ਤਿੰਨ ਵਿਅਕਤੀਆਂ ਵਿਰੁੱਧ ਪਰਸ ਖੋਹ ਕੇ ਫਰਾਰ ਹੋਣ ਤੇ ਕੇਸ ਦਰਜ

0
54
purse and fleeing

ਸਮਾਣਾ, 29 ਜੁਲਾਈ 2025 : ਥਾਣਾ ਸਿਟੀ ਸਮਾਣਾ (Police Station City Samana) ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 304 (2), 126 (2) ਬੀ. ਐਨ. ਐਸ. ਤਹਿਤ ਪਰਸ ਖੋਹ ਕੇ ਫਰਾਰ (Ran away after snatching a purse) ਹੋਣ ਤੇ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮੋਨੂੰ ਪੁੱਤਰ ਰਮੇਸ਼, ਲਵਲੀ ਪੁੱਤਰ ਮਹਿੰਦਰ ਵਾਸੀਆਨ ਨੇੜੇ ਸਨੀ ਦੇਵ ਮੰਦਰ ਮੋਤੀਆ ਬਜਾਰ ਸਮਾਣਾ, ਕਰਨ ਪੁੱਤਰ ਰਕੇਸ਼ ਵਾਸੀ ਨੀਲਗੜ੍ਹ ਮੁਹੱਲਾ ਸਮਾਣਾ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਦਰਸ਼ਨੀ ਕੋਰ ਪਤਨੀ ਕ੍ਰਿਸ਼ਨ ਵਾਸੀ ਮਰਦਾਹੇੜੀ ਥਾਣਾ ਸਦਰ ਸਮਾਣਾ ਨੇ ਦੱਸਿਆ ਕਿ 27 ਜੁਲਾਈ ਨੂੰ ਜਦੋਂ ਉਹ ਅਗਰਸੈਨ ਚੋਂਕ ਸਮਾਣਾ ਕੋਲ ਜਾ ਜਾ ਰਹੀ ਸੀ ਤਾਂ ਉਪਰੋਕਤ ਵਿਅਕਤੀ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਅਤੇ ਉਸਨੂੰ ਘੇਰ ਕੇ ਉਸਦਾ ਪਰਸ ਖੋਹ ਕੇ ਫਰਾਰ ਹੋ ਗਏ ।

ਕੀ ਕੀ ਸੀ ਪਰਸ ਵਿਚ

ਸਿ਼ਕਾਇਤਕਰਤਾ ਦਰਸ਼ਨੀ ਕੌੌਰ ਨੇ ਦੱਸਿਆ ਕਿ ਪਰਸ ਵਿੱਚ ਇਕ ਮੋਬਾਇਲ ਅਤੇ 2000 ਰੁਪਏ ਸਨ ਤੇ ਮੋਟਰਸਾਇਕਲ ਤੇਜ ਹੋਣ ਕਾਰਨ ਉਪਰੋਕਤ ਵਿਅਕਤੀ ਸੀਤਾ-ਗੀਤਾ ਕਲੋਨੀ ਸਮਾਣਾ ਕੋਲ ਡਿੱਗ ਪਏ ਸਨ ਪਰ ਮੌਕੇ ਤੇ ਇੱਕ ਵਿਅਕਤੀ ਬਲਵਿੰਦਰ ਸਿੰਘ ਨੇ ਜਦੋਂ ਉਪਰੋਕਤ ਵਿਅਕਤੀਆਂ ਨੂੰ ਫੜ੍ਹਨਾ ਚਾਹਿਆ ਪਰ ਉਹ ਫਰਾਰ ਹੋ ਗਏ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਫੈਕਟਰੀ ਦਫ਼ਤਰ ਵਿਚੋਂ ਐਲ. ਈ. ਡੀ. ਤੇ ਪੈਸੇ ਚੋਰੀ ਕਰਨ ਤੇ ਕੇਸ ਦਰਜ

LEAVE A REPLY

Please enter your comment!
Please enter your name here