ਲੰਡਨ, 28 ਜੁਲਾਈ 2025 : ਵਿਦੇਸ਼ੀ ਧਰਤੀ ਬ੍ਰਿਟ੍ਰੇਨ (Britain) ਦੇਸ਼ ਦੇਸ਼ ਅੰਦਰ ਰਹਿ ਰਹੇ ਗੈਰ-ਬ੍ਰਿਟੇਨੀ ਯਾਨੀ ਕਿ ਸੰਸਾਰ ਵਿਚ ਵੱਖ-ਵੱਖ ਥਾਵਾਂ ਤੋਂ ਆ ਕੇ ਬ੍ਰਿਟੇਨ ਵਿਚ ਰਹਿ ਰਹੇ ਵਿਅਕਤੀਆਂ (ਪ੍ਰਵਾਸੀਆਂ) ਦੀਆਂ ਸੋਸ਼ਲ ਮੀਡੀਆ ਪੋਸਟਾਂ ਤੇ ਪੈਣੀ ਨਜ਼ਰ (Pay attention to social media posts) ਰੱਖਣ ਲਈ ਜਾਸੂਸੀ ਦਸਤੇ ਬਣਾਉਣ ਜਾ ਰਿਹਾ ਹੈ । ਜਿਸਦੇ ਚਲਦਿਆਂ ਬ੍ਰਿਟਿਸ਼ ਸਰਕਾਰ ਸੋਸ਼ਲ ਮੀਡੀਆ ਉਤੇ ਪ੍ਰਵਾਸੀ ਵਿਰੋਧੀ IAnti-immigrant) ਪੋਸਟਾਂ ਉਤੇ ਨਜ਼ਰ ਰੱਖਣ ਲਈ ਇਕ ਨਵੀਂ ਖੁਫੀਆ ਇਕਾਈ ਬਣਾਉਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ ਤਾਂ ਜੋ ਇਨ੍ਹਾਂ ਪੋਸਟਾਂ ਨਾਲ ਹਿੰਸਕ ਪ੍ਰਦਰਸ਼ਨਾਂ ਨਾ ਭੜਕ ਸਕਣ।
ਕਿਸ ਤਰ੍ਹਾਂ ਪਤਾ ਲੱਗਿਆ ਉਕਤ ਯੋਜਨਾ ਦਾ
ਬ੍ਰਿਟੇਨ ਦੇ ਸ਼ਹਿਰ ਲੰਡਨ ’ਚ ਨੈਸ਼ਨਲ ਪੁਲਸ ਕੋਆਰਡੀਨੇਸ਼ਨ ਸੈਂਟਰ ’ਚ ਕੰਮ ਕਰ ਰਹੀ ਕੌਮੀ ਇੰਟਰਨੈੱਟ ਖੁਫੀਆ ਜਾਂਚ ਟੀਮ ਦੀ ਯੋਜਨਾ ਬਰਤਾਨੀਆਂ ਦੀ ਪੁਲਸ ਮੰਤਰੀ ਡੇਮ ਡਾਇਨਾ ਜਾਨਸਨ ਨੇ ਸੰਸਦ ਮੈਂਬਰਾਂ ਨੂੰ ਲਿਖੀ ਚਿੱਠੀ ’ਚ ਸਾਹਮਣੇ ਆਈ ਹੈ । ਐਨ. ਪੀ. ਓ. ਸੀ. ਸੀ. ਪਿਛਲੇ ਸਾਲ ਸ਼ੁਰੂ ਹੋਏ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨਾਂ (Anti-immigration protests) ਦੀ ਤਰ੍ਹਾਂ ਹੀ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਯੂ. ਕੇ. ਭਰ ਵਿਚ ਪੁਲਸ ਬਲਾਂ ਲਈ ਕੇਂਦਰੀ ਯੋਜਨਾ ਪ੍ਰਦਾਨ ਕਰਦਾ ਹੈ। ਨਵੀਂ ਇਕਾਈ ਦੀ ਯੋਜਨਾ ਅਜਿਹੇ ਸਮੇਂ ਆਈ ਹੈ ਜਦੋਂ ਸ਼ਰਨ ਮੰਗਣ ਵਾਲਿਆਂ ਦੇ ਹੋਟਲਾਂ ਦੇ ਬਾਹਰ ਪ੍ਰਦਰਸ਼ਨ ਨੋਰਵਿਚ, ਲੀਡਜ਼ ਅਤੇ ਬੋਰਨਮਾਊਥ ਵਰਗੇ ਸ਼ਹਿਰਾਂ ਵਿਚ ਫੈਲ ਗਏ ਹਨ ।
Read More : ਅਮਰੀਕਾ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਅਰਜ਼ੀਆਂ ਲੈਣੀਆਂ ਕੀਤੀ ਸ਼ੁਰੂ