ਨੈਸ਼ਨਲ ਹਾਈਵੇ ‘ਤੇ ਸਲਿਪ ਰੋਡ ਦੀ ਮੁਰੰਮਤ ਕਰਵਾਈ

0
9
https://aakshnews.com/single-post/after-a-letter-written-by-the-patiala-divisional-commissioner-to-the-project-director-of-the-national-highway-authority-the-slip-road-on-rajpura-national-highway-was-repaired

ਪਟਿਆਲਾ, 1 ਅਗਸਤ 2025 : ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ (Divisional Commissioner) ਵਿਨੈ ਬੁਬਲਾਨੀ ਵੱਲੋਂ ਰਾਜਪੁਰਾ ਵਿਖੇ ਨੈਸ਼ਨਲ ਹਾਈਵੇ ‘ਤੇ ਬਣਾਏ ਜਾ ਰਹੇ ਫਲਾਈਓਵਰ ਜੰਕਸ਼ਨ ਨੇੜੇ ਸਲਿਪ ਰੋਡ ਦੀ ਮਾੜੀ ਹਾਲਤ ਦਾ ਨੋਟਿਸ ਲੈ ਕੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਪ੍ਰਜੈਕਟ ਇੰਪਲੀਮੈਂਟੇਸ਼ਨ ਯੂਨਿਟ, ਅੰਬਾਲਾ ਦੇ ਪ੍ਰਾਜੈਕਟ ਡਾਇਰੈਕਟਰ ਨੂੰ ਲਿਖੇ ਅਰਧ ਸਰਕਾਰੀ ਪੱਤਰ ਦਾ ਅਸਰ ਤੁਰੰਤ ਦੇਖਣ ਨੂੰ ਮਿਲਿਆ ਹੈ ।

ਰੋਡ ਦੀ ਮੁਰੰਮਤ ਕਰਕੇ ਰਾਹਗੀਰਾਂ ਨੂੰ ਮੁਸ਼ਕਿਲ ਨਾ ਆਉਣ ਦੇਵੇ ਨੈਸ਼ਨਲ ਹਾਈਵੇ ਅਥਾਰਟੀ : ਵਿਨੈ ਬੁਬਲਾਨੀ

ਐਨ. ਐਚ. ਏ. ਆਈ. (N. H. A. I.)  ਨੇ ਇਸ ਪੱਤਰ ‘ਤੇ ਤੁਰੰਤ ਕਾਰਵਾਈ ਕਰਦਿਆਂ ਸਲਿਪ ਰੋਡ ਦੀ ਮੁਰੰਮਤ ਕਰਵਾ ਦਿੱਤੀ ਹੈ । ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਆਪਣੇ ਅਰਧ ਸਰਕਾਰੀ ਪੱਤਰ ਵਿੱਚ ਲਿਖਿਆ ਹੈ ਕਿ ਰਾਹਗੀਰਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਲਿਪ ਰੋਡ ਦੀ ਮੁਰੰਮਤ ਕਰਵਾਈ ਜਾਵੇ ਤਾਂ ਕਿ ਜੀ.ਟੀ. ਰੋਡ ‘ਤੇ ਰਾਜਪੁਰਾ ਤੋਂ ਲੁਧਿਆਣਾ ਤੇ ਪਟਿਆਲਾ ਆਉਣ ਵਾਲੇ ਵਾਹਨ ਚਾਲਕ ਕਿਸੇ ਹਾਦਸੇ ਦੇ ਸ਼ਿਕਾਰ ਨਾ ਹੋਣ ।

ਉਨ੍ਹਾਂ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਨਵੇਂ ਬਣ ਰਹੇ ਫਲਾਈਓਵਰ ਦੇ ਦੋਵੇਂ ਪਾਸੇ ਬੰਦ ਹੋਣ ਕਰਕੇ ਸਲਿਪ ਰੋਡ ਚੱਲ ਰਹੇ ਹਨ ਪਰੰਤੂ ਇਨ੍ਹਾਂ ਦੀ ਹਾਲਤ ਬਹੁਤ ਮਾੜੀ ਹੈ, ਜਿਸ ਕਰਕੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਵਿਨੈ ਬੁਬਲਾਨੀ (Vinay Bublani) ਨੇ ਕਿਹਾ ਹੈ ਕਿ ਉਨ੍ਹਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ (Project Director of the National Highway Authority)  ਨੂੰ ਸਖ਼ਤ ਸਲਾਹ ਦਿਤੀ ਹੈ ਕਿ ਉਹ ਭਵਿੱਖ ਵਿੱਚ ਇਸ ਗੱਲ ਦਾ ਧਿਆਨ ਰੱਖਣ ਕਿ ਸੜਕ ‘ਤੇ ਹਾਦਸੇ ਰੋਕਣ ਲਈ ਰੋਡ ਦੀ ਮੁਰੰਮਤ ਤੁਰੰਤ ਕਰਵਾਈ ਜਾਵੇ ।

Read More : ਸਰਕਾਰੀ ਦਫਤਰਾਂ ‘ਚ ਮੋਬਾਇਲ ਫੋਨ ਦੀ ਵਰਤੋਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ

LEAVE A REPLY

Please enter your comment!
Please enter your name here