ਚਲਦੀ ਕਾਰ ਵਿਚ ਨਾਬਾਲਗਾ ਨਾਲ ਜਬਰ ਜਨਾਹ

0
10
Rape

ਜੀਰਕਪੁਰ, 26 ਜੁਲਾਈ 2025 : ਪੰਜਾਬ ਦੇ ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਉੱਤੇ ਕਾਰ ਸਵਾਰ ਦੋ ਵਿਅਕਤੀਆਂ ਵਲੋਂ ਇਕ ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ ਚਲਦੀ ਕਾਰ ਵਿਚ ਜਬਰ ਜਨਾਹ (Rape) ਕੀਤਾ ਗਿਆ ਹੈ, ਜਿਸ ਤੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਨਾਬਾਲਗਾ ਦੀ ਮਾਂ ਨੇ ਦਿੱਤੀ ਪੁਲਸ ਨੂੰ ਸਿ਼ਕਾਇਤ

ਚਲਦੀ ਕਾਰ ਵਿਚ ਇਕ ਨਾਬਾਲਗਾ ਕੁੜੀ (Minor girl) ਨਾਲ ਰੇਪ ਕੀਤੇ ਜਾਣ ਦੇ ਮਾਮਲੇ ਦੀ ਪੀੜਤਾ ਦੀ ਮਾਂ ਵਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੀ ਲੜਕੀ ਇੱਥੇ ਇੱਕ ਸੈਲੂਨ ਵਿਚ ਕੰਮ ਕਰਦੀ ਹੈ ਤੇ ਲੰਘੀ 22 ਜੁਲਾਈ ਨੂੰ ਉਹ ਕੰਮ ਤੋਂ ਬਾਅਦ ਘਰ ਵਾਪਸ ਨਹੀਂ ਆਈ ਅਤੇ ਅਗਲੇ ਦਿਨ ਉਸ ਨੇ ਘਰ ਆ ਕੇ ਸਾਰੀ ਗੱਲਬਾਤ ਦੱਸੀ ।

ਕੀ ਦੱਸਿਆ ਲੜਕੀ ਨੇ

ਬਲਾਤਕਰ ਦੀ ਪੀੜ੍ਹਤਾ ਲੜਕੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਪੰਚਕੂਲਾ ਮਿਲਣ ਗਈ ਸੀ ਤੇ ਉੱਥੋਂ ਉਹ ਆਟੋ ਵਿੱਚ ਡੇਰਾਬੱਸੀ ਆਈ ਅਤੇ ਉਥੇ 6 ਵਜੇ ਆਟੋ ਵਿੱਚ ਬੈਠ ਕੇ ਜ਼ੀਰਕਪੁਰ (Zirakpur) ਦੇ ਮੈਟਰੋ ਮਾਲ ਦੇ ਕੋਲ ਪਹੁੰਚੀ ਅਤੇ ਉਹ ਪੈਦਲ ਹੀ ਘਰ ਨੂੰ ਜਾ ਰਹੀ ਸੀ। ਅੱਗੇ ਕਾਲੇ ਰੰਗ ਦੀ ਕਾਰ ਨੇ ਵਿਚ ਬੈਠੇ ਦੋ ਵਿਅਕਤੀਆਂ ਨੇ ਉਸ ਨੂੰ ਖਿੱਚ ਕੇ ਕਾਰ ਵਿੱਚ ਸੁੱਟ ਲਿਆ।

ਕੀ ਆਖਦੇ ਨੇ ਐਸ. ਐਚ. ਓ.

ਉਪਰੋਕਤ ਰੇਪ ਮਾਮਲੇ ਵਿੱਚ ਐਸ. ਐਚ. ਓ. ਸਤਿੰਦਰ ਸਿੰਘ ਥਾਣਾ ਜ਼ੀਰਕਪੁਰ ਨੇ ਆਖਿਆ ਹੈ ਕਿ ਉਨ੍ਹਾਂ ਕੋਲ ਸਿਕਾਇਤ ਆ ਗਈ ਹੈ ਅਤੇ ਬਲਾਤਕਾਰ ਕਰਨ ਵਾਲਿਆਂ ਵਿਰੁੱਧ ਅਗ਼ਵਾ ਅਤੇ ਜਬਰ-ਜਨਾਹ ਦੀ ਧਾਰਾ ਦਾ ਕੇਸ ਦਰਜ (Case registered) ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਲੁਧਿਆਣਾ ‘ਚ 14 ਸਾਲਾ ਲੜਕੀ ਨਾਲ ਜਬਰ ਜਨਾਹ, ਦੋਸ਼ੀ ‘ਤੇ FIR ਦਰਜ

LEAVE A REPLY

Please enter your comment!
Please enter your name here