ਕਹੀ ਮਾਰ ਕੇ ਬੰਦਾ ਮੌਤ ਦੇ ਘਾਟ ਉਤਾਰਨ ਤੇ ਕਤਲ ਕੇਸ ਦਰਜ

0
6
Murder

ਭਾਦਸੋਂ, 26 ਜੁਲਾਈ 2025 : ਥਾਣਾ ਭਾਦਸੋਂ (Bhadson Police Station) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 103 ਬੀ. ਐਨ. ਐਸ. ਤਹਿਤ ਕਹੀ ਮਾਰ ਕੇ ਬੰਦਾ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਹੋਇਆ ਹੈ ਕੇਸ ਦਰਜ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਲਕੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਮੱਲੇਵਾਲ ਥਾਣਾ ਭਾਦਸੋਂ ਸ਼ਾਮਲ ਹੈ ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ-ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਗਗਨਦੀਪ ਕੋਰ ਪਤਨੀ ਜਗਪਾਲ ਸਿੰਘ ਵਾਸੀ ਪਿੰਡ ਮੱਲੇਵਾਲ ਥਾਣਾ ਭਾਦਸੋਂ ਨੇ ਦੱਸਿਆ ਕਿ 23 ਜੁਲਾਈ 2025 ਨੂੰ ਉਪਰੋਕਤ ਵਿਅਕਤੀ ਨੇ ਉਸਦੇ ਪਤੀ ਨੂੰ ਕਾਫੀ ਗਾਲੀ ਗਲੋਚ ਕੀਤਾ ਸੀ ਪਰ ਗੁਆਂਢੀਆਂ ਨੇ ਮੌਕੇ ਤੇ ਆ ਕੇ ਮਲਕੀਤ ਸਿੰਘ (Malkit Singh) ਨੂੰ ਲੜਾਈ ਕਰਨ ਤੋ ਰੋਕ ਲਿਆ ਸੀ ਪਰ ਮਲਕੀਤ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੀ ਕਹੀ ਦੇ ਵਾਰ ਸੁੱਤੇ ਪਏ ਉਸਦੇ (ਸਿ਼ਕਾਇਤਕਰਤਾ) ਦੇ ਪਤੀ ਦੇ ਸਿਰ ਤੇ ਕੀਤੇ ਤੇ ਜਦੋਂ ਉਹ ਮਲਕੀਤ ਸਿੰਘ ਨੂੰ ਹਟਾਉਣ ਲੱਗੀ ਤਾਂ ਮਲਕੀਤ ਸਿੰਘ ਉਸਨੂੰ ਧੱਕਾ ਮਾਰ ਕੇ ਮੌਕੇ ਤੋ ਭੱਜ ਗਿਆ।

ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸ ਵਲੋਂ ਰੌਲਾ ਪਾਉਣ ਤੇ ਗੁਆਂਢੀ ਆ ਗਏ ਅਤੇ ਉਸਦੇ ਪਤੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਇਲਾਜ ਲਈ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਹਾਲਤ ਜਿਆਦਾ ਸੀਰੀਅਸ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਪਰ ਪੀ. ਜੀ. ਆਈ. ਪੁਹੰਚਦਿਆਂ ਹੀ ਉਸਦੇ ਪਤੀ ਦੀ ਮੌਤ ਹੋ ਗਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਮੋਟਰਸਾਈਕਲ ਸਵਾਰ ਵਿਰੁੱਧ ਫੇਟ ਮਾਰ ਕੇ ਇਕ ਨੂੰ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ

LEAVE A REPLY

Please enter your comment!
Please enter your name here