ਚੰਡੀਗੜ੍ਹ, 26 ਜੁਲਾਈ 2025 : ਪੰਜਾਬ ਦੀ ਸਰਹਿੰਦ ਨਹਿਰ (Sirhind Canal) ਵਿਚ ਲੰਘੇ ਦਿਨਾਂ ਡਿੱਗੀ ਕਾਰ ਵਿਚ ਸਵਾਰ 11 ਜਣਿਆਂ ਨੂੰ ਸਹੀ ਸਲਾਮਤ ਬਾਹਰ ਕੱਢਣ ਵਾਲੀ ਪੰਜਾਬ ਪੁਲਸ ਦੀ ਪੀ. ਸੀ. ਆਰ. ਟੀਮ ਦੀ ਮਦਦ ਕਰਨ ਵਾਲੇ ਕ੍ਰਿ਼ਸ਼ਨ ਕੁਮਾਰ (Krishna Kumar) ਤੇ ਜਸਕਰਨ ਸਿੰਘ (Jaskaran Singh) ਨਾਲ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮੁਲਾਕਾਤ ਕੀਤੀ ਤੇ ਮਿਲ ਕੇ ਸ਼ਾਬਾਸ਼ੀ ਤੇ ਹੱਲਾਸ਼ੇਰੀ ਦਿੰਦਿਆਂ ਦੋਹਾਂ ਜਣਿਆਂ ਨੂੰ ਆਉਣ ਵਾਲੀ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਰਕਸ਼ਕ ਮੈਡਲ ਨਾਲ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ।
ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਚੰਡੀਗੜ੍ਹ ਵਿਖੇ ਸਰਕਾਰੀ ਰਿਹਾਇਸ਼ ਤੇ ਪੰਜਾਬ ਪੁਲਸ ਦੀ ਪੀ. ਸੀ. ਆਰ. ਟੀਮ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਨਗਦ ਇਨਾਮ ਵੀ ਦਿੱਤਾ ਗਿਆ ਹੈ ।
Read More : ਮੁੱਖ ਮੰਤਰੀ ਮਾਨ ਨੇ ਕੀਤੀ ਬਠਿੰਡਾ ਦੀ ਪੀ. ਸੀ. ਆਰ. ਟੀਮ ਨਾਲ ਮੁਲਾਕਾਤ