ਜ਼ਬਰਦਸਤੀ ਸਰੀਰਕ ਸਬੰਧ ਬਣਾ ਕੇ ਪ੍ਰੈਗਨੈਂਟ ਕਰਨ ਤੇ ਪੋਸਕੋ ਐਕਟ ਤਹਿਤ ਕੇਸ ਦਰਜ

0
4
POCSO Act

ਸ਼ੰਭੂ, 26 ਜੁਲਾਈ 2025 : ਥਾਣਾ ਸ਼ੰਭੂ (Shambhu Police Station) ਪੁਲਸ ਨੇ ਇਕ ਵਿਅਕਤੀ ਗੁਰਸੇਵਕ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਹੰਡਾਣਾ ਥਾਣਾ ਸਨੌਰ ਵਿਰੁੱਧ ਪੋਸਕੋ ਐਕਟ (POSCO Act) ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਸਾਲ 2022 ਵਿਚ ਉਸਦੀ ਦੋਸਤੀ ਉਪਰੋਕਤ ਵਿਅਕਤੀ ਗੁਰਸੇਵਕ ਸਿੰਘ ਨਾਲ ਹੋਈ ਸੀ ਤੇ ਸਾਲ 2023 ਵਿਚ ਜਦੋਂ ਉਹ ਆਪਣੇ ਘਰ ਵਿਚ ਇਕੱਲੀ ਸੀ ਤਾਂ ਉਪਰੋਕਤ ਵਿਅਕਤੀ ਨੇ ਘਰ ਆ ਕੇ ਉਸਨੂੰ ਡਰਾ-ਧਮਕਾ ਕੇ ਉਸ ਨਾਲ ਸਰੀਰਕ ਸਬੰਧ (Sexual intercourse) ਬਣਾਏ ਅਤੇ ਇਸ ਤੋਂ ਬਾਅਦ ਕਈ ਵਾਰ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਤੇ ਜਦੋਂ ਸਾਲ 2025 ਵਿਚ ਉਸਨੇ ਆਪਣਾ ਪ੍ਰੈਗਨੈਂਸੀ ਟੈਸਟ ਕਰਵਾਇਆ ਤਾਂ ਉਹ ਪਾਜੀਟਿਵ ਨਿਕਲਿਆ। ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਬਲਾਤਕਾਰ ਮਾਮਲੇ ‘ਚ ਫਸੇ ਏਜਾਜ਼ ਖਾਨ ਦੀਆਂ ਵਧੀਆਂ ਮੁਸ਼ਕਲਾਂ

LEAVE A REPLY

Please enter your comment!
Please enter your name here