ਅੰਮ੍ਰਿਤਸਰ, 28 ਜੁਲਾਈ 2025 : 8 ਮਾਰਚ ਨੂੰ ਫੁੱਟਬਾਲ ਟੂਰਨਾਮੈਂਟ ਦੌਰਾਨ ਇਕ 14 ਸਾਲਾਂ ਗੁਰਸੇਵਕ ਸਿੰਘ (Gursewak Singh) ਨਾਮ ਦੇ ਬੱਚੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਸ਼ਾਮਲ ਵਿਅਕਤੀ ਦਾ ਪੁਲਸ ਵਲੋਂ ਐਨਕਾਊਂਟਰ (Encounter) ਕਰ ਦਿੱਤਾ ਗਿਆ ਹੈ । ਇਸ ਦੌਰਾਨ ਜਦੋਂ ਉਹ ਭੱਜਣ ਲੱਗਿਆ ਤਾਂ ਪੁਲਸ ਦੀ ਗੋਲੀ ਦਾ ਸਿ਼ਕਾਰ ਹੋ ਗਿਆ ਤੇ ਲੱਤ ਵਿਚ ਗੋਲੀ ਵੱਜਣ ਕਰਕੇ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ ਹੈ ।
ਕੀ ਦੱਸਿਆ ਡੀ. ਐਸ. ਪੀ. ਨੇ
ਡਿਪਟੀ ਸੁਪਰਡੈਂਟ ਆਫ ਪੁਲਸ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦਸਿਆ ਕਿ ਥਾਣਾ ਮਹਿਤਾ ਦੀ ਪੁਲਿਸ ਟੀਮ ਨੇ ਐਸ.
ਐਚ. ਓ. ਇੰਸਪੈਕਟਰ ਹਰਪਾਲ ਸਿੰਘ ਦੀ ਅਗਵਾਈ ਹੇਠ ਬੋਜਾ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ । ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕਰਨ ਸਿੰਘ ਮੋਟਰਸਾਈਕਲ ’ਤੇ ਆਇਆ ਅਤੇ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਉਸ ਨੇ ਪੁਲਿਸ ’ਤੇ ਗੋਲੀ ਚਲਾਈ। ਪੁਲਿਸ ਵਲੋਂ ਜਵਾਬੀ ਕਾਰਵਾਈ ’ਚ ਫ਼ਾਇਰਿੰਗ (Firing) ਕੀਤੀ ਗਈ ਜਿਸ ’ਚ ਉਹ ਜ਼ਖ਼ਮੀ ਹੋ ਗਿਆ । ਮੁਲਜ਼ਮ ਕੋਲੋਂ ਇਕ 9 ਐਮ. ਐਮ. ਪਿਸਤੌਲ, ਤਿੰਨ ਜ਼ਿੰਦਾ ਰੌਂਦ ਅਤੇ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ ਹੈ । ਉਨ੍ਹਾਂ ਦਸਿਆ ਕਿ ਉਕਤ ਮੁਲਜ਼ਮ ਥਾਣਾ ਮਹਿਤਾ ਵਿਚ ਦਰਜ ਮੁਕੱਦਮੇ ਵਿਚ ਲੋੜੀਂਦਾ ਸੀ ।
Read More : ਤਰਨਤਾਰਨ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਵੱਡਾ ਐਨਕਾਊਂਟਰ; ਜਵਾਬੀ ਕਾਰਵਾਈ ਦੌਰਾਨ ਇੱਕ ਮੁਲਜ਼ਮ ਜ਼ਖਮੀ