ਸਲਫਾਸ ਖਾ ਕੇ ਦੋ ਵਿਅਕਤੀਆਂ ਨੇ ਕੀਤੀ ਆਪਣੀ ਜੀਵਨ ਲੀਲਾ ਖਤਮ

0
10
consuming sulfas

ਪਾਤੜਾਂ, 26 ਜੁਲਾਈ 2025 : ਜਿ਼ਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਤੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਅਧੀਨ ਆਉ਼ਦੇ ਸ਼ਹਿਰ ਪਾਤੜਾਂ ਦੇ ਪਿੰਡ ਨਿਆਲ (Niyal, the village of Patran) ਦੇ ਦੋ ਭਰਾਵਾਂ ਨੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ ।

ਕੌਣ ਹਨ ਦੋਵੇਂ ਜਣੇ ਜਿਨ੍ਹਾਂ ਸਲਫਾਸ ਖਾਧੀ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਦੋ ਵਿਅਕਤੀਆਂ ਵਲੋਂ ਸਲਫਾਸ ਖਾਧੀ ਗਈ ਹੈ ਵਿਚ ਦਵਿੰਦਰ ਸਿੰਘ (Davinder Singh)  ਉਰਫ ਗੇਜਾ ਪੁੱਤਰ ਮਲਕੀਤ ਸਿੰਘ (43) ਅਤੇ ਹਰਪ੍ਰੀਤ ਸਿੰਘ (Harpreet Singh) ਉਰਫ ਬਾੜਾ ਪੁੱਤਰ ਰਾਮਾ ਸਿੰਘ (43) ਸ਼ਾਮਲ ਹਨ ।

ਸਲਫਾਸ ਖਾਣ ਤੋਂ ਪਹਿਲਾਂ ਬਣਾਈ ਵੀਡੀਓ

ਉਪਰੋਕਤ ਦੋਹਾਂ ਵਿਅਕਤੀਆ ਵਲੋਂ ਜਦੋਂ ਸਲਫਾਸ ਖਾਧੀ ਜਾਣੀ ਸੀ ਤਾਂ ਪਹਿਲਾਂ ਮੋਬਾਇਲ ਵਿਚ ਵੀਡੀਓ ਬਣਾ ਕੇ ਟਰੱਕ ਦੇ ਮਾਲਕ ਵੱਲੋਂ ਪੈਸੇ ਚੋਰੀ ਕਰਨ ਦੇ ਲਗਾਏ ਗਏ ਇਲਜ਼ਾਮਾਂ ਦੇ ਚਲਦਿਆਂ ਉਹਨਾਂ ਦੀ ਭਾਰੀ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦਿਆਂ ਆਤਮ ਹੱਤਿਆ ਕਰ ਲਈ ਗਈ । ਪਾਤੜਾਂ ਪੁਲਸ (patran Police) ਨੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਰਾਜਪੁਰਾ ਪੱਤਰਕਾਰ ਖ਼ੁਦਕੁਸ਼ੀ ਮਾਮਲਾ : ਸਾਬਕਾ ਵਿਧਾਇਕ ਹਰਦਿਆਲ ਕੰਬੋਜ਼ ਨੇ ਅਗਾਊਂ ਜ਼ਮਾਨਤ ਲਈ ਹਾਈਕੋਰਟ ਦਾ ਕੀਤਾ ਰੁਖ

LEAVE A REPLY

Please enter your comment!
Please enter your name here