਕਤੀ

ਨਵਾਜ ਸਹਾਇਕ ਕਮਿਸ਼ਨਰ ਮਾਲ ਰਾਜੌਰੀ ਦੇ ਦਫ਼ਤਰ ਵਿੱਚ ਜੂਨੀਅਰ ਸਹਾਇਕ ਵਜੋਂ ਤਾਇਨਾਤ ਹੈ ਅਤੇ ਉਸ ਕੋਲ ਜੂਨੀਅਰ ਸਹਾਇਕ ਸਬ ਰਜਿਸਟਰਾਰ ਦਾ ਵਾਧੂ ਚਾਰਜ ਵੀ ਹੈ ।

ਭ੍ਰਿਸ਼ਟਾਚਾਰੀ ਵਿਰੁੱਧ ਕਿਹੜੀ ਧਾਰਾ ਤਹਿਤ ਦਰਜ ਕੀਤਾ ਗਿਆ ਹੈ ਕੇਸ

ਸ਼ਿਕਾਇਤਕਰਤਾ (Complainant) ਦੀ ਸਿ਼ਕਾਇਤ ਤੇ ਜਿਸ ਜੂਨੀਅਰ ਸਹਾਇਕ ਨੂੰ ਰਿਸ਼ਵਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 7 ਤਹਿਤ ਏ. ਸੀ. ਬੀ. ਪੁਲਸ ਸਟੇਸ਼ਨ ਰਾਜੌਰੀ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਇੰਸਪੈਕਟਰ ਇੰਦਰਬੀਰ ਕੌਰ ਗ੍ਰਿਫ਼ਤਾਰ

LEAVE A REPLY

Please enter your comment!
Please enter your name here