ਝੀਲ ਵਿੱਚ ਡੁੱਬਣ ਨਾਲ ਹਰਿਆਣਵੀ ਨੌਜਵਾਨ ਦੀ ਹੋਈ ਮੌ.ਤ

0
12
youth dies

ਹਰਿਆਣਾ, 8 ਅਗਸਤ 2025 : ਹਰਿਆਣਾ ਦੇ ਸ਼ਹਿਰ ਜੀਂਦ (Jind) ਦੇ ਵਸਨੀਕ ਇਕ ਨੌਜਵਾਨ ਦੀ ਅਮਰੀਕਾ ਵਿਖੇ ਝੀਲ ਵਿਚ ਡੁੱਬਣ ਨਾਲ ਮੌ.ਤ ਹੋ ਗਈ ਹੈ ।

ਕੌਣ ਹੈ ਜੀਂਦ ਵਾਸੀ ਨੌਜਵਾਨ

ਜੀਂਦ ਜਿਲ੍ਹੇ ਦੇ ਉਚਾਨਾ ਇਲਾਕੇ ਦੇ ਘੋਘਾਰੀਆਂ ਪਿੰਡ (Ghoghari village) ਦਾ 37 ਸਾਲਾ ਸੰਦੀਪ ਬੁਰਾ ਤਿੰਨ ਸਾਲ ਪਹਿਲਾਂ 60 ਲੱਖ ਰੁਪਏ ਖ਼ਰਚ ਕਰਕੇ ਡੰਕੀ ਰਾਹੀਂ ਅਮਰੀਕਾ ਗਿਆ ਸੀ । ਸੰਦੀਪ ਪੰਜ ਤੋਂ ਛੇ ਮਹੀਨੇ ਪਨਾਮਾ ਦੇ ਜੰਗਲਾਂ ਵਿੱਚ ਰਿਹਾ। ਇਸ ਦੌਰਾਨ ਉਹ ਭੁੱਖਾ-ਪਿਆਸਾ ਰਿਹਾ । ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਸੰਦੀਪ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਚਲਾ ਗਿਆ ਅਤੇ ਫ਼ੌਜ ਦੇ ਕੈਂਪ ਵਿੱਚ ਰਿਹਾ।

ਝੀਲ ਵਿਚ ਗਿਆ ਨੌਜਵਾਨ ਫਸ ਗਿਆ ਸੀ ਲਹਿਰਾਂ ਵਿਚ

ਜੀਂਦ ਦੇ ਇੱਕ ਨੌਜਵਾਨ ਦੀ ਅਮਰੀਕਾ (America) ਵਿੱਚ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਇਹ ਨੌਜਵਾਨ ਆਪਣੇ ਦੋਸਤਾਂ ਨਾਲ ਝੀਲ (Lake) `ਤੇ ਨਹਾਉਣ ਗਿਆ ਸੀ ਅਤੇ ਲਹਿਰਾਂ ਵਿੱਚ ਫਸ ਗਿਆ ਅਤੇ ਡੁੱਬ ਗਿਆ । ਨੌਜਵਾਨ ਨੂੰ ਝੀਲ ਵਿੱਚੋਂ ਬਾਹਰ ਕੱਢਣ ਤੋਂ ਬਾਅਦ, ਲਗਭਗ 25 ਮਿੰਟਾਂ ਤੱਕ ਸੀ. ਪੀ. ਆਰ. (C. P. R.) ਦਿੱਤਾ ਗਿਆ, ਪਰ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ । ਮ੍ਰਿਤਕ ਦੀ ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ ।

Read More : ਅਮਰੀਕਾ ਵਿਚ ਹੋਈ ਇਕ ਹੋਰ ਨੌਜਵਾਨ ਦੀ ਦੀ ਮੌ.ਤ

LEAVE A REPLY

Please enter your comment!
Please enter your name here