ਬ੍ਰੇਨ ਹੈਮਰੇਜ ਨਾਲ ਅੰਮ੍ਰਿਤਸਰ ਦੇ ਨੌਜਵਾਨ ਦੀ ਹੋਈ ਦੁਬਈ ਵਿੱਚ ਮੌਤ

0
10
youth dies

ਅੰਮ੍ਰਿਤਸਰ, 28 ਜੁਲਾਈ 2025 : ਗਲਫ ਕੰਟਰੀ ਦੁਬਈ ਵਿਖੇ ਇਕ ਪੰਜਾਬੀ ਨੌਜਵਾਨ ਦੀ ਬ੍ਰੇਨ ਹੈਮਰੇਜ ਨਾਲ ਮੌਤ ਹੋ ਗਈ ਹੈ। ਨੌਜਵਾਨ ਪੰਜਾਬ ਦੇ ਜਿ਼ਲਾ ਅੰਮ੍ਰਿਤਸਰ ਦੇ ਜਿ਼ਲਾ ਮਜੀਠਾ ਦੇ ਨੇੜੇ ਭਾਗਵਾ ਪਿੰਡ ਦਾ ਰਹਿਣ ਵਾਲਾ ਹੈ। ਨੌਜਵਾਨ ਜੋ ਕਿ 30 ਸਾਲਾਂ ਦਾ ਹੈ ਦਾ ਨਾਮ ਗੁਰਜੰਟ ਸਿੰਘ ਹੈ ਅਤੇ ਮੌਤ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਲਾਸ਼ ਵੀ ਅੰਮ੍ਰਿਤਸਰ ਵਿਖੇ ਪਹੁੰਚ ਗਈ ਹੈ ।

ਦੁਬਈ ਤੋਂ ਨੌਜਵਾਨ ਦੀ ਲਾਸ਼ ਲਿਆਉਣ ਵਿਚ ਟਰੱਸਟ ਨੇ ਕੀਤੀ ਮਦਦ

ਸੰਸਾਰ ਭਰ ਵਿਚ ਲੋਕ ਸੇਵਾ ਵਿਚ ਪ੍ਰਸਿੱਧ ਸਰਬਤ ਦਾ ਭਲਾ ਟਰੱਸਟ ਵਲੋਂ ਅੱਜ ਫਿਰ ਇਕ ਨੌਜਵਾਨ ਜਿਸਦੀ ਮੌਤ ਦੁਬਈ ਵਿਖੇ ਬ੍ਰੇਨ ਹੈਮਰੇਜ ਨਾਲ ਹੋਈ ਹੈ ਦੀ ਲਾਸ਼ ਉਸਦੇ ਘਰਦਿਆਂ ਤੱਕ ਪਹੁੰਚਾਉਣ ਵਿਚ ਪਹਿਲਾਂ ਵਾਂਗ ਹੀ ਜੀ-ਤੋੜ ਮਿਹਨਤ ਕੀਤੀ ਹੈ ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ. ਐਸ. ਪੀ. ਸਿੰਘ ਓਬਰਾਏ ਨੇ ਕਿਹਾ ਕਿ ਗੁਰਜੰਟ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਪਿਛਲੇ 6 ਸਾਲਾਂ ਤੋਂ ਦੁਬਈ ਵਿਚ ਕੰਮ ਕਰ ਰਿਹਾ ਸੀ। ਪਰਿਵਾਰ ਅਨੁਸਾਰ, ਉਸਦੀ ਸਿਹਤ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। 24 ਜੁਲਾਈ ਨੂੰ ਬ੍ਰੇਨ ਹੈਮਰੇਜ ਕਾਰਨ ਉਸ ਦੀ ਮੌਤ ਹੋ ਗਈ ਗਈ ।

Read More : ਦੁਬਈ ‘ਚ ਹੋਈ ਸੀ ਨੌਜਵਾਨ ਦੀ ਮੌ.ਤ, ਡਾ.ਓਬਰਾਏ ਦੇ ਯਤਨਾਂ ਸਦਕਾ ਅੰਮ੍ਰਿਤਸਰ ਪਹੁੰਚੀ ਮ੍ਰਿਤਕ ਦੇਹ 

LEAVE A REPLY

Please enter your comment!
Please enter your name here