ਪਾਤੜਾਂ, 26 ਜੁਲਾਈ 2025 : ਥਾਣਾ ਪਾਤੜਾਂ (Police Station Patran) ਦੀ ਪੁਲਸ ਨੇ ਪੰਜ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 108,3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਲਖਵਿੰਦਰ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਪਿੰਡ ਹਰਿਆਉ ਖੁਰਦ, ਦੇਸਾ ਪੁੱਤਰ ਬੁੱਗਰ ਖਾਨ ਵਾਸੀ ਲਾਡਬੰਨਜਾਰਾ ਖੁਰਦ, ਲਖਵਿੰਦਰ ਸਿੰਘ ਪੁੱਤਰ ਗੇਜ ਸਿੰਘ ਵਾਸੀ ਹਰਿਆਉ ਕਲਾਂ ਥਾਣਾ ਪਾਤੜਾ, ਲਖਵਿੰਦਰ ਸਿੰਘ ਦਾ ਭਰਾ ਅਤੇ ਭਤੀਜਾ ਸ਼ਾਮਲ ਹੈ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਮਲਕੀਤ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਪਿੰਡ ਨਿਆਲ ਥਾਣਾ ਪਾਤੜਾਂ ਨੇ ਦੱਸਿਆ ਕਿ ਉਸਦਾ ਲੜਕਾ ਦਵਿੰਦਰ ਸਿੰਘ ਜੋ 50 ਸਾਲਾਂ ਦੇ ਕਰੀਬ ਦੀ ਉਮਰ ਦਾ ਹੈ ਅਤੇ ਉਸਦਾ ਦੋਸਤ ਹਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਨਿਆਲ (Village Niyal) ਥਾਣਾ ਪਾਤੜਾ ਜੋ ਕਿ ਲਖਵਿੰਦਰ ਸਿੰਘ ਦੇ ਟਰੱਕ ਤੇ ਡਰਾਈਵਰੀ ਕਰਦੇ ਸਨ ਲਖਵਿੰਦਰ ਸਿੰਘ ਨੇ ਉਹਨਾ ਤੇ 65,500 ਰੁਪਏ ਟਰੱਕ ਵਿੱਚੋ ਚੋਰੀ ਕਰਨ ਦਾ ਦੋਸ਼ ਲਗਾਇਆ ਸੀ, ਜਿਸਦੀ ਪੜ੍ਹਤਾਲ ਸਬੰਧੀ ਲਖਵਿੰਦਰ ਸਿੰਘ ਨੇ ਆਪਣੀ ਮਾਲ ਮੋਟਰਜ ਦੁਕਾਨ ਸੰਗਰੂਰ ਰੋਡ ਪਾਤੜਾਂ ਵਿਖੇ ਦੋਵਾਂ ਨੂੰ ਬੁਲਾਇਆ ਸੀ, ਜਿੱਥੇ ਉਪਰੋਕਤ ਵਿਅਕਤੀਆਂ ਵੱਲੋ ਉਸਦੇ ਲੜਕੇ ਅਤੇ ਹਰਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ (Beaten up) ਗਈ, ਜਿਸ ਦੋਹਾਂ ਨੇ ਆਪਣੀ ਬੇਇਜੱਤੀ ਸਮਝਦਿਆਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ (Suicide) ਕਰ ਲਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਮੋਗਾ ਵਿਖੇ ਪ੍ਰੇਮੀ ਜੋੜੇ ਨੇ ਆਤਮ-ਹੱਤਿਆ ਕਰਕੇ ਕੀਤੀ ਜੀਵਨ ਲੀਲਾ ਸਮਾਪਤ