ਬਨੂੜ, 25 ਜੁਲਾਈ 2025 : ਥਾਣਾ ਬਨੂੜ (Banur Police Station) ਪੁਲਸ ਨੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ-ਵੱਖ 304, 127 (1), 115, 351 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਸਿ਼ਕਾਇਤਕਰਤਾ (Complainant) ਸੁਸ਼ੀਲ ਕੁਮਾਰ ਪੁੱਤਰ ਪ੍ਰੇਮ ਨਰਾਇਣ ਵਾਸੀ ਜਿਲਾ ਲੁਧਿਆਣਾ ਨੇ ਦੱਸਿਆ ਕਿ ਜਦੋਂ ਉਹ ਆਪਣੀ ਗੱਡੀ ਵਿਚ ਏਅਰਪੋਰਟ ਮੋਹਾਲੀ ਤੋ ਸਵਾਰੀ ਲੈ ਕੇ ਵਾਇਆ ਰਾਜਪੁਰਾ ਹੁੰਦਾ ਹੋਇਆ ਲੁਧਿਆਣਾ ਜਾ ਰਿਹਾ ਸੀ ਤਾਂ ਜਦੋ ਟੋਲ ਪਲਾਜਾ ਅਜੀਜਪੁਰ ਕਰਾਸ ਕੀਤਾ ਤਾਂ 2 ਗੱਡੀਆਂ ਉਸਦਾ ਪਿੱਛਾ ਕਰਨ ਲੱਗ ਪਈਆਂ ਅਤੇ ਇੱਕ ਗੱਡੀ ਡਰਾਇਵਰ ਨੇ ਉਸਨੂੰ ਕਰਾਸ ਕਰਕੇ ਆਪਣੀ ਗੱਡੀ ਉਸਦੀ ਦੀ ਗੱਡੀ ਅੱਗੇ ਲਗਾ ਕੇ ਰੋਕ ਲਈ ।
ਉਸਨੇ ਜਦੋ ਉਸਨੂੰ ਰੋਕਣ ਦਾ ਕਾਰਨ ਪੁੱਛਿਆ ਤਾਂ ਡਰਾਇਵਰ ਨੇ ਉਸਦੀ ਕਾਰ ਦੀ ਚਾਬੀ ਖੋਹ ਲਈ (The key was stolen.) ਤੇ ਉਸਦੇ ਮੂੰਹ ਤੇ ਮੁੱਕਾ ਮਾਰਿਆ, ਜੇਬ ਵਿੱਚੋ 10 ਹਜਾਰ ਰੁਪਏ ਕੱਢ ਲਏ ਤੇ ਨਾਲ ਬੈਠੀ ਸਵਾਰੀ ਨਾਲ ਧੁੱਕਾ ਮੁੱਕੀ (The smoke is gone) ਕੀਤੀ ਅਤੇ ਸੋਟੀ ਨਾਲ ਵਾਰ ਕੀਤਾ, ਜਿਸਦੇ ਡੱਬ ਵਿੱਚ ਪਿਸਟਲ ਵੀ ਲੱਗਿਆ ਹੋਇਆ ਸੀ ਅਤੇ ਮੌਕਾ ਤੋ ਫਰਾਰ ਹੋ ਗਿਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਕਾਰ ਦੇ ਅਣਪਛਾਤੇ ਡਰਾਈਵਰ ਵਿਰੁੱਧ ਫੇਟ ਮਾਰ ਕੇ ਲੱਤ ਤੋੜਨ ਤੇ ਕੇਸ ਦਰਜ