ਖੰਨਾ, 28 ਜੁਲਾਈ 2025 : ਪੰਜਾਬ ਦੇ ਸ਼ਹਿਰ ਖੰਨਾ ਦੇ ਪਿੰਡ ਜਗੇੜਾ ਵਿਖੇ ਧਾਰਮਿਕ ਸਥਾਨ ਤੋਂ ਦਰਸ਼ਨ ਕਰ ਕੇ ਆ ਰਹੇ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕਅਪ ਗੱਡੀ ਨਹਿਰ ਵਿਚ ਡਿੱਗਣ (Falling into the canal) ਨਾਲ ਤਕਰੀਬਨ 29 ਸ਼ਰਧਾਲੂ ਸਵਾਰ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿਚ 6 ਸ਼ਰਧਾਲੂਆਂ ਦੀ ਮੌਤ (6 pilgrims died) ਹੋ ਗਈ ਹੈ, ਜਿਨ੍ਹਾਂ ਵਿਚ 2 ਬੱਚੇ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਕਈ ਸ਼ਰਧਾਲੂ ਲਾਪਤਾ ਵੀ ਹਨ ।
ਸ਼ਰਧਾਲੂ ਗਏ ਸਨ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਸ਼ਰਧਾਲੂ ਮਾਤਾ ਨੈਣਾ ਦੇਵੀ (Mother Naina Devi) ਦੇ ਦਰਸ਼ਨਾਂ ਲਈ ਗਏ ਸਨ ਤੇ ਜਦੋਂ ਉਹ ਮੱਥਾ ਟੇਕ ਕੇ ਮਾਲੇਰਕੋਟਲਾ ਵਾਪਸ ਆ ਰਹੇ ਸਨ ਤਾਂ ਬੀਤੀ ਦੇਰ ਰਾਤ ਰਾੜਾ ਸਾਹਿਬ ਤੋਂ ਜਗੇੜਾ ਪੁਲ਼ ਵੱਲ ਜਾਂਦਿਆਂ ਉਨ੍ਹਾਂ ਦੀ ਗੱਡੀ ਨਹਿਰ ਵਿਚ ਡਿੱਗ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਉਸੇ ਵੇਲੇ ਬਚਾਅ ਕਾਰਜ ਅਰੰਭ ਦਿੱਤੇ ਗਏ। ਇਸ ਹਾਦਸੇ ਵਿਚ 6 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ।
ਇਨ੍ਹਾਂ ਵਿਚ 2 ਬੱਚੇ ਵੀ ਸ਼ਾਮਲ ਹਨ। ਕਈ ਸ਼ਰਧਾਲੂਆਂ ਨੂੰ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ ਹੈ ਤੇ ਕਈ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।ਇਸ ਸਬੰਧੀ ਮਾਲੇਰਕੋਟਲਾ ਦੇ ਪਿੰਡ ਮਾਣਕਵਾਲ ਦੇ ਸਰਪੰਚ ਕੇਸਰ ਸਿੰਘ ਨੇ ਦੱਸਿਆ ਹੈ ਕਿ ਗੱਡੀ ਵਿਚ 29 ਲੋਕ ਸਵਾਰ ਸਨ। ਇਨ੍ਹਾਂ ਵਿਚੋਂ 6 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲਾਪਤਾ ਹਨ। ਉਨ੍ਹਾਂ ਦੱਸਿਆ ਬਾਕੀ ਅਜੇ ਹਸਪਤਾਲ ਵਿਚ ਦਾਖ਼ਲ ਹਨ ।
Read More : ਜੰਮੂ-ਕਸ਼ਮੀਰ ਦੇ ਸੋਨਮਰਗ ‘ਚ ਵਾਪਰਿਆ ਵੱਡਾ ਹਾਦਸਾ , ਸਿੰਧ ਦਰਿਆ ‘ਚ ਕਾਰ ਡਿੱਗਣ ਨਾਲ 4 ਲੋਕਾਂ ਦੀ ਹੋਈ ਮੌਤ