ਰਾਜਪੁਰਾ, 8 ਅਗਸਤ 2025 : ਜ਼ਿਲ੍ਹਾ ਪਟਿਆਲਾ ਵਿੱਚ ਗਰਮੀਆਂ ਦੌਰਾਨ ਖੇਡ ਮੁਕਾਬਲਿਆਂ (Sports competitions) ਦੀ ਲੜੀ ਦੇ ਤਹਿਤ, ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਖੋ-ਖੋ ਦੇ ਮੁਕਾਬਲੇ ਲੜਕੀਆਂ ਅਤੇ ਲੜਕਿਆਂ ਦੋਵਾਂ ਕੈਟਾਗਰੀਆਂ ਵਿੱਚ ਅੰਡਰ-14,17 ਅਤੇ 19 ਉਮਰ ਗੁੱਟ ਦੇ ਮੁਕਾਬਲੇ ਜਾਰੀ ਹਨ ।
ਮੁਕਾਬਲੇ ਕਰਵਾਏ ਜਾ ਰਹੇ ਹਨ ਜ਼ਿਲ੍ਹਾ ਅਤੇ ਉਪ ਸਿੱਖਿਆ ਅਫ਼ਸਰ ਦੀ ਦੇਖ-ਰੇਖ ਹੇਠ
ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਜੋਨ ਰਾਜਪੁਰਾ ਦੇ ਜੋਨਲ ਸਕੱਤਰ ਅਤੇ ਖੇਡ ਅਧਿਆਪਕ ਡਾ. ਰਾਜਿੰਦਰ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਮੁਕਾਬਲੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਅਤੇ ਉਨ੍ਹਾਂ ਦੇ ਸਰੀਰਕ ਵਿਕਾਸ ਲਈ ਮਹੱਤਵਪੂਰਨ ਹਨ ।
ਹਾਕੀ, ਕਬੱਡੀ, ਵਾਲੀਬਾਲ, ਬਾਸਕਟਬਾਲ (Hockey, Kabaddi, Volleyball, Basketball) ਦੇ ਮੁਕਾਬਲੇ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐੱਨ ਟੀ ਸੀ ਵਿਖੇ, ਬੈਡਮਿੰਟਨ, ਯੋਗਾ ਅਤੇ ਸ਼ਤਰੰਜ ਦੇ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਵਿਖੇ, ਖੋ-ਖੋ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ, ਕ੍ਰਿਕੇਟ ਦੇ ਮੁਕਾਬਲੇ ਨਿਰਮਲ ਕਾਂਤਾ ਸਟੇਡੀਅਮ ਵਿਖੇ ਆਯੋਜਿਤ ਕਰਵਾਏ ਜਾ ਰਹੇ ਹਨ ।
ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨ. ਟੀ. ਸੀ. ਰਾਜਪੁਰਾ ਦੀ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਡਰ-14 ਲੜਕੀਆਂ ਦੀ ਖੋ-ਖੋ ਕੈਟਾਗਰੀ ਵਿੱਚ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨ. ਟੀ. ਸੀ. ਰਾਜਪੁਰਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਇਲ ਮਾਡਲ ਸਕੂਲ ਬਸੰਤਪੁਰਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ । ਬੈਡਮਿੰਟਨ ਅੰਡਰ 19 ਵਿੱਚ ਪੀ ਐੱਮ ਸ੍ਰੀ ਐਨ. ਟੀ. ਸੀ. ਨੇ ਪਹਿਲਾ ਸਥਾਨ, ਖੋ ਖੋ ਅੰਡਰ 17 ਲੜਕੀਆਂ ਦਾ ਫਾਇਨਲ ਮੁਕਾਬਲਾ ਸਰਕਾਰੀ ਹਾਈ ਸਕੂਲ ਖੇੜੀ ਗੰਡਿਆਂ ਅਤੇ ਸਮਾਰਟ ਮਾਇੰਡ ਪਬਲਿਕ ਸਕੂਲ ਦਰਮਿਆਨ ਖੇਡਿਆ ਜਾਣਾ ਹੈ ।
ਕਬੱਡੀ ਦੇ ਵਿੱਚ ਸ. ਸ. ਸ. ਸ. ਮਾਣਕਪੁਰ ਲੜਕੇ ਰਹੇ ਪਹਿਲੇ ਸਥਾਨ ਤੇ
ਕਬੱਡੀ ਦੇ ਵਿੱਚ ਸ. ਸ. ਸ. ਸ. ਮਾਣਕਪੁਰ ਲੜਕੇ (S. S. S. S. Manakpur Boys) ਪਹਿਲੇ ਸਥਾਨ ਤੇ ਰਹੇ । ਜੇਤੂ ਟੀਮ ਦੇ ਖਿਡਾਰੀਆਂ ਨੇ ਦ੍ਰਿੜਤਾ, ਫੁਰਤੀ ਅਤੇ ਟੀਮ ਵਰਕ ਦਾ ਭਰਪੂਰ ਪ੍ਰਦਰਸ਼ਨ ਕਰਕੇ ਦਰਸਾਇਆ ਕਿ ਉਹ ਭਵਿੱਖ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਵੀ ਕਾਮਯਾਬ ਹੋ ਸਕਦੇ ਹਨ। ਸਕੂਲ ਮੁਖੀ ਸੁਧਾ ਕੁਮਾਰੀ ਹੈੱਡ ਮਿਸਟ੍ਰੈਸ ਅਤੇ ਖੇਡ ਅਧਿਆਪਕਾਂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਉਡਾਣਾਂ ਭਰਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ।
Read More : ਖੇਡਾਂ ਵਤਨ ਪੰਜਾਬ ਦੀਆਂ 2024# ਸਾਈਕਲਿੰਗ ਖੇਡ ਮੁਕਾਬਲਿਆਂ ਦੇ ਅਖੀਰਲੇ ਦਿਨ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ