ਰਾਜਪੁਰਾ, 4 ਅਗਸਤ 2025 : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ ਇਕ ਵਿਅਕਤੀ ਵਿਰੁੱਧ ਹਵਾਲਾਤ ਵਿਚੋਂ ਧੱਕਾ ਮਾਰ ਕੇ ਭੱਜਣ ਤੇ ਵੱਖ-ਵੱਖ ਧਾਰਾਵਾਂ 262, 221, 132 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਚਲਹੇੜੀ ਥਾਣਾ ਸੰਭੂ ਸ਼ਾਮਲ ਹੈ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਸੀਨੀਅਰ ਸਿਪਾਹੀ ਸੁਰਜੀਤ ਸਿੰਘ ਨੰ. 377/ਪਟਿ. (ਨਾਇਟ ਮੁਨਸ਼ੀ) ਥਾਣਾ ਸਿਟੀ ਰਾਜਪੁਰਾ ਨੇ ਦੱਸਿਆ ਕਿ ਏ. ਐਸ. ਆਈ. ਬਲਦੇਵ ਸਿੰਘ ਨੇ ਹਰਵਿੰਦਰ ਸਿੰਘ ਦੇ ਖਿਲਾਫ ਮੁੱ ਨੰ. 185 ਮਿਤੀ 1 ਅਗਸਤ 2025 ਐਕਸਾਇਜ ਐਕਟ ਥਾਣਾ ਸਿਟੀ ਰਾਜਪੁਰਾ ਦਰਜ ਕਰਕੇ ਬੰਦ ਹਵਾਲਾਤ ਕਰਵਾਇਆ ਸੀ ਪਰ ਅਗਲੇ ਦਿਨ ਸਮਾ 05.16 ਏ. ਐਮ. ਤੇ ਹਰਵਿੰਦਰ ਸਿੰਘ ਨੇ ਕਿਹਾ ਕਿ ਉਸਦੇ ਪੇਟ ਵਿੱਚ ਦਰਦ ਹੋ ਰਿਹਾ ਹੈ ਅਤੇ ਹਵਾਲਾਤ (Prison) ਵਿੱਚ ਲੇਟਣ ਲੱਗਾ ਤਾਂ ਉਸਨੇ ਉਸਨੂੰ ਬਾਹਰ ਕੱਢ ਕੇ ਪਾਣੀ ਦਾ ਗਿਲਾਸ ਫੜਾਇਆ ਤਾਂ ਹਰਵਿੰਦਰ ਸਿੰਘ ਸੀਨੀਅਰ ਸਿਪਾਹੀ ਸੁਰਜੀਤ ਸਿੰਘ ਨੂੰ ਧੱਕਾ ਮਾਰ ਕੇ ਭੱਜ ਗਿਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈੈ ।
Read More : 4 ਕਿਲੋ ਭੁੱਕੀ ਬਰਾਮਦ ਹੋਣ ਤੇ ਇਕ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ