ਨਵੀਂ ਦਿੱਲੀ, 7 ਅਗਸਤ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ 70 ਵਿਧਾਇਕਾਂ (70 MLAs) ਨੂੰ ਅਧਿਕਾਰਤ ਵਰਤੋਂ ਲਈ ਜਿਥੇ ਐਪਲ ਆਈਫੋਨ 16 ਪਰੋ ਫੋਨ (Apple iPhone 16 Pro phone) ਮਿਲੇ ਹਨ, ਉਥੇ ਉਨ੍ਹਾਂ ਨੂੰ ਨਵੇਂ ਆਈਪੈਡ ਅਤੇ ਟੈਬਲੇਟ ਵੀ ਮਿਲੇ ਹਨ । ਦੱਸਣਯੋਗ ਹੈ ਕਿ ਜਿਨ੍ਹਾਂ 70 ਵਿਧਾਇਕਾਂ ਨੂੰ ਆਈਪੈਡ ਤੇ ਟੈਬਲੇਟ ਤੇ ਆਈਫੋਨ ਮਿਲੇ ਹਨ ਵਿਚ ਵਿਰੋਧੀ ਧਿਰ ਦੇ ਵਿਧਾਇਕ ਵੀ ਸ਼ਾਮਲ ਹਨ ।
ਕਿਊਂ ਦਿੱਤੇ ਗਏੇ ਹਨ ਵਿਧਾਇਕਾਂ ਨੂੰ ਇਹ ਆਈਫੋਨ ਤੇ ਟੈਬਲੈਟ
ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕਾਂ ਨੂੰ ਜੋ ਨਵੇਂ ਆਈਪੈਡ ਅਤੇ ਟੈਬਲੇਟ (New iPads and tablets) ਵੀ ਮਿਲੇ ਹਨ ਦਾ ਮੁੱਖ ਕਾਰਨ ਕਾਗਜ਼ ਰਹਿਤ ਹੋਣ ਦਾ ਹਿੱਸਾ ਹੈ । ਇਹ ਤਬਦੀਲੀ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਐਨ. ਈ. ਵੀ. ਏ.) ਦੀ ਸ਼ੁਰੂਆਤ ਲਈ ਕੀਤੀ ਗਈ ਹੈ, ਜੋ ਵਿਧਾਨ ਸਭਾ ਨੂੰ ਡਿਜੀਟਲ ਢੰਗ ਨਾਲ ਚਲਾਉਣ ਵਿਚ ਸਹਾਇਤਾ ਕਰਦੀ ਹੈ ।
ਪਹਿਲੀ ਵਾਰ ਸੰਸਦ ਮੈਂਬਰਾਂ ਕੀਤੀ ਸੈਸ਼ਨ ਦੌਰਾਨ ਅਪਣੇ ਨਵੇਂ ਉਪਕਰਣਾਂ ਦੀ ਵਰਤੋਂ
ਪਹਿਲੀ ਵਾਰ ਸਾਰੇ ਸੰਸਦ ਮੈਂਬਰਾਂ (Members of Parliament) ਨੇ ਸੈਸ਼ਨ ਦੌਰਾਨ ਅਪਣੇ ਨਵੇਂ ਉਪਕਰਣਾਂ ਦੀ ਵਰਤੋਂ ਕੀਤੀ । ਵਿਧਾਇਕਾਂ ਨੂੰ ਜੁਲਾਈ ਵਿਚ ਸਿਸਟਮ ਦੀ ਵਰਤੋਂ ਕਰਨ ਦੀ ਸਿਖਲਾਈ ਦਿਤੀ ਗਈ ਸੀ । ਹਾਲਾਂਕਿ ਇਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਹੰਗਾਮਾ ਹੋ ਗਿਆ ਅਤੇ ਯੂਜ਼ਰਸ ਨੇ ਅਪਣੀ ਪ੍ਰਤੀਕਿਰਿਆ ਦਿਤੀ । ਕਈਆਂ ਨੇ ਇਸ ਨੂੰ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਦਸਿਆ । ਕੁੱਝ ਲੋਕਾਂ ਨੇ ਇਹ ਵੀ ਹੈਰਾਨੀ ਜ਼ਾਹਰ ਕੀਤੀ ਕਿ ‘ਮੇਕ ਇਨ ਇੰਡੀਆ’ ਅੰਦੋਲਨ ਦਾ ਕੀ ਹੋਇਆ ।
Read More : 20 ਜਨਵਰੀ ਨੂੰ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਸੰਯੁਕਤ ਕਿਸਾਨ ਮੋਰਚਾ ਕਰੇਗਾ ਪ੍ਰਦਰਸ਼ਨ