ਪਟਿਆਲਾ 28 ਜੁਲਾਈ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਇਰਾਦਾ ਕਤਲ (Murder attempt) ਦਾ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਗਜੀਤ ਸਿੰਘ (ਮਾਲਕ ਜਸ਼ਨ ਪੈਟਰੋਲ ਪੰਪ ਨੇੜੇ ਐਸ. ਡੀ. ਹੋਟਲ ਪਟਿ.) ਅਤੇ ਇਸਦਾ ਅਣਪਛਾਤਾ ਸਾਥੀ ਸ਼ਾਮਲ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਸਤਪਾਲ ਸਿੰਘ ਪੁੱਤਰ ਅਨੌਖ ਸਿੰਘ ਵਾਸੀ ਅਰਬਨ ਐਸਟੇਟ ਪਟਿਆਲਾ ਨੇ ਦੱਸਿਆ ਕਿ ਉਸਦਾ ਸਰਹੰਦ ਬਾਈਪਾਸ ਰੋਡ ਪਟਿਆਲਾ ਵਿਖੇ ਬਾਜਵਾ ਨਾਮ ਦਾ ਫਿਲਿੰਗ ਸਟੇਸ਼ਨ ਹੈ ਤੇ 27 ਜੁਲਾਈ 2025 ਨੂੰ ਉਹ ਪੈਟਪੋਲ ਪੰਪ ਤੇ ਮੌਜੂਦ ਸੀ ਤੇ ਇੱਕ ਕਾਲੇ ਰੰਗ ਦੀ ਥਾਰ ਗੱਡੀ ਆਈ ਤਾਂ ਕੰਡਕਟਰ ਸੀਟ ਤੇ ਬੈਠੇ ਜਗਜੀਤ ਸਿੰਘ ਨੇ ਉਸਨੁੂੰ ਅਵਾਜ ਮਾਰ ਕੇ ਬੁਲਾਇਆ ਤੇ ਜਦੋਂ ਉਹ ਉਸ ਕੋਲ ਗਿਆ ਤਾ ਉਪਰੋਕਤ ਵਿਅਕਤੀ ਗੱਲਬਾਤ ਦੌਰਾਨ ਬਹਿਸਬਾਜੀ (Argumentative) ਕਰਨ ਲੱਗ ਪਿਆ ਅਤੇ ਤਹਿਸ਼ ਵਿੱਚ ਆ ਕੇ ਆਪਣੇ ਡੱਬ ਵਿੱਚ ਲਗਾਇਆ ਹੋਇਆ ਰਿਵਾਲਵਰ (Revolver) ਕੱਢ ਲਿਆ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉਪਰ ਸਿੱਧਾ ਫਾਇਰ ਕੀਤਾ ।
ਸਿ਼ਕਾਇਤਕਰਤਾ ਨੇ ਦੱਸਿਆ ਕਿਜਿਸਦੇ ਚਲਦਿਆਂ ਇੱਕਦਮ ਸਾਇਡ ਹੋਣ ਕਾਰਨ ਉਹ ਬੱਚ ਗਿਆ ਤੇ ਇਕੱਠ ਹੁੰਦਾ ਦੇਖ ਕੇ ਉਪਰੋਕਤ ਵਿਅਕਤੀ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਘਟਨਾਕ੍ਰਮ ਦਾ ਮੁੱਖ ਕਾਰਨ ਦੋਵਾਂ ਧਿਰਾਂ ਦਾ ਪੈਟਰੋਲ ਪੰਪ ਸਬੰਧੀ ਕੋਰਟ ਕੇਸ ਚੱਲਣਾ ਹੈ ।
Read More : ਕਹੀ ਮਾਰ ਕੇ ਬੰਦਾ ਮੌਤ ਦੇ ਘਾਟ ਉਤਾਰਨ ਤੇ ਕਤਲ ਕੇਸ ਦਰਜ