ਹਰਿਆਣਾ ਵਿਧਾਨ ਸਭਾ ਦਾ ਆਗਾਮੀ ਸੈਸ਼ਨ ਕੀਤਾ ਜਾਵੇਗਾ 22 ਤੋਂ ਸ਼ੁਰੂ : ਮੁੱਖ ਮੰਤਰੀ

0
5
CM Saini

ਚੰਡੀਗੜ੍ਹ, 2 ਅਗਸਤ 2025 : ਹਰਿਆਣਾ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ਦੀ ਸ਼ੁਰੂਆਤ 22 ਅਗਸਤ ਤੋਂ ਕੀਤੇ ਜਾਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਦੱਸਿਆ ਕਿ ਕੈਬਨਿਟ ਮੀਟਿੰਗ ਵਿਚ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ, 2014 (Haryana Sikh Gurdwaras (Management) Act, 2014  ਵਿਚ ਹੋਰ ਸੋਧ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿਤੀ, ਜਿਸ ਦਾ ਉਦੇਸ਼ ਰਾਜ ਵਿਚ ਸਿੱਖ ਗੁਰਦੁਆਰਿਆਂ ਦੇ ਪ੍ਰਬੰਧਨ ਨੂੰ ਨਿਯੰਤਰਤ ਕਰਨ ਵਾਲੇ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ।

ਸੋਧਾਂ ਦਾ ਉਦੇਸ਼ ਹੈ ਪਾਰਦਰਸ਼ਤਾ ਵਧਾਉਣਾ

ਸੋਧਾਂ ਦਾ ਉਦੇਸ਼ ਪਾਰਦਰਸ਼ਤਾ ਵਧਾਉਣਾ, ਨਿਆਂਇਕ ਨਿਗਰਾਨੀ ਨੂੰ ਯਕੀਨੀ ਬਣਾਉਣਾ ਅਤੇ ਗੁਰਦੁਆਰਾ ਜਾਇਦਾਦਾਂ ਦੀ ਘੋਸ਼ਣਾ ਅਤੇ ਪ੍ਰਸ਼ਾਸਨ ਲਈ ਇਕ ਸਪੱਸ਼ਟ ਢਾਂਚਾ ਪ੍ਰਦਾਨ ਕਰਨਾ ਹੈ। ਪ੍ਰਮੁੱਖ ਤਬਦੀਲੀਆਂ ਵਿਚੋਂ ਇਕ ਐਕਟ ਦੀ ਧਾਰਾ 17(2)() ਨੂੰ ਹਟਾਉਣਾ ਹੈ, ਜੋ ਪਹਿਲਾਂ ਗੁਰਦੁਆਰਾ ਕਮੇਟੀ ਨੂੰ ਅਪਣੇ ਮੈਂਬਰਾਂ ਨੂੰ ਹਟਾਉਣ ਦਾ ਅਧਿਕਾਰ ਦਿੰਦੀ ਸੀ। ਇਹ ਸ਼ਕਤੀ ਹੁਣ ਧਾਰਾ 46 ਦੇ ਤਹਿਤ ਨਿਆਂਇਕ ਕਮਿਸ਼ਨ ਕੋਲ ਹੋਵੇਗੀ। ਇਸ ਤੋਂ ਇਲਾਵਾ, ਧਾਰਾ 44 ਅਤੇ 45 ਨੂੰ ਬਦਲ ਦਿਤਾ (Sections 44 and 45 have been amended.) ਗਿਆ ਹੈ ਅਤੇ ਨਵੇਂ ਗਠਿਤ ਨਿਆਂਇਕ ਕਮਿਸ਼ਨ ਨੂੰ ਵੋਟਰ ਯੋਗਤਾ, ਅਯੋਗਤਾ, ਗੁਰਦੁਆਰਾ ਕਰਮਚਾਰੀਆਂ ਦੀ ਸੇਵਾ ਮਾਮਲਿਆਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਸਬੰਧਤ ਚੋਣ ਜਾਂ ਨਿਯੁਕਤੀ ਨਾਲ ਸਬੰਧਤ ਵਿਵਾਦਾਂ ਨੂੰ ਹੱਲ ਕਰਨ ਦੀ ਵਿਸ਼ੇਸ਼ ਸ਼ਕਤੀ ਦਿਤੀ ਗਈ ਹੈ।

ਹਰਿਆਣਾ ਵਿਧਾਨ ਸਭਾ ਦਾ ਆਗਾਮੀ ਸੈਸ਼ਨ 22 ਅਗੱਸਤ ਤੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਬਿਜਨਸ ਐਡਵਾਈਜਰੀ ਕਮੇਟੀ ਇਸ ਨੂੰ ਆਖ਼ਰੀ ਮੱਤ ਪੇਸ਼ ਕਰੇਗੀ। ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦਸਿਆ ਕਿ ਲਾਡੋ ਲੱਛਮੀ ਯੋਜਨਾ ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਦਾ ਪੋਰਟਲ ਵੀ ਜਾਰੀ ਕੀਤਾ ਜਾਵੇਗਾ ।

Read More : ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਭੱਖਿਆ ਵਿਵਾਦ, ਰਾਜਪਾਲ ਕੋਲ ਪਹੁੰਚਿਆ ਮਾਮਲਾ 

LEAVE A REPLY

Please enter your comment!
Please enter your name here