ਪਠਾਨਕੋਟ, 26 ਜੁਲਾਈ 2025 : ਨਸ਼ੇ ਵਰਗੀ ਨਾ-ਮੁਰਾਦ ਬਿਮਾਰੀ ਜਿਸਨੂੰ ਵੀ ਲੱਗੀ ਉਹ ਨਸ਼ਾ ਕਰਨ ਵਾਲੇ ਨੂੰ ਵੀ ਖਾ ਗਈ ਤੇ ਨਸ਼ਾ ਕਰਨ ਵਾਲੇ ਦੇ ਨਾਲ ਜੁੜੇ ਵਿਅਕਤੀਆਂ ਨੂੰ ਵੀ, ਜਿਸਦੀ ਇਕ ਤਾਜ਼ਾ ਉਦਾਹਰਣ ਪੰਜਾਬ ਦੇ ਸ਼ਹਿਰ ਪਠਾਨਕੋਟ (Pathankot) ਤੋਂ ਮਿਲਦਾ ਹੈ। ਜਿਥੇ ਇਕ ਮਾਂ ਆਪਣੇ ਪੁੱਤਰ ਦੇ ਨਸ਼ੇੜੀਪੁਣੇ ਤੋਂ ਇੰਨੀ ਜਿ਼ਆਦਾ ਦੁਖੀ ਆ ਗਈ ਕਿ ਉਸਨੇ ਜਹਿਰ ਨਿਗਲ ਕੇ ਖੁਦਕੁਸ਼ੀ (Suicide) ਦਾ ਰਾਹਤ ਅਪਣਾਉ਼ਦਿਆਂ ਮੌਤ ਨੂੰ ਵੀ ਸਵੀਕਾਰਨਾ ਠੀਕ ਸਮਝਿਆ।
ਕੌਣ ਹੈ ਖੁਦਕੁਸ਼ੀ ਕਰਨ ਵਾਲੀ ਮਹਿਲਾ ਰੂਪੀ ਮਾਂ
ਪਠਾਨਕੋਟ ਵਿਖੇ ਨਸ਼ੇੜੀ ਪੁੱਤ ਦੇ ਨਸ਼ੇੜੀਪੁਣੇ ਤੋਂ ਦੁਖੀ ਆ ਕੇ ਜਹਿਰ ਖਾ ਕੇ ਆਤਮ-ਹੱਤਿਆ ਕਰਨ ਵਾਲੀ ਮਹਿਲਾ ਰੂਪੀ ਮਾਂ ਦਾ ਨਾਮ ਮਨਜੀਤ ਕੌਰ ਹੈ ਤੇ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਪੁੱਤਰ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ : ਡੀ. ਐਸ. ਪੀ.
ਡਿਪਟੀ ਸੁਪਰਡੈਂਟ ਆਫ ਪੁਲਸ (ਡੀ. ਐੱਸ. ਪੀ.) (ਸਿਟੀ) ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਮ੍ਰਿਤਕਾ ਦੇ ਪੁੱਤਰ ਅਵਤਾਰ ਸਿੰਘ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕਾ ਦੇ ਪਤੀ ਸੁਰਿੰਦਰ ਪਾਲ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦਾ ਪੁੱਤ ਲੰਬੇ ਸਮੇਂ ਤੋਂ ਨਸ਼ਿਆਂ ਦਾ ਆਦੀ ਹੈ ਅਤੇ ਰੋਜ਼ਾਨਾ ਨਸ਼ੇ ਲਈ ਆਪਣੀ ਮਾਂ ਤੋਂ ਪੈਸੇ ਦੀ ਮੰਗਦਾ ਸੀ ਤੇ ਹਾਲ ਹੀ ਵਿੱਚ ਉਸ ਨੇ ਆਪਣੇ-ਆਪ ਨੂੰ ਖ਼ਤਮ ਕਰਨ ਦੀ ਧਮਕੀ ਵੀ ਦਿੱਤੀ ਸੀ, ਜਿਸ ਤੋਂ ਉਸ ਦੀ ਮਾਂ ਡਰ ਗਈ ।
ਦੱਸਣਯੋਗ ਹੈ ਕਿ ਮਨਜੀਤ ਕੌਰ (Manjit Kaur) ਨੇ ਆਪਣੇ ਪੁੱਤ ਦੇ ਰੋਜ਼ ਦੇ ਕਲੇਸ਼ ਤੋਂ ਤੰਗ ਆ ਗਈ ਹੈ, ਜਿਸ ਤੋਂ ਬਾਅਦ ਉਸ ਨੇ ਕੋਈ ਜ਼ਹਿਰੀਲੀ ਵਸਤੂ (Poisonous substance) ਨਿਗਲ ਲਈ । ਜ਼ਹਿਰ ਨਿਗਲਣ ਬਾਅਦ ਤੋਂ ਪਰਿਵਾਰ ਮਨਜੀਤ ਕੌਰ ਨੂੰ ਸਿਵਲ ਹਸਪਤਾਲ ਪਠਾਨਕੋਟ ਇਲਾਜ ਲਈ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
Read More : ਮੋਗਾ ਵਿਖੇ ਪ੍ਰੇਮੀ ਜੋੜੇ ਨੇ ਆਤਮ-ਹੱਤਿਆ ਕਰਕੇ ਕੀਤੀ ਜੀਵਨ ਲੀਲਾ ਸਮਾਪਤ